ਚੋਣਾਂ

ਚੋਣਾਂ ਦਾ ਐਲਾਨ ਹੋ ਗਿਆ।
ਭੋਲਾ ਹਰ ਸ਼ੈਤਾਨ ਹੋ ਗਿਆ।

ਧੌਣ ਝੁਕਾਈ ਦੇਖੋ ਕਿੱਦਾਂ
ਨਿਰਬਲ, ਹੁਣ ਬਲਵਾਨ ਹੋ ਗਿਆ।

ਦਾਰੂ ਮਿਲਣੀ ਮੁਫਤੋ ਮੁਫਤੀ
ਕੈਸਾ ਇਹ ਫੁਰਮਾਨ ਹੋ ਗਿਆ।

ਇੱਕ ਦੂਜੇ ਤੇ ਦੋਸ਼ ਮੜ੍ਹਣਗੇ
ਚਾਲੂ ਫਿਰ ਘਮਸਾਨ ਹੋ ਗਿਆ।

ਚੋਣਾਂ ਤੱਕ ਨਾ ਬੇਲੀ ਕੋਈ
ਵੈਰੀ ਪਾਕਿਸਤਾਨ ਹੋ ਗਿਆ।

ਤੂੰ ਤੂੰ ਮੈਂ ਮੈਂ ਚਲਦੀ ਰਹਿਣੀ
ਸੌਕਣ ਹੁਣ ਇਮਰਾਨ ਹੋ ਗਿਆ।

ਜੋ ਸੀ ਆਕੜ ਆਕੜ ਖੜ੍ਹਦਾ
ਨੇਤਾ ਹੀ ਬੇਜਾਨ ਹੋ ਗਿਆ।

ਪਹਿਲਾਂ ਲੁੱਟ ਲੁੱਟ ਖਾਧਾ ਚੋਖਾ
ਚਾਲੂ ਹੁਣ ਤੋਂ ਦਾਨ ਹੋ ਗਿਆ।

ਲਗਣੇ ਖਾੜੇ ਹੁਣ ਤਾਂ ਥਾਂ ਥਾਂ
ਇੱਕ ਖੇਮੇ ਵੱਲ ਮਾਨ ਹੋ ਗਿਆ।
-ਹਰਦੀਪ ਬਿਰਦੀ, 9041600900

Leave a Reply