ਫੂਡ ਸੇਫਟੀ ਵਿੰਗ ਵੱਲੋਂ ਮਿਠਾਈ ਅਤੇ ਫੈਨੀਆਂ ਦੇ ਭਰੇ ਸੈਂਪਲ

ਦੁਕਾਨਦਾਰਾਂ ਨੂੰ ਮਿਠਾਈ ਬਣਾਉਂਣ ਵਾਲੇ ਸਥਾਨਾਂ ਤੇ ਸਾਫ ਸਫਾਈ ਰੱਖਣ ਦੀ ਕੀਤੀ ਹਦਾਇਤ
ਲਏ ਗਏ ਸੈਂਪਲ ਦੀ ਖਰੜ ਤੋਂ ਰਿਪੋਰਟ ਆਉਂਣ ਤੋਂ ਬਾਅਦ ਕੀਤੀ ਜਾਵੇਗੀ ਬਣਦੀ ਕਾਰਵਾਈ-ਸਹਾਇਕ ਕਮਿਸ਼ਨਰ ਫੂਡ
ਪਠਾਨਕੋਟ 23 ਅਕਤੂਬਰ (ਜਸਵਿੰਦਰ ਆਜ਼ਾਦ)- “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਮਾਨਯੋਗ ਕਮਿਸਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਸ. ਕਾਹਨ ਸਿੰਘ ਪੰਨੂ ਦੇ ਹੁਕਮਾਂ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਤਿਉਹਾਰਾਂ ਨੂੰ ਲੇ ਕੇ ਚਲਾਈ ਗਈ ਮੂਹਿੰਮ ਅਧੀਨ ਪਠਾਨਕੋਟ ਸਹਿਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਮਿਠਾਈ ਦੀਆਂ ਦੁਕਾਨਾਂ ਅਤੇ ਫੈਨੀਆਂ ਬਣਾਉਂਣ ਵਾਲਿਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸ੍ਰੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀ ਦੇਖ ਰੇਖ ਵਿੱਚ ਇੱਕ ਫੂਡ ਸੇਫਟੀ ਟੀਮ ਵਿੱਚ ਫੂਡ ਸੇਫਟੀ ਅਫਸ਼ਰ ਸਿਮਰਿਤ ਕੌਰ ਅਤੇ ਹੋਰ ਕਰਮਚਾਰੀ ਸਾਮਲ ਸਨ। ਉਨਾਂ ਵੱਲੋਂ ਬਾਲਾ ਜੀ ਬੀਕਾਨੇਰ ਮਿਸਠਾਨ ਭੰਡਾਰ ਖਾਨਪੁਰ ਚੋਕ ਦੀ ਦੁਕਾਨ ਅਤੇ ਵਰਕਸਾਪ ਦੀ ਚੈਕਿੰਗ ਕੀਤੀ ਗਈ। ਦੁਕਾਨ ਮਾਲਕ ਨੂੰ ਵਰਕਸਾਪ ਦੀ ਸਾਫ ਸਫਾਈ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਅਤੇ ਉਕਤ ਦੁਕਾਨ ਤੋਂ ਦੋ ਤਰਾਂ ਦੀ ਮਿਠਾਈ ਦੇ ਸੈਂਪਲ ਲਏ ਗਏ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਮਨਵਾਲ ਵਿਖੇ ਵਿਜੈ ਕੁਮਾਰ ਕਰਿਆਨਾ ਸ਼ਾਪ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੋਰਾਨ ਪਾਇਆ ਗਿਆ ਕਿ ਉਹ ਉੱਥੇ ਫੈਨੀਆਂ ਬਣਾਉਂਣ ਦਾ ਕੰਮ ਕਰ ਰਿਹਾ ਸੀ, ਮੋਕੇ ਤੇ ਉਸ ਕੋਲ ਕਰੀਬ ਦੋ ਕਵਿੰਟਲ ਦੇ ਕਰੀਬ ਫੈਨੀਆਂ ਸਨ। ਉਨਾਂ ਦੱਸਿਆ ਕਿ ਇਸ ਦੋਰਾਨ ਦੁਕਾਨਦਾਰ ਨੂੰ ਫੈਨੀਆਂ ਬਣਾਉਂਣ ਵਾਲੀ ਥਾਂ ਤੇ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਫੈਨੀਆਂ ਅਤੇ ਮੈਦੇ ਦੇ ਸੈਂਪਲ ਵੀ ਲਏ ਗਏ। ਇਸ ਤੋਂ ਇਲਾਵਾ ਮਾਮੂਨ ਕੈਂਟ ਵਿਖੇ ਇਕ ਹਲਵਾਈ ਦੀ ਦੁਕਾਨ ਤੋਂ ਬੇਸਨ ਬਰਫੀ ਅਤੇ ਖੋਇਆ ਬਰਫੀ ਦੇ ਸੈਂਪਲ ਲਏ ਗਏ। ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸੀਲ ਕੀਤੇ ਗਏ ਸੈਂਪਲਾਂ ਨੂੰ ਫੂਡ ਲੈਬ ਖਰੜ ਵਿਖੇ ਜਾਂਚ ਲਈ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਂਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply