ਗੁਰੂ ਨਾਨਕ ਨੂੰ ਵੇਖਣਾਂ ਚਾਹੁੰਦੈ

ਗੁਰੂ ਨਾਨਕਗੁਰੂ ਨਾਨਕ ਨੂੰ ਵੇਖਣਾਂ ਚਾਹੁੰਦੈ ਹਰ ਕੋਈ,
ਕੋਈ ਮਝੀਆਂ ਚਾਰਦਾ,
ਕੋਈ ਪਾਪੀ ਤਾਰਦਾ।
ਕੋਈ ਪਾਂਧੇ ਨੂੰ ਘੇਰਦਾ,
ਕੋਈ ਮੱਕਾ ਫੇਰਦਾ।
ਕੋਈ ਵੇਖਣਾਂ ਚਾਹੁੰਦੈ ਬਾਣੀਂ ਗਾਉਂਦਾ,
ਕੋਈ ਵੇਖਣਾਂ ਚਾਹੁੰਦੈ ਦੁਨੀਆਂ ਨੂੰ ਸਮਝਾਉਂਦਾ।
ਕੋਈ ਵੇਖਣਾਂ ਚਾਹੁੰਦੈ ਹੰਕਾਰ ਢਾਉਂਦਾ,
ਕੋਈ ਖੇਤਾਂ ਨੂੰ ਵਾਉਂਦਾ।
ਕੋਈ ਵੇਖਣਾਂ ਚਾਹੁੰਦੈ ਮਰਦਾਨੇਂ ਨਾਲ,
ਸੰਤੋਖ ਦੇ ਖਜਾਨੇਂ ਨਾਲ ।

ਕੋਈ ਵੇਖਣਾਂ ਚਾਹੁੰਦੈ ਬਾਬਰ ਨੂੰ ਝੁਕਾਉਂਦਾ,
ਕੋਈ ਵੇਖਣਾਂ ਚਾਹੁੰਦੈ ‘ ਓਂ ‘ ਕਾਰ ਗਾਉਂਦਾ ।
ਕੋਈ ਵੇਖਣਾਂ ਚਾਹੁੰਦੈ ਕਿਰਤ ਕਮਾਉਂਦਾ,
ਕੋਈ ਵੇਖਣਾਂ ਚਾਹੁੰਦੈ ਕੂੜ ਮਕਾਉਂਦਾ।

ਕੋਈ ਵੇਖਣਾਂ ਚਾਹੁੰਦੈ ਸੱਚਾ ਸੌਦਾ ਕਰਦਾ,
ਕੋਈ ਵੇਖਣਾਂ ਚਾਹੁੰਦੈ ਸਤਿਕਾਰ ਕਰਦਾ।
ਕੋਈ ਵੇਖਣਾਂ ਚਾਹੁੰਦੈ ਉਦਾਸੀਆਂ ਕਰਦਾ,
ਕੋਈ ਵੇਖਣਾਂ ਚਾਹੁੰਦੈ ਦੁੱਖਾਂ ਨੂੰ ਹਰਦਾ।

ਸੁਨੀਲ ਬਟਾਲੇ ਵਾਲਾ ਕਰੇ ਜਿਸ ਦੀ ਬਾਤ,
ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ।
-ਸੁਨੀਲ ਬਟਾਲੇ ਵਾਲਾ, 9814843555

Leave a Reply