ਫੇਸ ਪੇਟਿੰਗ ਨਾਲ ਦਿੱਤਾ ਬੇਟੀ ਬਚਾਉਣ ਦਾ ਸੁਨੇਹਾ

  • ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਭਰੂਣ ਹੱਤਿਆ ਦੇ ਖਿਲਾਫ ਚੁੱਕੀ ਅਵਾਜ
    ਜਲੰਧਰ 10 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮੰਡੀ ਰੋਡ ਬ੍ਰਾਂਚ ਵਿੱਚ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ ਭਰੂਣ ਹੱਤਿਆ ਦੇ ਵਿਰੋਧ ਵਿੱਚ ਫੇਸ ਪੇਟਿੰਗ ਨਾਲ ਸੰਦੇਸ਼ ਦਿੰਦੇ ਹੋਏ ਇੰਟਰਨੈਸ਼ਨਲ ਡੇ ਆਫ਼ ਗਰਲ ਚਾਇਲਡ ਮਨਾਇਆ ਗਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਹਿਮਾਂਸ਼ੂ, ਅਨਮੋਲ, ਮੁਕੁਲ, ਨੰਦਿਨੀ, ਵੰਸ਼ਿਕਾ, ਜੋਤੀ, ਆਰੁਸ਼ਿ, ਮਾਨਸੀ ਆਦਿ ਨੇ ਮੂੰਹ ‘ਤੇ ਪੇਟਿੰਗ ਦੇ ਨਾਲ ਭਰੂਣ ਹੱਤਿਆ ਦੇ ਖਿਲਾਫ ਅਵਾਜ ਚੁੱਕਦੇ ਹੋਏ ਧੀ ਬਚਾਉਣ ਅਤੇ ਧੀ ਪੜਾਉਣ ਦਾ ਸੁਨੇਹਾ ਦਿੱਤਾ। ਵਿਦਿਆਰਥੀਆਂ ਨੇ ਕਿਹਾ ਬੇਟੀਆਂ ਅਨਮੋਲ ਹੁੰਦੀਆਂ ਹਨ। ਬੇਟੀਆਂ ਦੀ ਸਮਰੱਥਾ ਦੇ ਬਾਰੇ ਵਿੱਚ ਆਮ ਲੋਕਾਂ ਦੇ ਵਿੱਚ ਜਾਗਰੁਕਤਾ ਵਧਾਉਣ ਦੀ ਜ਼ਰੂਰਤ ਹੈ। ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਮਾਨ ਨੇ ਕਿਹਾ ਕਿ ਔਰਤਾਂ ਦੇ ਮੁਕਾਬਲੇ ਪੁਰਸ਼ਾ ਅਨਪਾਤ ਹਰ ਵਾਰ ਨੇਮੀ ਤੌਰ ‘ਤੇ ਵੱਧ ਰਿਹਾ ਹੈ ਜੋ ਸਮਾਜ ਦੇ ਠੀਕ ਨਹੀਂ ਹੈ। ਅੱਜ ਕੋਈ ਖੇਤਰ ਨਹੀਂ ਜਿੱਥੇ ਔਰਤਾਂ ਨੇ ਆਪਣੇ ਆਪ ਨੂੰ ਸਾਬਤ ਕਰਕੇ ਨਾ ਦਿਖਾਇਆ ਹੋਵੇ।

Leave a Reply