ਸਰਕਾਰੀ ਹਾਈ ਸਕੂਲ ਸ਼ੇਖੂਪੁਰ ਦਾ ਨਤੀਜਾ 100%

ਕਪੂਰਥਲਾ 13 ਮਈ (ਕੁਲਵਿੰਦਰ ਕੈਰੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਦੱਸਵੀਂ ਪ੍ਰੀਖਿਆਂ ਮਾਰਚ-2019 ਜ਼ਿਲਾ ਕਪੂਰਥਲਾ ਦਾ ਨਤੀਜ਼ਾ 85.75 ਪ੍ਰਤੀਸ਼ਤ ਘੋਸ਼ਿਤ ਕੀਤਾ ਗਿਆ ਹੈ ,ਜਿਸ ਵਿਚ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਦਾ ਨਤੀਜਾ 100% ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਜਸਵੰਤ ਸਿੰਘ ਸੱਭਰਵਾਲ ਮੁੱਖ ਅਧਿਆਪਕ ਨੇ ਦੱਸਿਆ ਕਿ ਦੱਸਵੀਂ ਪ੍ਰੀਖਿਆਂ ਮਾਰਚ-2019 ਦੋਰਾਨ ਕੁਲ 58 ਬੱਚਿਆ ਨੇ ਪ੍ਰੀਖਿਆ ਵਿਚ ਭਾਗ ਲਿਆ ਅਤੇ ਜਿਹਨਾਂ ਵਿਚੋ 25 ਬੱਚਿਆ ਨੇ 60% ਪ੍ਰਤੀਸ਼ਤ ਤੋ ਵੱਧ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਕੋਮਲ ਸੁਪੱਤਰੀ ਦੀਪਕ ਕੁਮਾਰ                          ਪੂਜਾ ਦੇਵੀ ਸੁਪੱਤਰੀ ਰਮੇਸ਼ ਚੰਦ                            ਨੀਰੂ ਕੁਮਾਰੀ ਸੁਪੱਤਰੀ ਪਿੰਚੂ ਕੁਮਾਰ
87% ਅੰਕ                                                        85% ਅੰਕ                                                              80% ਅੰਕ
ਸ਼੍ਰੀ ਜਸਵੰਤ ਸਿੰਘ ਸੱਭਰਵਾਲ ਮੁੱਖ ਅਧਿਆਪਕ ਨੇ ਬੱਚਿਆ ਨੂੰ ਮੁਬਾਰਕਬਾਦ ਦਿੱਤੀ ਤੇ ਵਿਦਿਆ ਦੇ ਖੇਤਰ ਵਿਚ ਅੱਗੇ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਸਕੂਲ ਦੇ ਸ਼ਾਨਦਾਰ ਨੀਤੇਜੇ ਲਈ ਸ਼੍ਰੀ ਧੰਨਵੰਤ ਕੋਰ, ਸ਼੍ਰੀਮਤੀ ਪਰਮਜੀਤ ਕੋਰ ਪੀ.ਟੀ.ਆਈ, ਸ਼੍ਰੀਮਤੀ ਮਨਜੀਤ ਕੋਰ , ਸ਼੍ਰੀ ਦੀਪਕ ਆਨੰਦ, ਸ਼੍ਰੀ ਅਮਰ ਸਿੰਘ ਠਾਕੁਰ, ਸ਼੍ਰੀ ਕੁਲਵਿੰਦਰ ਕੈਰੋਂ , ਸ਼੍ਰੀਮਤੀ ਰਮਨਦੀਪ ਕੋਰ, ਸ਼੍ਰੀਮਤੀ ਅਰਪਿੰਦਰ ਕੋਰ, ਸ਼੍ਰੀਮਤੀ ਪਰਮਜੀਤ ਕੋਰ , ਸ਼੍ਰੀਮਤੀ ਗੁਰਮੀਤ ਕੋਰ, ਸ਼੍ਰੀਮਤੀ ਵਿਸ਼ਾਲਦੀਪ ਕੋਰ, ਸ਼੍ਰੀਮਤੀ ਸਤਨਾਮ ਕੋਰ, ਸ਼੍ਰੀਮਤੀ ਕਾਮਨੀ ਮਲਹੋਤਰਾ, ਸ਼੍ਰੀਮਤੀ ਰੀਨੂੰ ਯਾਦਵ, ਸ਼੍ਰੀਮਤੀ ਅੰਜੂ ਮਹਿਤਾ, ਸ਼੍ਰੀਮਤੀ ਹਰਪ੍ਰੀਤ ਕੋਰ, ਸ਼੍ਰੀਮਤੀ ਲੱਖਵਿੰਦਰ ਕੋਰ ਤੇ ਸ਼੍ਰੀਮਤੀ ਰੇਨੂੰ ਬਾਲਾ ਦੀ ਮਿਹਨਤ ਦੀ ਸ਼ਲਾਘਾ ਕਰਦਿਆ ਮੁਬਾਰਬਾਦ ਦਿੱਤੀ।

Leave a Reply