ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋ 22,45,900/-ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ

ਜਲੰਧਰ 18 ਅਕਤੂਬਰ (ਜਸਵਿੰਦਰ ਆਜ਼ਾਦ)- ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਜਲੰਧਰ (ਦਿਹਾਤੀ) ਦੀ ਹੱਦ ਅੰਦਰ 03 ਹਾਈਟੈੱਕ ਨਾਕੇ (ਸਤਲੁਜ ਬ੍ਰਿਜ਼ ਫਿਲੋਰ, ਕਾਵਾਂ ਵਾਲਾ ਪੱਤਣ ਸ਼ਾਹਕੋਟ, ਗਿੱਦੜ ਪਿੰਡੀ ਪੁੱਲ ਥਾਣਾ ਲੋਹੀਆ) ਲਗਾਏ ਗਏ ਸਨ। ਜਿਹਨਾਂ ਪਰ ਅੱਜ ਮਿਤੀ 18.10.2018 ਨੂੰ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ। ਜੋ ਦੌਰਾਨੇ ਚੈਕਿੰਗ ਹਾਈਟੈੱਕ ਨਾਕਾ ਸਤਲੁੱਜ ਬ੍ਰਿਜ਼ ਫਿਲੋਰ ਤੋ 22,45,900ਫ਼- ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ. ਸੀਨੀਅਰ ਪੁਲਿਸ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਸ਼੍ਰੀ ਅਮਰੀਕ ਸਿੰਘ ਚਾਹਲ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੋਰ, ਸ਼੍ਰੀ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਫਿਲ਼ੋਰ ਦੀ ਨਿਗਰਾਨੀ ਹੇਠ ਐਸ.ਆਈ. ਸੁਰਜੀਤ ਸਿੰਘ ਨੰਬਰ 356ਫ਼ਜਲੰ:, ਮੁੱਖ ਸਿਪਾਹੀ ਜਸਵੀਰ ਸਿੰਘ ਨੰਬਰ 386ਫ਼ਜਲੰ:, ਪੀ.ਪੀ.ਐਚ.ਸੀ. ਕਰਮਵੀਰ ਸਿੰਘ ਨੰਬਰ 1625ਫ਼ਪਟਿਆਲਾ, ਸਿਪਾਹੀ ਮਨਵੀਰ ਸਿੰਘ ਨੰਬਰ 1166ਫ਼ਜਲੰ:, ਦਰਜਾ ਚਾਰ ਕਰਮਚਾਰੀ ਹਰਜੀਤ ਸਿੰਘ ਸਪੈਸ਼ਲ ਸੈੱਲ ਜਲੰਧਰ (ਦਿਹਾਤੀ) ਸਮੇਤ ਏ.ਐਸ.ਆਈ ਜਸਵੀਰ ਸਿੰਘ, ਮੁੱਖ ਸਿਪਾਹੀ ਹਰਬੰਸ ਸਿੰਘ 625 ਹਾਈਟੈਕ ਨਾਕਾ ਫਿਲ਼ੋਰ, ਨੇੜੇ ਸਤਲੁਜ ਬ੍ਰਿਜ਼ ਫਿਲੋਰ ਪਰ ਸੁਭਾ 02:30 ਤੋ 6:00 ਤੱਕ ਸਟ੍ਰੌਂਗ ਨਾਕਾਬੰਦੀ ਕੀਤੀ ਗਈ ਸੀ ਤਾਂ ਦੌਰਾਨੇ ਚੈਕਿੰਗ ਵਹੀਕਲਾਂ ਵਕਤ ਕਰੀਬ 05:00 ਵਜੇ ਸੁਭਾ ਇੱਕ ਪੀ.ਆਰ.ਟੀ.ਸੀ ਦੀ ਬੱਸ ਜੋ ਦਿੱਲੀ ਤੋ ਜਲੰਧਰ ਜਾ ਰਹੀ ਸੀ, ਨੂੰ ਰੋਕ ਕੇ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਸਵਾਰੀਆ ਦੇ ਸਮਾਨਫ਼ਬੈਗਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸਵਾਰੀ ਦੇ ਬੈਗ ਵਿਚੋ 22,45,900ਫ਼- ਰੁਪਏ ਭਾਰਤੀ ਕਰੰਸੀ ਬਰਾਮਦ ਹੋਏ। (ਜਿਹਨਾਂ ਵਿੱਚ 2000 ਦੇ 873 ਨੋਟ, 500 ਦੇ 988 ਨੋਟ, 200 ਦੇ 19 ਨੋਟ ਅਤੇ 100 ਦੇ 21 ਨੋਟ ਹਨ)। ਜਿਸਨੂੰ ਪੁੱਛਣ ਤੇ ਉਸਨੇ ਆਪਣਾ ਨਾਮ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਭਾਨ ਸਿੰਘ ਕੋਮ ਜੱਟ ਵਾਸੀ ਫੁੱਲੇਵਾਲ ਥਾਣਾ ਸਦਰ ਕਪੂਰਥਲਾ ਦੱਸਿਆ। ਜੋ ਹਰਪਾਲ ਸਿੰਘ ਉਰਫ ਪਾਲਾ ਨੇ ਆਪਣੇ ਪਾਸ 22,45,900ਫ਼- ਭਾਰਤੀ ਕਰੰਸੀ ਰੱਖਣ ਸਬੰਧੀ ਕੋਈ ਸਪੱਸ਼ਟ ਜਵਾਬ ਨਹੀ ਦਿੱਤਾ। ਜੋ ਬ੍ਰਾਮਦ ਕੀਤੀ ਗਈ ਕਰੰਸੀ ਨੂੰ ਕਬਜਾ ਪੁਲਿਸ ਵਿਚ ਲੈ ਕੇ ਈ.ਡੀ. ਅਤੇ ਇੰਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਇਸ ਸਬੰਧੀ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁੱਛ-ਗਿੱਛ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕੁੱਲ ਬ੍ਰਾਮਦਗੀ: 22,45,900ਫ਼- ਰੁਪਏ ਭਾਰਤੀ ਕਰੰਸੀ।
ਜਿਹਨਾਂ ਵਿਚੋ 2000 ਰੁਪਏ ਦੇ ਨੋਟ = 873
500 ਰੁਪਏ ਦੇ ਨੋਟ = 988
200 ਰੁਪਏ ਦੇ ਨੋਟ = 19
100 ਰੁਪਏ ਦੇ ਨੋਟ = 21

Leave a Reply