ਗੁਰਦੇਵ ਵਿਰਦੀ ਬਣੇ ਨਾਨ ਟੀਚਿੰਗ ਯੂਨੀਅਨ ਐਚ.ਐਮ.ਵੀ. ਯੁਨਿਟ ਦੇ ਪ੍ਰਧਾਨ

ਜਲੰਧਰ 10 ਮਾਰਚ (ਜਸਵਿੰਦਰ ਆਜ਼ਾਦ)- ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਐਚ.ਐਮ.ਵੀ. ਯੁਨਿਟ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਰਮਨ ਬਹਿਲ ਨੇ ਕੀਤੀ। ਸਭ ਤੋਂ ਪਹਿਲਾਂ ਸਕੱਤਰ ਸ਼੍ਰੀ ਰਵੀ ਮੈਨੀ ਨੇ ਨਾਨ ਟੀਚਿੰਗ ਯੂਨੀਅਨ ਦੀਆਂ ਗਤੀਵਿਧੀਆਂ ਬਾਰੇ ਅਤੇ ਯੁਨਿਟ ਦੀਆਂ ਉਪਲਭਧੀਆਂ ਬਾਰੇ ਦੱਸਿਆ। ਉਹਨਾਂ ਨੇ ਕਾਲਜ ਪ੍ਰਿੰਸੀਪਲ ਅਤੇ ਸੁਪਰਡੰਟਾਂ ਵੱਲੋਂ ਸਮੇਂ ਸਮੇਂ ਤੇ ਨਾਨ ਟੀਚਿੰਗ ਯੂਨੀਅਨ ਨੁੰ ਦਿੱਤੇ ਗਏ ਸਹਿਯੋਗ ਦੀ ਖੂਬ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ। ਇਸ ਤੋਂ ਬਾਅਦ ਚੌਣਾਂ ਕਰਵਾਈਆਂ ਗਈਆਂ ਜੋ ਕਿ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪੈਟਰਨ ਦੇ ਅਧਾਰ ਤੇ ਦੋ ਸਾਲਾਂ ਲਈ ਕਰਵਾਈਆਂ ਗਈਆਂ।ਜਿਸ ਵਿੱਚ ਸਰਵਸੰਮਤੀ ਨਾਲ ਸ਼੍ਰੀ ਗੁਰਦੇਵ ਵਿਰਦੀ ਨੂੰ ਪ੍ਰਧਾਨ, ਸ਼੍ਰੀ ਰਜੇਸ਼ ਕੁਮਾਰ ਨੂੰ ਉਪ ਪ੍ਰਧਾਨ, ਸ਼੍ਰੀ ਮਾਤਾ ਫੇਰ ਨੂੰ ਸਕੱਤਰ, ਸ਼੍ਰੀ ਰਜਤ ਉੱਪਲ ਨੂੰ ਵਿੱਤ ਸਕੱਤਰ, ਸ਼੍ਰੀ ਕੇਵਲ ਕ੍ਰਿਸ਼ਨ ਨੂੰ ਸਹਿ ਸਕੱਤਰ, ਸ਼੍ਰੀ ਰਜਿੰਦਰ ਕੁਮਾਰ ਨੂੰ ਪ੍ਰਚਾਰ ਸਕੱਤਰ ਚੁੰਣਿਆ ਗਿਆ। ਸ਼੍ਰੀ ਅਮਰਜੀਤ ਖੰਨ੍ਹਾ, ਸ਼੍ਰੀ ਰਮਨ ਬਹਿਲ, ਸ਼੍ਰੀ ਪੰਕਜ ਜੋਤੀ ਅਤੇ ਸ਼੍ਰੀ ਲਖਵਿੰਦਰ ਸਿੰਘ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇਂ ਲਈ ਨਾਨ ਟੀਚਿੰਗ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪ੍ਰੇਰਤ ਕੀਤਾ। ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ ਨੇ ਨਵੀਂ ਚੁਣੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਵੱਧ ਚੜ੍ਹ ਕੇ ਯੂਨੀਅਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਬਾਰੇ ਜ਼ੋਰ ਦਿੱਤਾ।
ਪ੍ਰਧਾਨ ਸ਼੍ਰੀ ਗੁਰਦੇਵ ਵਿਰਦੀ ਅਤੇ ਸਕੱਤਰ ਸ਼੍ਰੀ ਮਾਤਾ ਫੇਰ ਨੇ ਸਾਰੇ ਨਾਨ ਟੀਚਿੰਗ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਇਹ ਵਿਸ਼ਵਾਸ ਦਿਲਾਇਆ ਕਿ ਉਹ ਸਦਾ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਤਿਆਰ ਰਹਿਣਗੇ। ਮੰਚ ਸੰਚਾਲਨ ਸ਼੍ਰੀ ਰਵੀ ਮੈਨੀ ਨੇ ਕੀਤਾ। ਇਸ ਮੌਕੇ ਤੇ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਸਾਰੇ ਮੈਂਬਰ ਮੌਜੂਦ ਸਨ।

Leave a Reply