ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਅੰਤਰਰਾਸ਼ਟੀ ਸ਼ਾਂਤੀ ਦਿਵਸ

ਜਲੰਧਰ 22 ਸਤੰਬਰ (ਗੁਰਕੀਰਤ ਸਿੰਘ)- ਸੰਸਾਰ ਵਿੱਚ ਸ਼ਾਂਤੀ ਅਤੇ ਅਹਿੰਸਾ ਸਥਾਪਿਤ ਕਰਣ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਇੰਟਰ ਕਾਲਜ, ਫਰੈਂਡਸ ਕਲੋਨੀ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਮਨਗਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਹਰਸ਼ਿਤਾ, ਮੁਸਕਾਨ, ਹਰਮੀਤ, ਦਿਲਪ੍ਰੀਤ, ਵਰਸ਼ਾ, ਇਸ਼ਿਕਾ, ਜਸਕਰਨ, ਮਨੀਸ਼ਾ, ਜੁਝਾਰ, ਜਸਪਿੰਦਰ, ਦਿਲਜੀਤ ਆਦਿ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਸੰਸਾਰ ਵਿੱਚ ਸ਼ਾਂਤੀ ਰੱਖਣ ਦੇ ਪੋਸਟਰਸ ਬਣਾਏ ਅਤੇ ਕਿਹਾ ਕਿ ਇਸ ਦਿਨ ਨੂੰ ਸਭ ਦੇਸ਼ਾਂ ਅਤੇ ਲੋਕਾਂ ਦੇ ਵਿੱਚ ਸ਼ਾਂਤੀ ਅਤੇ ਖੁਸ਼ੀ ਦਾ ਆਦਰਸ਼ ਮੰਨਿਆ ਜਾਂਦਾ ਹੈ। ਉਨਾਂ੍ਹ ਨੇ ਕਿਹਾ ਕਿ ਸ਼ਾਂਤੀ ਦਿਵਸ ਸਭ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਨਫਰਤ ਦੀ ਅੱਗ ਬਰਬਾਦੀ ਵੱਲ ਲੈ ਜਾਂਦੀ ਹੈ ਇਸ ਲਈ ਸ਼ਾਂਤੀ ਦਾ ਰਸਤਾ ਅਪਣਾਕੇ ਵਿਕਾਸ ਵੱਲ ਵੱਧਣਾ ਚਾਹੀਦਾ ਹੈ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਵਿਦਿਆਰਥੀਆਂ ਨੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਸੰਸਾਰ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

Leave a Reply