ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਬੱਚਿਆ ਨੂੰ ਸਿਹਤਮੰਦ ਰਹਿਣ ਸਬੰਧੀ ਇਕ ਸੈਮੀਨਾਰ ਦਾ ਅਯੋਜਨ

ਕਪੂਰਥਲਾ 20 ਸਤੰਬਰ (ਜਸਵਿੰਦਰ ਆਜ਼ਾਦ)- ਤੰਦਰੁਸਤ ਮਿਸ਼ਨ ਪੰਜਾਬ ਅਤੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਅੱਜ ਸਥਾਨਕ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਬੱਚਿਆ ਨੂੰ ਸਿਹਤਮੰਦ ਰਹਿਣ ਸਬੰਧੀ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਆਰ.ਬੀ.ਐਸ.ਕੇ ਦੀ ਟੀਮ ਵਲੋ ਸ਼੍ਰੀਮਤੀ ਰਣਬੀਰ ਕੋਰ ਸਟਾਫ ਨਰਸ ਤੇ ਮਨਪ੍ਰੀਤ ਕੋਰ ਫਾਰਮਾਸਿਟ ਨੇ ਬੱਚਿਆ ਦੀ ਸਿਹਤਮੰਦ ਰਹਿਣ ਦੇ ਨੁਕਤਿਆ ਬਾਰੇ ਜਾਣਕਾਰੀ ਦਿੱਤੀ। ਟੀਮ ਨੇ ਵਿਸ਼ੇਸ਼ ਤੋਰ ‘ਤੇ ਸਕੂਲ ਵਿਚ ਪੜ੍ਹ ਰਹੀਆ ਲੜਕੀਆਂ ਨੂੰ ਮਾਹਵਾਰੀ ਦੀ ਜਾਣਕਾਰੀ ਦਿੰਦਿਆ ਕਿਹਾ ਆਮ ਤੋਰ ‘ਤੇ ਲੜਕੀਆ ਅਗਿਆਨਤਾ ਵੱਸ ਮਾਹਵਾਰੀ ਦੀ ਪ੍ਰਕਿਆ ਦਾ ਜ਼ਿਕਰ ਨਹੀ ਕਰਦੀਆ , ਜਿਸ ਨਾਲ ਲੜਕੀਆ ਖੂਨੀ ਦੀ ਕਮੀ ਸਮੇਤ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦੀਆ ਹਨ , ਟੀਮ ਕਿਹਾ ਰੋਗ-ਮੁਕਤ ਸਮਾਜ ਲਈ ਔਰਤ ਵਰਗ ਦਾ ਸਿਹਤਮੰਦ ਤੇ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ। ਇਸ ਮੋਕੇ ‘ਤੇ ਸ਼੍ਰੀ ਬਲਕਾਰ ਸਿੰਘ ਮੁੱਖ ਅਧਿਆਪਕ , ਸ਼੍ਰੀ ਜਸਵੰਤ ਸਿੰਘ ਸਸ ਮਾਸਟਰ, ਸ਼੍ਰੀ ਦੀਪਕ ਆਨੰਦ ਹਿੰਦੀ ਮਾਸਟਰ ,ਸ਼੍ਰੀ ਕੁਲਵਿੰਦਰ ਕੈਰੌਂ ਵੋਕੇਸ਼ਨਲ ਅਧਿਆਪਕ , ਸ਼੍ਰੀ ਮਤੀ ਰਮਨਦੀਪ ਕੋਰ , ਸ਼੍ਰੀ ਮਤੀ ਕਾਮਿਨੀ ਮਾਲਹੋਤਰਾ , ਸ਼੍ਰੀ ਮਤੀ ਵਿਸ਼ਾਲਦੀਪ ਕੋਰ, ਸ਼੍ਰੀਮਤੀ ਰੇਨੂੰ ਬਾਲਾ ਅਤੇ ਸ਼੍ਰੀ ਮਤੀ ਸੱਤਿਆ ਸ਼ਾਮਲ ਸਨ।

Leave a Reply