ਫ਼ਤਿਹਵੀਰ ਸਿੰਘ ਨੂੰ ਸ਼ਰਧਾਂਜਲੀ

ਕਿਉਂ ਇੱਕ ਮਾਸੂਮ ਦੀ ਜ਼ਿੰਦਗੀ ਦਾ,
ਮਜ਼ਾਕ ਉਡਾਇਆ ਏ,
ਪ੍ਰਸ਼ਾਸਨ ਨੇ ਪਰਿਵਾਰ ਤੇ ਲੋਕਾਂ ਨੂੰ,
ਬੇਵਕੂਫ਼ ਬਣਾਇਆ ਏ

ਹਰ ਕਿਸੇ ਨੇ ਆਪਣੀ ਵਾਹ – ਵਾਹੀ ਲਈ,
ਹਰ ਤਰ੍ਹਾਂ ਦਰਿੰਦਗੀ ਦਾ ਤਾਰੀਕਾ,
ਹੀ ਅਪਣਾਇਆ ਏ ,

ਜਿਸਨੂੰ ਆਖਦੇ ਸੀ ਜ਼ਿੰਦਾ ਬਾਹਰ ਕੱਢਾਂਗੇ,
ਉਸਦੀ ਲਾਸ਼ ਤੇ ਵੀ ਇਹਨਾਂ ਡਾਹਢਾ,
ਕਹਿਰ ਮਚਾਇਆ ਏ ,

ਸਰਕਾਰ ਨੇ ਦੇਖੋ ਆਪਣੀ ਨੀਤੀ ਦਾ ਕੈਸਾ,
ਕਿਸ ਕਦਰ ਬਾਕੀ ਦੇਸ਼ਾਂ ਵਿੱਚ,
ਰੰਗ ਦਿਖਾਇਆ ਏ ,

ਪੰਜ ਦਿਨਾਂ ਤੋਂ ਕਰ ਖੁਦਾਈ ਹੋਰਾਂ ਪਾਸੇ ਹੀ,
ਫ਼ਤਿਹ ਦੀ ਲਾਸ਼ ਤੋਂ ਅੱਜ ਖੂਨੀ ਖੂਹ,
ਦੇਖੋ ਉਸਰਾਇਆ ਏ ,

ਕਿੱਥੋਂ ਮਾਫ਼ ਕਰੂ ਖ਼ੁਦਾ ਸ਼ੈਤਾਨਾਂ ਦੀ ਗ਼ਲਤੀ,
ਕਿਸੇ ਮਾਂ ਦੇ ਤਰਸਦੇ ਕਲੇਜੇ ਨੂੰ,
ਜਿਹਨਾਂ ਤੜਪਾਇਆ ਏ,

ਅੱਜ ਪੰਜਾਬ ਜਿਹੇ ਸੂਬੇ ਨੇ ਯਸ਼ੂ ਜਾਨ ,
ਕਿੰਨਿਆਂ ਦੇਸ਼ਾਂ ਵਿੱਚ ਭਾਰਤ ਦਾ ,
ਨਾਮ ਚਮਕਾਇਆ ਏ |
-ਯਸ਼ੂ ਜਾਨ, ਸੰਪਰਕ : – 9115921994

Leave a Reply