ਜਾਦੂਗਰ

TALWINDER SINGHਏ ਜਾਦੂ ਐਸਾ ਕਰਦੇ ਨੇ,
ਕਿੱਕਰ ਨੂੰ ਤੂਤ ਬਣਾ ਦਿੰਦੇ।
ਕੀਡ਼ੀ ਨੂੰ ਹਾਥੀ ਦੱਸਦੇ ਨੇ,
ਸੰਗਲ ਨੂੰ ਸੂਤ ਬਣਾ ਦਿੰਦੇ।
ਏ ਜਾਦੂਗਰ ਅਲਬੇਲੇ ਨੇ।।

ਆਪਣਾ ਪਾਪ ਲੁਕਾਵਣ ਲਈ,
ਦੂਜਿਆਂ ਨੂੰ ਫਾਹਾ ਪਾ ਦਿੰਦੇ।
ਹਾਉਮੈਂ ਦੇ ਵਿੱਚ ਹੰਕਾਰੇ ਏ ,
ਸਬ ਸ਼ਰਮਾਂ ਨੂੰ ਵੀ ਲਾ ਦਿੰਦੇ।
ਏ ਜਾਦੂਗਰ ਅਲਬੇਲੇ ਨੇ।।

ਕੀ ਔਕਾਤ ਹੈ ਬੰਦੇ ਦੀ,
ਏ ਰੱਬ ਨੂੰ ਧਰਤੀ ਲਾ ਲੈਂਦੇ।
ਖ਼ੁਦ ਨੂੰ ਸੱਚਾ ਥਾੱਪਣ ਲਈ,
ਰੱਬ ਨੂੰ ਵੀ ਝੂੱਠਾ ਪਾ ਲੈਂਦੇ।
ਏ ਜਾਦੂਗਰ ਅਲਬੇਲੇ ਨੇ।।

ਮਿਹਨਤ ਕਰ ਕੇ ਰਾਜ਼ੀ ਨਹੀਂ,
ਕੰਮ-ਕਾਰ ਤੋਂ ਏ ਭੱਜਦੇ ਨੇ।
ਹੱਕ-ਹਲਾਲ ਦੀ ਘੱਟ ਖਾਂਦੇ,
ਬਸ ਬੇਈਮਾਨੀ ਨਾਲ਼ ਰੱਜਦੇ ਨੇ।
ਏ ਜਾਦੂਗਰ ਅਲਬੇਲੇ ਨੇ।।

ਹਵਾਵਾਂ ਜਿੱਧਰ ਚਲਦੀਆਂ ਨੇ,
ਏ ਓੱਧਰ ਵੱਲ ਦੇ ਹੋ ਜਾਂਦੇ।
ਦੂਜਿਆਂ ਤੇ ਚਿੱਕਡ਼ ਸੁੱਟਦੇ ਨੇ,
ਆਪ ਚਿੱਟੇ ਬਗਲੇ ਹੋ ਜਾਂਦੇ।
ਏ ਜਾਦੂਗਰ ਅਲਬੇਲੇ ਨੇ।।

ਜਦ ਅੰਤ ਸਮੇਂ ਦਾ ਆਊਗਾ,
ਫਿਰ ਸਬਣਾ ਨੂੰ ਓਹ ਟਾਉਗਾ।
ਜੋ ਜਾਦੂ-ਮੰਤਰ ਛੱਡਦੇ ਨੇ,
ਜਾਂ ਆਪਣੀ ਹਾਉਮੈਂ ਦੇ ਚੇਲੇ ਨੇ।
ਏ ਜਾਦੂਗਰ ਅਲਬੇਲੇ ਨੇ।।

-ਤਲਵਿੰਦਰ ਸਿੰਘ, 9878566307

Leave a Reply