ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਸੇਂਟ ਸੋਲਜਰ ਨੇ ਜਿੱਤਿਆ ਸੋਨਾ

ਜਲੰਧਰ, 17 ਨਵੰਬਰ (ਗੁਰਕੀਰਤ ਸਿੰਘ)- ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਟੈਕਨੌਲਿਜੀ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤ ਕੇ ਸੰਸਥਾ ਦੇ ਨਾਲ-ਨਾਲ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਇਲੈਕਟ੍ਰਿਕ ਇੰਜੀਨਿਅਰਿੰਗ 5ਵੇਂ ਸਮੈਸਟਰ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਕਲਾਸੀਕਲ ਇੰਸਟਰੂਮੈਂਟਲ ਐੱਨ.ਪੀ. ਤੇ ਕਲਾਸੀਕਲ ਵੋਕਲ ਸੋਲੋ ਵਿੱਚ ਦੋ ਗੋਲਡ ਮੈਡਲ ਜਿੱਤੇ ਹਨ। ਇਸ ਤੋਂ ਪਹਿਲਾਂ ਯੂਥ ਫੈਸਟੀਵਲ ਵਿੱਚ ਵੀ ਗੁਰਪ੍ਰੀਤ ਸਿੰਘ ਨੇ ਲਾਈਟ ਵੋਕਲ ਇੰਡੀਅਨ ਵਿੱਚ ਤੇ ਕਲਾਸੀਕਲ ਵੋਕਲ ਸੋਲੋ ਵਿੱਚ ਕਾਂਸੇ ਦਾ ਤਮਗਾ, ਏਮਬੀ.ਏ. ਪਹਿਲੇ ਸਮੈਸਟਰ ਦੇ ਦਿਲਬਾਗ ਸਿੰਘ ਨੇ ਪੋਸਟਰ ਮੇਕਿੰਗਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ। ਇਨ੍ਹਾਂ ਵਿਦਿਆਰਥੀਆਂ ਨੂੰ ਕਲਚਰਲ ਕੁਆਰਡੀਨੇਟਰ ਹਰਜੀਤ ਸਿੰਘ, ਕੋਚ ਪੀ.ਸੀ. ਰਾਊਤ ਨੇ ਪਿਛਲੇ ਛੇ ਮਹੀਨੇ ਤੋਂ ਸਖ਼ਤ ਮਿਹਨਤ ਨਾਲ ਤਿਆਰੀ ਕਰਵਾਈ ਜਾ ਰਹੀ ਸੀ। ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਕੋਚ ਤੇ ਮੈਨੇਜਮੈਂਟ ਨੂੰ ਦਿੱਤਾ। ਪ੍ਰੋ-ਚੇਅਰਮੈਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਸਖ਼ਤ ਕਰਨ ਲਈ ਪ੍ਰੇਰਿਤ ਕੀਤਾ।

Leave a Reply