ਗਰਮੀਆਂ ਦੀਆਂ ਛੁੱਟੀਆਂ

SUNIL KUMAR BATALAਗਰਮੀਆਂ ਦੀਆਂ ਛੁੱਟੀਆਂ ਨਾਂ ਪਹਿਲੇ ਜਿਹੀਆਂ ਰਹਿ ਗਈਆਂ,
ਰਿਸ਼ਤਿਆਂ ਦੀਆਂ ਤੰਦਾਂ ਮਜਬੂਰੀ ਸੰਗ ਬਹਿ ਗਈਆਂ ।

ਇਕ ਇਕ ਮਹੀਨਾਂ ਬੱਚੇ ਨਾਨਕੇ ਬਤਾਉਦੇ ਸੀ,
ਛੁੱਟੀਆਂ ਨੂੰ ਵਾਂਗ ਤਿਉਹਾਰ ਦੇ ਮਨਾਉਦੇ ਸੀ।

ਸਥਾਂ ਵਿੱਚ ਜਾ ਕੇ ਬਾਬਿਆਂ ਨਾਲ ਬਹਿਣਾ,
ਕੁਝ ਸੁਨਣਾਂ ਉਹਨਾਂ ਤੋਂ ਤੇ ਕੁਝ ਉਹਨਾਂ ਨੂੰ ਕਹਿਣਾਂ।

ਖੇਤਾਂ ਦਾ ਵੀ ਹੁੰਦਾ ਇਕ ਅਜਬ ਨਜ਼ਾਰਾ ਸੀ,
ਕੁਦਰਤ ਬੜਾ ਵੱਡਾ ਸਹਾਰਾ ਸੀ।

ਬਾਂਦਰ ਕਿੱਲਾ, ਪਿੱਠੂ ਗਰਮ ਖੇਡਦੇ ਸੀ ਨਿਆਣੇਂ,
ਨਿਆਂਣੇਂ ਹੁਣ ਸਮਝਣ ਖੁਦ ਨੂੰ ਸਿਆਣੇਂ।

ਬੰਬੀਆਂ ਤੇ ਜਾ ਕੇ ਰਜਕੇ ਨਹਾਉਣਾ,
ਕੋਡੀ ਕੋਡੀ ਖੇਡਦਿਆਂ ਦਿਨ ਬਤਾਉਣਾਂ।

ਮਾਮੀਆਂ ਤੇ ਮਾਸੀਆਂ ਨਾਲ ਗਲ ਸੀ ਲਾਉਂਦੀਆਂ,
ਖੁਸ਼ੀ ਨਾਲ ਪ੍ਰਭਾਤ ਵੇਲੇ ਸੀ ਜਗਾਉਦੀਆਂ।

ਮਾਮੀਆਂ, ਮਾਸੀਆਂ ਵੀ ਹੁਣ ਦਿਸ ਰਹੀਆਂ ਮਜਬੂਰ,
ਦਿਨੋਂ ਦਿਨ ਕਰ ਰਹੀਆਂ ਦਿਲਾਂ ਤੌਂ ਦੂਰ।

ਬਣਾਂ ਕੇ ਪਲਾਟ ਰੁੱਖ ਅਸੀਂ ਵਡਤੇ,
ਸੋਚ ਕੇ ਤਾਂ ਵੇਖੋ ਕਿਹੜੇ ਝੰਡੇ ਗੱਡਤੇ।

ਦਿਨੋਂ ਦਿਨ ਮੁੱਕ ਰਿਹਾ ਜਮੀਨ ਵਿਚੋਂ ਪਾਣੀ,
ਖੂਹਾਂ ਤੇ ਤਲਾਬਾਂ ਦੀ ਮੁੱਕ ਗਈ ਕਹਾਣੀਂ।

ਤਿੱਖੀਆਂ ਲੂਆਂ ਬੀਮਾਰੀ ਬਣ ਪੈ ਗਈਆਂ,
‘ਸੁਨੀਲ’ ਗਰਮੀਆਂ ਦੀਆਂ ਛੁੱਟੀਆਂ ਨਾਂ ਪਹਿਲੇ ਜਿਹੀਆਂ ਰਹਿ ਗਈਆਂ ।
-ਸੁਨੀਲ ਬਟਾਲੇ ਵਾਲਾ, 9814843555

Leave a Reply