ਜੇਕਰ ਹਰ ਇਕ ਨੌਕਰੀ ਲਈ ਐਲੀਜੀਬੀਲਿਟੀ ਟੈਸਟ ਜਰੂਰੀ ਹਨ ਫਿਰ ਨੇਤਾਵਾਂ ਲਈ ਕੋਈ ਐਲੀਜੀਬੀਲਟੀ ਟੈਸਟ ਕਿਉਂ ਨਹੀਂ?

ਐਲੀਜੀਬੀਲਿਟੀ ਟੈਸਟਅਜ ਬੇਰੁਜ਼ਗਾਰੀ ਇਸ ਸੀਮਾਂ ਤਕ ਪਹੁੰਚ ਗਈ ਹੈ ਕਿ ਜਾਂ ਤਾਂ ਨੋਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਜਾਂ ਉਹ ਨਸ਼ਾ ਕਰਨ ਤੇ ਵੇਚਣ ਤੇ ਮਜਬੂਰ ਹੋ ਗਏ ਹਨ। ਨੋਜਵਾਨ ਹਰ ਤਰਾਂ ਦਾ ਟੈਸਟ ਪਾਸ ਕਰਕੇ,ਮਾਸਟਰ ਡਿਗਰੀਆਂ ਲੈ ਕੇ ,ਪੀਐਚ ਡੀ,ਸੀਟੈਟ,ਪੀਟੈਟ,ਯੂਜੀਸੀ, ਸੀ ਏ,ਸੈਟ ਸਭ ਯੋਗਤਾਵਾਂ ਪੂਰੀਆਂ ਕਰਕੇ ਵੀ ਨੌਕਰੀ ਦੀ ਤਲਾਸ਼ ਵਿੱਚ ਮਿੰਨਤਾ ਕਰ ਰਿਹਾ ਹੈ।
ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਇਕ ਨੇਤਾ ਲਈ ਕੋਈ ਐਟਰੈਸਟ ਟੈਸਟ ਨਹੀਂ ਲਿਆ ਜਾਂਦਾ। ਇਹ ਵਿਤਕਰਾ ਨਹੀਂ ਤਾਂ ਹੋਰ ਕੀ ਹੈ ।ਗਰੀਬ ਮਾਪੇ ਲੱਖਾਂ ਰੁਪਏ ਲਗਾਕੇ ਪੜਾਉਦੇਂ ਹਨ ਪਰ ਗੰਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਂਦੇ ਹਨ । ਕੀ ਰਾਜਨੀਤੀਵਾਨ ਹੋਣ ਲੋਈ ਕੋਈ ਐਟਰੈਸਟ ਟੈਸਟ ਨਹੀਂ ਹੋਣਾਂ ਚਾਹੀਦਾ, ਕੀ ਇਸੇ ਡਿਗਰੀਆਂ ਅਤੇ ਵਿਦਿਆ ਦਾ ਸੋਸ਼ਣ ਹੁੰਦਾ ਰਹੇਗਾ ਸਵਾਲ ਤੁਹਾਡੇ ਤੋਂ ਪੁਛਿਆ ਜਾਂਦਾ ਕਿ ਇਹ ਸਭ ਠੀਕ ਹੈ।

Leave a Reply