ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟਾ ਖੂਹਾ ਕਰਨ ਵਾਲੇ 02 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

ਜਲੰਧਰ 23 ਫਰਵਰੀ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਸ਼੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਸ੍ਰੀ ਲਖਵੀਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਏ.ਐਸ.ਆਈ ਸੰਜੀਵਨ ਸਿੰਘ ਇੰਚਾਰਜ ਚੌਕੀ ਮਲਸੀਆ ਥਾਣਾ ਸ਼ਾਹਕੋਟ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮਹਿੰਮ ਦੌਰਾਨ ਹੇਠ ਲਿਖੇ ਅਨੁਸਾਰ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 23 ਮਿਤੀ 22-02-19 ਅਫ਼ਧ 382,511 ੀਫਛ ਥਾਣਾ ਸ਼ਾਹਕੋਟ ਬਰਬਿਆਨ ਦੇਸ਼ ਬੰਦੂ ਮਿੱਤਲ ਪੁੱਤਰ ਰਾਮਪਾਲ ਵਾਸੀ ਪੱਤੀ ਖੁਰਮਪੁਰ ਮਲਸੀਆ ਥਾਣਾ ਸ਼ਾਹਕੋਟ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 21-02-19 ਨੂੰ ਵਕਤ 09:30 ਫੰ ਉਹ ਆਪਣੀ ਦੁਕਾਨ ਤੇ ਬੈਠਾ ਸੀ ਕਿ ਇੱਕ ਅਣਪਛਾਤਾ ਨੌਜਵਾਨ ਉਸ ਦੀ ਦੁਕਾਨ ਪਰ ਆਇਆ ਅਤੇ ਇੱਕ ਨੌਜਵਾਨ ਮੋਟਰਸਾਈਕਲ ਪਰ ਦੁਕਾਨ ਦੇ ਬਾਹਰ ਖੜਾ ਰਿਹਾ। ਜੋ ਉਸ ਅਣਪਛਾਤੇ ਨੌਜਵਾਨ ਨੇ ਦੇਸ਼ ਬੰਦੂ ਮਿੱਤਲ ਪਾਸੋ ਓਂੌ ਮੰਗੀ ਜਦੋਂ ਉਸ ਨੇ ਓਂੌ ਦੇ ਸਾਰੇ ਫਲੇਵਰ ਦਿਖਾ ਦਿੱਤੇ ਤਾਂ ਉਸ ਨੇ ਦੇਸ਼ ਬੰਦੂ ਮਿੱਤਲ ਦੀਆ ਅੱਖਾ ਵਿੱਚ ਮਿਰਚਾ ਪਾ ਦਿੱਤੀਆ ਅਤੇ ਫਿਰ ਉੇਸ ਨੇ ਦੇਸ਼ ਬੰਦੂ ਮਿੱਤਲ ਉਪਰ ਆਪਣੇ ਦਾਤਰ ਦਾ ਵਾਰ ਕੀਤਾ ਅਤੇ ਉਸ ਦੇ ਗੱਲੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੱਲੇ ਨੂੰ ਤਾਲਾ ਲੱਗਾ ਹੋਣ ਕਰਕੇ ਪੈਸਿਆ ਦਾ ਬਚਾਅ ਹੋ ਗਿਆ। ਜੋ ਉਸ ਦੇ ਰੌਲਾ ਪਾਉਣ ਤੇ ਇਹ ਦੋਨੋ ਅਣਪਛਾਤੇ ਵਿਅਕਤੀ ਮੌਕਾ ਤੋ ਫਰਾਰ ਹੋ ਗਏ। ਜੋ ਏ.ਐਸ.ਆਈ ਸੰਜੀਵਨ ਸਿੰਘ ਇੰਚਾਰਜ ਚੌਕੀ ਮਲਸੀਆ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਇਹਨਾਂ ਦੋਨਾਂ ਅਣਪਛਾਤੇ ਵਿਅਕਤੀਆ ਨੂੰ ਟਰੇਸ ਕੀਤਾ ਗਿਆ, ਜੋ ਇਹਨਾਂ ਦੇ ਨਾਮ ਬਿਕਰਮਜੀਤ ਸਿੰਘ ਉਰਫ ਡਿੰਪੀ (ਉਮਰ ਕਰੀਬ 30 ਸਾਲ) ਪੁੱਤਰ ਅਮਰੀਕ ਸਿੰਘ ਕੌਮ ਆਧਰਮੀ ਵਾਸੀ ਭੁੱਲਰ ਥਾਣਾ ਸ਼ਾਹਕੋਟ ਅਤੇ ਚਰਨਕਮਲ ਸਿੰਘ ਉਰਫ ਕੰਮਾ ਉਰਫ ਬੰਬ (ਉਮਰ ਕਰੀਬ 23 ਸਾਲ) ਪੁੱਤਰ ਬਲਜੀਤ ਸਿੰਘ ਕੌਮ ਜੱਟ ਵਾਸੀ ਭੁੱਲਰ ਥਾਣਾ ਸ਼ਾਹਕੋਟ ਹਨ, ਜੋ ਇਹਨਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੋ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਨੰਬਰ ਫਭ-41-ਛ-4239 ਮਾਰਕਾ ਬਜਾਜ ਯਛਧ ਬ੍ਰਾਮਦ ਕੀਤਾ ਗਿਆ ਹੈ। ਜੋ ਇਹਨਾਂ ਦੋਹਾਂ ਦੋਸ਼ੀਆ ਖਿਲਾਫ ਪਹਿਲਾ ਵੀ ਕਈ ਮੁਕੱਦਮੇ ਦਰਜ ਹੋਏ ਹਨ, ਜੋ ਇਹਨਾ ਦੋਸ਼ੀਆ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :- ਮੋਟਰਸਾਈਕਲ = 01 (ਨੰਬਰ 4239 ਮਾਰਕਾ ਬਜਾਜ)
ਦੋਸ਼ੀਆ ਦੀ ਪੁੱਛ-ਗਿੱਛ ਦਾ ਵੇਰਵਾ:-
1. ਦੋਰਾਨੇ ਪੁੱਛ-ਗਿੱਛ ਦੋਸ਼ੀ ਬਿਕਰਮਜੀਤ ਸਿੰਘ ਉਰਫ ਡਿੰਪੀ (ਉਮਰ ਕਰੀਬ 30 ਸਾਲ) ਪੁੱਤਰ ਅਮਰੀਕ ਸਿੰਘ ਕੌਮ ਆਧਰਮੀ ਵਾਸੀ ਭੁੱਲਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਹ 10 ਜਮਾਤਾ ਪਾਸ ਹੈ ਅਤੇ ਵਿਆਹਾ ਹੋਇਆ ਹੈ।ਇਸ ਦਾ ਇੱਕ ਲੜਕਾ ਹੈ ਅਤੇ ਮਜਦੂਰੀ ਦਾ ਕੰਮ ਕਰਦਾ ਹੈ।ਅਤੇ ਉਹ ਇਹ ਲੁੱਟਾ ਖੂਹਾ ਕਰਨ ਦਾ ਧੰਦਾ 02 ਸਾਲ ਤੋ ਕਰਦਾ ਆ ਰਿਹਾ ਹੈ।
2. ਦੋਰਾਨੇ ਪੁੱਛ-ਗਿੱਛ ਦੋਸ਼ੀ ਚਰਨਕਮਲ ਸਿੰਘ ਉਰਫ ਕੰਮਾ ਉਰਫ ਬੰਬ (ਉਮਰ ਕਰੀਬ 23 ਸਾਲ) ਪੁੱਤਰ ਬਲਜੀਤ ਸਿੰਘ ਕੌਮ ਜੱਟ ਵਾਸੀ ਭੁੱਲਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਹ 9 ਜਮਾਤਾ ਪਾਸ ਹੈ ਅਤੇ ਕੁਆਰਾ ਹੈ ਅਤੇ ਇਹ ਡੋਡੇ ਚੂਰਾ ਪੋਸਤ ਦਾ ਧੰਦਾ ਪਿਛਲੇ 03 ਸਾਲ ਤੋ ਕਰਦਾ ਆ ਰਿਹਾ ਹੈ।ਉਹ ਇਹ ਡੋਡੇ ਚੂਰਾ ਪੋਸਤ ਰਾਜਸਸਥਾਨ ਤੋ ਲਿਆ ਕੇ ਸ਼ਾਹਕੋਟ ਦੇ ਏਰੀਆ ਵਿੱਚ ਵੇਚਦਾ ਸੀ।ਇਹ ਬਿਕਰਮਜੀਤ ਸਿੰਘ ਨਾਲ ਰਲ ਕੇ ਲੁੱਟਾ ਖੂਹਾ ਕਰਨ ਦਾ ਧੰਦਾ 02 ਸਾਲ ਤੋ ਕਰਦਾ ਆ ਰਿਹਾ ਹੈ।
ਦੋਸ਼ੀ ਬਿਕਰਮਜੀਤ ਸਿੰਘ ਖਿਲਾਫ ਮੁਕੱਦਮੇ ਦਾ ਵੇਰਵਾ:-
1. ਮੁਕੱਦਮਾ ਨੰਬਰ 109 ਮਿਤੀ 16-07-14 ਅਫ਼ਧ 307,427 ੀਫਛ 25ਫ਼27ਫ਼54ਫ਼59 ਅਰਮ ਅਚਟ ਥਾਣਾ ਲੋਹੀਆ।
ਦੋਸ਼ੀ ਚਰਨਕਮਲ ਸਿੰਘ ਉਰਫ ਕੰਮਾ ਉਰਫ ਬੰਬ ਖਿਲਾਫ ਮੁਕੱਦਮੇ ਦਾ ਵੇਰਵਾ:-
1. ਮੁਕੱਦਮਾ ਨੰਬਰ 101 ਮਿਤੀ 03-05-12 ਅਫ਼ਧ 15ਫ਼61ਫ਼85 ਂਧਫਸ਼ ਅਚਟ ਥਾਣਾ ਪਰਾਗਪੁਰ ਜਿਲਾ ਜੈਪੁਰ ਸਟੇਟ
ਰਾਜਸਥਾਨ।
2. ਮੁਕੱਦਮਾ ਨੰਬਰ 32 ਮਿਤੀ 22-01-18 ਅਫ਼ਧ 22ਫ਼61ਫ਼85 ਂਧਫਸ਼ ਅਚਟ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ।

Leave a Reply