ਜਲੰਧਰ ਵਿੱਚ ਪੱਤਰਕਾਰਾਂ ਨੇ ਪੁਲਿਸ ਦੇ ਖਿਲਾਫ ਗੁਰੂ ਨਾਨਕ ਮਿਸ਼ਨ ਚੌਕ ਦਾ ਕੀਤਾ ਘਿਰਾਓ, ਸਬ ਇੰਸਪੈਕਟਰ ਸਮੇਤ ਤਿੰਨ ਸਸਪੈਂਡ

ਜਲੰਧਰ 2 ਅਪ੍ਰੈਲ (ਬਿਊਰੋ)- ਪੁਲਿਸ ਮੁਲਾਜਮ ਨੇ ਅਜੀਤ ਅਖਬਾਰ ਦੇ ਫੋਟੋਗ੍ਰਾਫਰ ਮਨੀਸ਼ ਦੇ ਨਾਲ ਡੀ ਪੀ ਆਰ ਓ ਦਫਤਰ ਦੇ ਬਾਹਰ ਬਦਸਲੂਕੀ ਕੀਤੀ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ। ਪੱਤਰਕਾਰਾਂ ਨੇ ਪੁਲਿਸ ਦੇ ਖਿਲਾਫ ਗੁਰੂ ਨਾਨਕ ਮਿਸ਼ਨ ਚੌਕ ‘ਚ ਪੇਮਾ ਦੇ ਪ੍ਰਧਾਨ ਸੁਰਿੰਦਰ ਪਾਲ, ਉਪ ਪ੍ਰਧਾਨ ਸੰਦੀਪ ਸਾਹੀ, ਗਗਨ ਵਾਲੀਆ, ਰਾਜੇਸ ਕਪਿਲ, ਮਨਦੀਪ ਸ਼ਰਮਾ, ਕੁਲਵਿੰਦਰ ਸਿੰਘ ਘੁੰਮਣ, ਹਰਪ੍ਰੀਤ ਸਿੰਘ ਕਾਹਲੋਂ, ਰਮੇਸ਼ ਗਾਬਾ, ਰਮੇਸ਼ ਹੈਪੀ, ਵਾਰਿਸ ਮਲਿਕ, ਜਸਪਾਲ ਕੈਂਥ, ਜਸਵਿੰਦਰ ਆਜ਼ਾਦ ਅਤੇ ਹੋਰ ਪੱਤਰਕਾਰਾਂ ਦੀ ਅਗਵਾਈ ਵਿੱਚ ਧਰਨਾ ਦਿੱਤਾ। ਮੌਕੇ ਤੇ ਆਏ ਡੀ ਸੀ ਪੀ ਗੁਰਮੀਤ ਸਿੰਘ ਨੇ ਬਦਸਲੂਕੀ ਕਰਨ ਵਾਲੇ ਸਬ ਇੰਸੈਪਕਟਰ ਲਖਵਿੰਦਰ ਸਿੰਘ, ਸਿਪਾਹੀ ਇਕਬਾਲ ਅਤੇ ਜਤਿੰਦਰ ਨੂੰ ਸਸਪੈਂਡ ਕਰ ਦਿੱਤਾ। ਮਨੀਸ਼ ਨੇ ਦੱਸਿਆ ਕਿ ਉਹ ਕਵਰੇਜ ਕਰਨ ਜਾ ਰਿਹਾ ਸੀ। ਲੋਕ ਸੰਪਰਕ ਵਿਭਾਗ ਦੇ ਦਫਤਰ ਦੇ ਨੇੜੇ ਪੁਲਿਸ ਨੇ ਉਸਨੂੰ ਰੋਕਿਆ। ਕਾਗਜ ਦਿਖਾਉਣ ਦੇ ਬਾਵਜੂਦ ਮੁਲਾਜਮਾਂ ਨੇ ਬਦਸਲੂਕੀ ਕੀਤੀ। ਇਕ ਮੁਲਾਜਮ ਨੇ ਗਾਲ ਵੀ ਕੱਢੀ। ਜਦੋਂ ਹੋਰ ਪੱਤਰਕਾਰ ਮੌਕੇ ਤੇ ਪਹੁੰਚੇ ਤਾਂ ਉਨਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸਦੇ ਬਾਅਦ ਪੱਤਰਕਾਰ ਡੀ ਪੀ ਆਰ ਓ ਦਫਤਰ ਪਹੁੰਚੇ ਅਤੇ ਧਰਨਾ ਲਗਾ ਦਿੱਤਾ। ਉਸਦੇ ਬਾਅਦ ਗੁਰੂ ਨਾਨਕ ਮਿਸ਼ਨ ਚੌਕ ਦਾ ਘਿਰਾਓ ਕੀਤਾ। ਡੀ ਸੀ ਪੀ ਨੇ ਸਬ ਇੰਸਪੈਕਟਰ ਸਮੇਤ ਤਿੰਨ ਮੁਲਾਜਮਾਂ ਨੂੰ ਸਸਪੈਂਡ ਕਰ ਦਿੱਤਾ।

Leave a Reply