143ਵੇਂ ਸ਼੍ਰੀ ਹਰਿਵਲਭ ਸੰਗੀਤ ਸਮੇਲਨ ਦੀ ਸ਼ੁਰੂਆਤ ਐਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਕੀਤੀ ਗਈ ਸਰਸਵਤੀ ਵੰਦਨਾ ਤੋਂ ਹੋਈ

ਜਲੰਧਰ 29 ਦਸੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਹਰਿਵਲਭ ਸੰਗੀਤ ਸਮੇਲਨ ਦੀ ਸ਼ੁਰੂਆਤ ਐਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਕੀਤੀ ਗਈ ਸਰਸਵਤੀ ਵੰਦਨਾ ਤੋਂ ਹੋਈ ਜਿਸਨੂੰ ਕਾਲਜ ਦੇ ਸੰਗੀਤ ਵਿਭਾਗ ਦੀ ਪ੍ਰੋ. ਅਨੂੰ ਮਲਹੋਤਰਾ ਵਲੋਂ ਤਿਆਰ ਕੀਤਾ ਗਿਆ ਸੀ। ਸਰਸਵਤੀ ਵੰਦਨਾ ਕਰਨ ਵਾਲੀਆਂ ਵਿਦਿਆਰਥਣਾਂ ਇੰਦਰਪ੍ਰੀਤ, ਕਮਲਪ੍ਰੀਤ, ਕੋਮਲ, ਖੁਸ਼ੀ, ਅਨੁਸ਼ਕਾ, ਗੁਰਸਿਮਰਨ ਅਤੇ ਪ੍ਰਿਯਂਕਾ ਸਨ। ਵਿਦਿਆਰਥਣਾਂ ਵਲੋਂ ਕੀਤੀ ਗਈ ਇਸ ਪ੍ਰਸਤੁਤੀ ਦੀ ਉਥੇ ਬੈਠੇ ਮਹਿਮਾਨਾਂ, ਸੰਗੀਤਕਾਰਾਂ ਨੇ ਬਹੁਤ ਸ਼ਲਾਘਾ ਕੀਤੀ ਅਤੇ ਉਹਨਾਂ ਵਲੋਂ ਪ੍ਰਸ਼ੰਸਕ ਪਤੱਰ ਵੀ ਦਿੱਤੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਪ੍ਰੋ. ਅਨੂੰ ਮਲਹੋਤਰਾ ਤੇ ਵਿਦਿਆਰਥਣਾਂ ਦੀ ਤਾਰੀਫ ਕੀਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਵੀ ਕਾਮਨਾ ਕੀਤੀ। ਉਹਨਾਂ ਦੇ ਦਸਿਆ ਕਿ ਰਾਸ਼ਟਰੀ ਸੱਤਰ ਦੇ ਸ਼ਾਸਤਰੀ ਸੰਗੀਤ ਸਮੇਲਨ ਵਿੱਚ ਭਾਗ ਲੈਣਾ ਵਿਦਿਆਰਥੀਆਂ ਲਈ ਇਕ ਸੁਪਨਾ ਹੁੰਦਾ ਹੈ ਜਿੱਥੇ ਉਹ ਵੱਡੇ ਸ਼ਾਸਤਰੀ ਸੰਗੀਤ ਦਾ ਵੀ ਆਨੰਦ ਲੈਂਦੇ ਹਨ।

Leave a Reply