ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋ ਅੰਨੇ ਕਤਲ ਕੇਸ ਦੀ ਗੁਥੀ ਨੂੰ 24 ਘੰਟੇ ਵਿੱਚ ਸੁਲਜਾ ਕੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ।

ਜਲੰਧਰ 18 ਅਕਤੂਬਰ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਲਖਵੀਰ ਸਿੰਘ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸੁਰਿੰਦਰ ਕੁਮਾਰ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਆਦਮਪੁਰ, ਇੰਸਪੈਕਟਰ ਗੋਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਅਤੇ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ ਏ ਸਟਾਫ ਜਲੰਧਰ ਦਿਹਾਤੀ ਦੀ ਵਿਸ਼ੇਸ਼ ਟੀਮ ਗਠਿਤ ਕਰਕੇ ਪਿੰਡ ਲੁਟੇਰਾ ਖੁਰਦ ਵਿਖੇ ਇੱਕ ਔਰਤ ਮੰਜੂ ( ਉਮਾਰ ਕਰੀਬ 32 ਸਾਲ ) ਪਤਨੀ ਬੰਧਨ ਵਾਸੀ ਪਿੰਡ ਡੁਗਲ ਸ਼ੇਰਾ ਡਾਕਖਾਨਾ ਲੱਸੀਆ ਥਾਣਾ ਵਸੀਆ, ਜਿਲ੍ਹਾ ਗੁਮਲਾ ਝਾਰਖੰਡ ਹਾਲ ਵਾਸੀ ਪਿੰਡ ਲੁਟੇਰਾ ਖੁਰਦ ਥਾਣਾ ਆਦਮਪੁਰ ਜਲੰਧਰ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ 24 ਘੰਟੇ ਵਿੱਚ ਸੁਲਝਾ ਕੇ ਦੋਸ਼ੀ ਬੰਧਨ ਚੀਕ ਬੜਾਈਕੇ ਉਰਫ ਬੰਧੂ ਪੁੱਤਰ ਕਰੀਆ ਚੀਕ ਬੜਾਈਕੇ ਵਾਸੀ ਪਿੰਡ ਡੁਗਲ ਸ਼ੇਰਾ ਡਾਕਖਾਨਾ ਲੱਸੀਆ ਥਾਣਾ ਵਸੀਅਤ ਜਿਲ੍ਹਾ ਗੁਮਲਾ ਝਾਰਖੰਡ ਹਾਲ ਵਾਸੀ ਪਿੰਡ ਲੁਟੇਰਾ ਖੁਰਦ ਥਾਣਾ ਆਦਮਪੁਰ ਜਲੰਧਰ (ਉਮਰ ਕਰੀਬ 35 ਸਾਲ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਆਦਮਪੁਰ ਨੂੰ ਮਿਤੀ 17.10.2018 ਨੂੰ ਵਕਤ ਕਰੀਬ 10:00 ਵਜੇ ਦਿਨ ਭੁਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਡੁਮੇਲੀ ਥਾਣਾ ਰਾਵਲ ਪਿੰਡੀ ਨੇ ਫੋਨ ਕਰਕੇ ਦੱਸਿਆ ਕਿ ਉਸਨੂੰ ਅੱਜ ਕਰੀਬ 08:30 ਵਜੇ ਸੁਭਾ ਹਰਪ੍ਰੀਤ ਸਿੰਘ ਵਾਸੀ ਲੁਟੇਰਾ ਖੁਰਦ ਦਾ ਫੋਨ ਕਰਕੇ ਦੱਸਿਆ ਕਿ ਬੰਧਨ ਦੀ ਪਤਨੀ ਮੰਜੂ ਵਾਸੀ ਪਿੰਡ ਡੁਗਲ ਸ਼ੇਰਾ ਡਾਕਖਾਨਾ ਲੱਸੀਆ, ਥਾਣਾ ਵਸੀਆ ਜਿਲ੍ਹਾ ਗੁਮਲਾ ਝਾਰਖੰਡ ਹਾਲ ਵਾਸੀ ਪਿੰਡ ਲੁਟੇਰਾ ਖੁਰਦ ਥਾਣਾ ਆਦਮਪੁਰ ਦਾ ਕਿਸੇ ਨਾਮਲੂਮ ਵਿਅਕਤੀ ਨੇ ਗਲਾ ਘੁੱਟ ਕੇ ਕਤਲ ਕਰਕੇ ਤੁਹਾਡੇ ਖੇਤ ਕਮਾਦ ਲੁਟੇਰਾ ਖੁਰਦ, ਥਾਣਾ ਆਦਮਪੁਰ ਵਿਚ ਸੁੱਟਿਆ ਹੋਇਆ ਹੈ। ਜਿਸਤੇ ਉਸਨੇ ਮੋਕਾ ਪਰ ਜਾ ਕੇ ਦੇਖਿਆ ਕਿ ਉਸਦੇ ਖੇਤ ਕਮਾਦ ਵਿਚ ਮੰਜੂ ਪਤਨੀ ਬੰਧਨ ਦੀ ਲਾਸ਼ ਪਈ ਹੈ ਜਿਸ ਦੇ ਦੋਨੋ ਹੱਥ ਚੁੰਨੀ ਨਾਲ ਬੰਨੇ ਹੋਏ ਸੀ ਅਤੇ ਉਸੇ ਚੁੰਨੀ ਨਾਲ ਗਲਾ ਵੀ ਘੁੱਟ ਕੇ ਬੰਨਿਆ ਹੋਇਆ ਸੀ। ਜਿਸ ਤੇ ਭੁਪਿੰਦਰ ਸਿੰਘ ਦੇ ਬਿਆਨ ਤੇ ਮੁਕੱਦਮਾਂ ਨੰਬਰ 197 ਮਿਤੀ 17-10-2018 ਜੁਰਮ 302 ਭ.ਦ ਥਾਣਾ ਆਦਮਪੁਰ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ। ਜੋ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮੰਜੂ ਪਤਨੀ ਬੰਧਨ ਵਾਸੀ ਪਿੰਡ ਲੁਟੇਰਾ ਖੁਰਦ ਥਾਣਾ ਆਦਮਪੁਰ ਜਲੰਧਰ ਦੇ ਸੰਜੇ ਕੁਹਾਰ ਪੁੱਤਰ ਸੰਤ ਕੁਹਾਰ ਵਾਸੀ ਕੁਲਵਾਰ ਘਾਤ ਥਾਣਾ ਬਿਸ਼ਨਪੁਰ ਜਿਲ੍ਹਾ ਦਰਬੰਗਾ ਬਿਹਾਰ ਹਾਲ ਵਾਸੀ ਪਿੰਡ ਡੁਮੇਲੀ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਨਾਲ ਨਾਜਾਇਜ਼ ਸੰਬਧ ਸੀ ਜਿਸ ਬਾਰੇ ਮੰਜੂ ਦੇ ਪਤੀ ਬੰਧਨ ਉਰਫ ਬੰਧੂ ਨੂੰ ਪਤਾ ਲੱਗ ਗਿਆ ਸੀ। ਮਿਤੀ 16-10-2018 ਨੂੰ ਵੀ ਮੰਜੂ ਪੱਠੇ ਵੱਢਣ ਲਈ ਖੇਤਾਂ ਵਿੱਚ ਗਈ ਸੀ ਜਿਸ ਦਾ ਉਸ ਦੇ ਪਤੀ ਬੰਧਨ ਵਲੋਂ ਪਿੱਛਾ ਕੀਤਾ ਗਿਆ ਤੇ ਜਦੋਂ ਉਹ ਖੇਤਾਂ ਵਿੱਚ ਪਹੁੰਚਿਆ ਤਾਂ ਉਸ ਨੇ ਮੰਜੂ ਅਤੇ ਸੰਜੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ ਸੀ ਜਿਸ ਤੋਂ ਬਾਅਦ ਸੰਜੇ ਕੁਹਾਰ ਮੌਕਾ ਤੋਂ ਭੱਜ ਗਿਆ ਤੇ ਬੰਧਨ ਨੇ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਉਸਦੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਦੋਸ਼ੀ ਬੰਧਨ ਚੀਕ ਬੜਾਈਕੇ ਉਰਫ ਬੰਧੁ ਦੀ ਪੁੱਛ-ਗਿੱਛ ਦਾ ਵੇਰਵਾ:-
ਦੋਸ਼ੀ ਬੰਧਨ ਚੀਕ ਬੜਾਈਕੇ ਉਰਫ ਬੰਧੁ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਸ ਦੀ ਉਮਰ 35 ਸਾਲ ਹੈ। ਉਹ ਸ਼ਾਦੀ ਸ਼ੁਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਵਿਆਹ ਸਾਲ 2003-2004 ਵਿੱਚ ਫੁੱਲੋ ਵਾਸੀ ਬੇਲੋਟੋਲੀ ਥਾਣਾ ਕੋਲੇਬੀਰਾ ਜਿਲ੍ਹਾ ਸੀਮ ਡੇਕਾਂ ਝਾਰਖੰਡ ਨਾਲ ਹੋਇਆ ਸੀ ਜਿਸ ਵਿੱਚੋਂ ਉਸ ਦੀ ਇੱਕ ਲੜਕੀ ਹੈ। ਮੰਜੂ ਦਾ ਪਹਿਲਾ ਵਿਆਹ ਸਾਲ 2002-2003 ਵਿੱਚ ਤਿਲਕੂ ਪੁੱਤਰ ਛੰਦਨ ਬੜਾਈਕੇ ਵਾਸੀ ਪਿੰਡ ਡੁਗਲ ਸ਼ੇਰਾ ਡਾਕਖਾਨਾ ਲੱਸੀਆ ਥਾਣਾ ਵਸੀਆ ਜਿਲਾ ਗੁਮਲਾ ਝਾਰਖੰਡ ਨਾਲ ਹੋਇਆ ਸੀ ਜਿਸ ਵਿੱਚੋਂ ਉਸ ਦੇ 03 ਬੱਚੇ ਹਨ। ਤਿਲਕੂ ਉਕਤ ਦੀ ਮੌਤ ਤੋਂ ਬਾਅਦ ਮੰਜੂ ਦੀ ਸ਼ਾਦੀ ਬੰਧਨ ਉਰਫ ਬੰਧੂ ਉਕਤ ਨਾਲ ਕ੍ਰੀਬ 8ਫ਼10 ਸਾਲ ਪਹਿਲਾਂ ਹੋਈ ਸੀ। ਉਸ ਨੇ ਦੱਸਿਆ ਕਿ ਉਹ ਮੇਹਨਤ ਮਜਦੂਰੀ ਦਾ ਕੰਮ ਪਿੰਡ ਲੁਟੇਰਾ ਖੁਰਦ ਵਿਖੇ ਕਰਦਾ ਹੈ ਤੇ ਪਿਛਲੇ 8-10 ਸਾਲ ਤੋਂ ਪੰਜਾਬ ਆ ਕੇ ਰਹਿ ਰਿਹਾ ਹੈ। ਉਸ ਨੇ ਦੌਰਾਨੇ ਪੁੱਛ-ਗਿੱਛ ਮੰਨਿਆ ਕਿ ਉਸ ਨੇ ਆਪਣੀ ਪਤਨੀ ਮੰਜੂ ਦਾ ਕਤਲ ਕੀਤਾ ਹੈ ਕਿਉਂਕਿ ਉਸ ਦੇ ਸੰਜੇ ਕੁਹਾਰ ਪੁੱਤਰ ਸੰਤ ਕੁਹਾਰ ਵਾਸੀ ਕੁਲਵਾਰ ਘਾਤ ਥਾਣਾ ਬਿਸ਼ਨਪੁਰ ਜਿਲਾ ਦਰਬੰਗਾ ਬਿਹਾਰ ਹਾਲ ਵਾਸੀ ਪਿੰਡ ਡੁਮੇਲੀ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਨਾਲ ਨਜਾਇਜ਼ ਸੰਬੰਧ ਸਨ ਜਿਸ ਕਰਕੇ ਉਸ ਨੇ ਆਪਣੀ ਪਤਨੀ ਦਾ ਕਤਲ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕਰ ਦਿੱਤਾ ਸੀ।

Leave a Reply