ਬਾਹਰਵੀਂ ਦੇ ਸ਼ਾਨਦਾਰ ਨਤੀਜੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਦੇ ਬੱਚਿਆਂ ਨੇ ਮੱਲਾਂ ਮਾਰੀਆਂ

ਜਲੰਧਰ 13 ਮਈ (ਜਸਵਿੰਦਰ ਆਜ਼ਾਦ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਬਾਹਰਵੀਂ ਦੇ ਨਤੀਜੇ ਅਨੁਸਾਰ ਖੁਆਸਪੁਰਹੀਰਾਂ ਸਕੂਲ ਦਾ ਨਤੀਜਾ 100% ਰਿਹਾ। ਸਕੂਲ ਦੇ ਹੋਣਹਾਰ ਵਿਦਿਆਰਥਣ ਮਧੂ ਨੇ 92.44% ,ਕੀਰਤੀ ਸ਼ਰਮਾਂ ਨੇ 88% , ਰਾਹੁਲ ਅਤੇ ਗੌਰਵ ਨੇ 82.44% ਨੰਬਰ ਲੈਕੇ ਸਕੂਲ ਦਾ ਮਾਣ ਵਧਾਇਆ । ਸਕੂਲ ਦਾ ਸਮੁੱਚਾ ਨਤੀਜਾ 100% ਰਿਹਾ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਸਮੁੱਚੀ ਮਿਹਨਤੀ ਅਧਿਆਪਕ ਟੀਮ ਉੱਤੇ ਮਾਣ ਹੈ ਜਿਹਨਾਂ ਨੇ ਬੱਚਿਆਂ ਨੂੰ ਛੁੱਟੀਆਂ ਵਿੱਚ ਵੀ ਮਿਹਨਤ ਕਰਵਾ ਕੇ ਕਾਮਯਾਬੀ ਦਾ ਰਾਹ ਦਿਖਾਇਆ ਹੈ।

Leave a Reply