ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾਂ ਦੀ ਪੁਲਿਸ ਵੱਲੋ ਅਮਰੂਦ ਗੈਂਗ ਦੇ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗੈਂਗ ਦੇ 05 ਮੈਂਬਰਾਂ ਵਿੱਚੋ 04 ਨੂੰ ਗ੍ਰਿਫਤਾਰ ਕੀਤਾ ਗਿਆ

ਜਲੰਧਰ 18 ਅਕਤੂਬਰ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਤੇ ਸ੍ਰੀ ਦਿਗਵਿਜੈ ਕਪਿਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਕਰਤਾਰਪੁਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ ਪੁਸ਼ਪ ਬਾਲੀ ਮੁੱਖ ਅਫਸਰ ਥਾਣਾ ਲਾਂਬੜਾ ਨੇ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗੈਂਗ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 02 ਪਿਸਤੌਲ ਸਮੇਤ 04 ਰੋਦ ਜਿੰਦਾ, 01 ਜੈੱਨ ਕਾਰ, 01 ਵੈਲਡਿੰਗ ਮਸ਼ੀਨ, 01 ਲ਼ਓਧ ਟੀ.ਵੀ, 10 ਮੋਬਾਇਲ ਫੋਨ, 25 ਨਸ਼ੀਲੇ ਟੀਕੇ, 200 ਨਸ਼ੀਲੀਆ ਗੋਲੀਆ, 01 ਦਾਤਰ, 01 ਬੇਸਬੈਟ ਕੀਤਾ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਪੁਸ਼ਪ ਬਾਲੀ, ਮੁੱਖ ਅਫਸਰ ਥਾਣਾ ਲਾਬੜਾ ਨੂੰ ਇਤਲਾਹ ਮਿਲੀ ਕਿ ਸੁਰਜੀਤ ਸਿੰਘ ਉਰਫ ਮਿੱਠਾ ਪੁੱਤਰ ਬਲਵੀਰ ਸਿੰਘ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ, ਸਿਕੰਦਰ ਉਰਫ ਖੰਦੂ ਪੁੱਤਰ ਸੋਹਣ ਲਾਲ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ, ਹਰਪ੍ਰੀਤ ਉਰਫ ਹੈਪੀ ਪੁੱਤਰ ਸਰਬਜੀਤ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ, ਹੈਰਿਸ ਉਰਫ ਮੋਨੂ ਪੁੱਤਰ ਅਬਾਦ ਮਸੀਹ ਵਾਸੀ ਨੰਦਨਪੁਰ ਥਾਣਾ ਮਕਸੂਦਾਂ ਜਿਲਾ ਜਲੰਧਰ, ਅਮ੍ਰਿਤਪਾਲ ਸਿੰਘ ਉਰਫ ਅਮਰੂਦ ਪੁੱਤਰ ਤਰਸੇਮ ਸਿੰਘ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਨੇ ਰਲ ਕੇ ਗੈਗ ਬਣਾਇਆ ਹੋਇਆ ਹੈ ਜੋ ਪੁਆਰਾ ਨਹਿਰ ਤੋ ਗਾਖਲਾ ਪੁਲੀ ਵੱਲ ਨੂੰ ਜਾਂਦੇ ਹੋਏ ਰਸਤੇ ਵਿੱਚ ਆਉਦੇ ਭੱਠੇ ਤੇ ਬੈਠੇ ਗੈਂਗ ਦੇ ਲੀਡਰ ਅਮ੍ਰਿਤਪਾਲ ਸਿੰਘ ਉਰਫ ਅਮਰੂਦ ਦਾ ਇੰਤਜਾਰ ਕਰ ਰਹੇ ਹਨ। ਇਸ ਗਂੈਗ ਦੇ ਖਿਲਾਫ ਪਹਿਲਾ ਵੀ ਕਈ ਮੁਕੱਦਮੇ ਦਰਜ ਰਜਿਸਟਰ ਹਨ। ਇਹਨਾਂ ਪਾਸ ਇਸ ਵਕਤ ਇੱਕ ਜੈੱਨ ਕਾਰ ਅਤੇ ਮਾਰੂ ਹਥਿਆਰ ਹਨ। ਜਿਸ ਤੇ ਮੁੱਖ ਅਫਸਰ ਥਾਣਾ ਨੇ ਮੁਕੱਦਮਾ ਨੰਬਰ 113 ਮਿਤੀ 17.10.18 ਜੁਰਮ 399/402 ਭ:ਦ 25 ਆਸਲਾ ਐਕਟ ਥਾਣਾ ਲਾਂਬੜਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ। ਦੌਰਾਨੇ ਤਫਤੀਸ਼ ਮੁਖਬਰ ਵੱਲੋ ਦੱਸੀ ਜਗ੍ਹਾ ਪਰ ਰੇਡ ਕਰਕੇੇ ਦੋਸ਼ੀਆਨ ਸੁਰਜੀਤ ਸਿੰਘ ਉਰਫ ਮਿੱਠਾ ਪੁੱਤਰ ਬਲਵੀਰ ਸਿੰਘ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ, ਸਿਕੰਦਰ ਉਰਫ ਖੰਦੂ ਪੁੱਤਰ ਸੋਹਣ ਲਾਲ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ, ਹਰਪ੍ਰੀਤ ਉਰਫ ਹੈਪੀ ਪੁੱਤਰ ਸਰਬਜੀਤ ਵਾਸੀ ਗਾਖਲ ਥਾਣਾ ਲਾਂਬੜਾ ਜਿਲ੍ਹਾ ਜਲੰਧਰ, ਹੈਰਿਸ ਉਰਫ ਮੋਨੂ ਪੁੱਤਰ ਅਬਾਦ ਮਸੀਹ ਵਾਸੀ ਨੰਦਨਪੁਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਨੂੰ ਮੌਕਾ ਤੋ ਕਾਬੂ ਕਰਕੇ ਇੱਕ ਜਿੰਨ ਕਾਰ ਬ੍ਰਾਮਦ ਕੀਤੀ। ਜਿਸ ਵਿਚ ਇੱਕ ਵੈਲਡਿੰਗ ਮਸ਼ੀਨ, ਇੱਕ ਲ਼ਓਧ ਟੀ.ਵੀ, 10 ਮੋਬਾਇਲ ਫੋਨ, ਇੱਕ ਦਾਤਰ ਅਤੇ ਇੱਕ ਬੇਸਬੈਟ ਬ੍ਰਾਮਦ ਕੀਤਾ। ਤਲਾਸ਼ੀ ਦੌਰਾਨ ਦੋਸ਼ੀ ਸੁਰਜੀਤ ਸਿੰਘ ਉਰਫ ਮਿੱਠਾ ਕੋਲੋ 25 ਨਸ਼ੀਲੇ ਟੀਕੇ ਬ੍ਰਾਮਦ ਹੋਏ, ਜਿਸ ਤੇ ਮੁਕੱਦਮਾ ਨੰਬਰ 114 ਮਿਤੀ 17.10.18 ਜੁਰਮ 22 ਂਧਫਸ਼ ਅਚਟ ਥਾਣਾ ਲਾਬੜਾ ਦਰਜ ਰਜਿਸਟਰ ਕੀਤਾ। ਇਸੇ ਤਰ੍ਹਾ ਹੀ ਦੋਸ਼ੀ ਸਿਕਦਰ ਉਰਫ ਖੰਦੂ ਦੀ ਤਲਾਸ਼ੀ ਕਰਨ ਤੇ ਉਸ ਕੋਲੋ 200 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆਂ ਜਿਸ ਤੇ ਮੁਕੱਦਮਾ ਨੰਬਰ 115 ਮਿਤੀ 17.10.18 ਜੁਰਮ 22 ਂਧਫਸ਼ ਅਚਟ ਥਾਣਾ ਲਾਬੜਾ ਦਰਜ ਰਜਿਸਟਰ ਕੀਤਾ। ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਦੀ ਤਲਾਸ਼ੀ ਕਰਨ ਤੇ ਉਸਦੀ ਡੱਬ ਵਿੱਚੋ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 03 ਰੋਦ ਜਿੰਦਾ ਬ੍ਰਾਮਦ ਹੋਏ। ਇਸੇ ਤਰ੍ਹਾ ਹੀ ਦੋਸ਼ੀ ਹੈਰਿਸ ਦੀ ਤਲਾਸ਼ੀ ਕਰਨ ਤੇ ਉਸਦੀ ਡੱਬ ਵਿੱਚੋ ਇੱਕ ਦੇਸੀ ਪਿਸਤੌਲ 12 ਬੋਰ ਸਮੇਤ 01 ਰੋਦ ਜਿੰਦਾ ਬ੍ਰਾਮਦ ਹੋਇਆ। ਜੋ ਦੋਸ਼ੀਆ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਪੇਸ਼ ਅਦਾਲਤ ਕਰਕੇ ਦੋਸ਼ੀਆਂ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਵੱਲੋ ਕੀਤੀਆ ਹੋਰ ਵਾਰਦਾਤਾ ਨੂੰ ਟਰੇਸ ਕਰਨ ਲਈ ਡੁੰਘਾਈ ਨਾਲ ਪੁੱਛਗਿੱਛ ਕਰਕੇ ਕਾਫੀ ਮੁਕੱਦਮੇ ਟਰੇਸ ਹੋਣ ਦੀ ਸੰਭਾਵਨਾ ਹੈ। ਗੈਂਗ ਦਾ ਲੀਡਰ ਅਮ੍ਰਿਤਪਾਲ ਸਿੰਘ ਉਰਫ ਅਮਰੂਦ ਜੋ ਮੋਕਾ ਤੋ ਫਰਾਰ ਹੈ, ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।
ਦੋਸ਼ੀਆਂ ਦੇ ਨਾਮ ਤੇ ਪਤੇ:-
1) ਸੁਰਜੀਤ ਸਿੰਘ ਉਰਫ ਮਿੱਠਾ (ਉਮਰ 38 ਸਾਲ) ਪੁੱਤਰ ਬਲਵੀਰ ਸਿੰਘ ਵਾਸੀ ਗਾਖਲ ਥਾਣਾ ਲਾਂਬੜਾ,
2) ਸਿਕੰਦਰ ਉਰਫ ਖੰਦੂ (ਉਮਰ 26 ਸਾਲ) ਪੁੱਤਰ ਸੋਹਣ ਲਾਲ ਵਾਸੀ ਗਾਖਲ ਥਾਣਾ ਲਾਂਬੜਾ,
3) ਹਰਪ੍ਰੀਤ ਉਰਫ ਹੈਪੀ (ਉਮਰ 21 ਸਾਲ) ਪੁੱਤਰ ਸਰਬਜੀਤ ਵਾਸੀ ਗਾਖਲ ਥਾਣਾ ਲਾਂਬੜਾ,
4) ਹੈਰਿਸ ਉਰਫ ਮੋਨੂ (ਉਮਰ 32 ਸਾਲ) ਪੁੱਤਰ ਅਬਾਦ ਮਸੀਹ ਵਾਸੀ ਨੰਦਨਪੁਰ ਥਾਣਾ ਮਕਸੂਦਾਂ,
ਉਕਤ ਚਾਰੇ ਦੋਸ਼ੀ ਗ੍ਰਿਫਤਾਰ ਮਿਤੀ 17.10.2018
5) ਅਮ੍ਰਿਤਪਾਲ ਸਿੰਘ ਉਰਫ ਅਮਰੂਦ ਪੁੱਤਰ ਤਰਸੇਮ ਸਿੰਘ ਵਾਸੀ ਗਾਖਲ ਥਾਣਾ ਲਾਂਬੜਾ। ਫਰਾਰ ਹੈ।
ਕੁੱਲ ਬ੍ਰਾਮਦਗੀ:-
1) ਜੈੱਨ ਕਾਰ = 01
2) ਪਿਸਤੌਲ 315 ਬੋਰ = 01 + 03 ਰੋਂਦ 315 ਬੋਰ (ਜਿੰਦਾ)
3) ਪਿਸਤੌਲ 12 ਬੋਰ = 01 + 01 ਰੋਦ 12 ਬੋਰ(ਜਿੰਦਾ)
4) ਵੈਲਡਿੰਗ ਮਸ਼ੀਨ = 01
5) ਲ਼ਓਧ ਟੀ.ਵੀ = 01
6) ਮੋਬਾਇਲ ਫੋਨ = 10
7) ਨਸ਼ੀਲੇ ਟੀਕੇ = 25
8) ਨਸ਼ੀਲੀਆ ਗੋਲੀਆ = 200
9) ਦਾਤਰ = 01
10) ਬੇਸਬੈਟ = 01
ਦੋਸ਼ੀ ਸੁਰਜੀਤ ਸਿੰਘ ਦੇ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
? ਮੁਕੱਦਮਾ ਨੰਬਰ 190 ਮਿਤੀ 14.06.03 ਜੁਰਮ 399,402 ੀਫਛ 25 ਅਰਮਸ ਅਚਟ ਥਾਣਾ ਸਦਰ ਜਲੰਧਰ
? ਮੁਕੱਦਮਾ ਨੰਬਰ 80 ਮਿਤੀ 29.05.03 ਜੁਰਮ 395,397 ੀਫਛ ਥਾਣਾ ਗਗਰੇਟ ਜਿਲ੍ਹਾ ਊਨਾ ੍ਹ.ਫ
? ਮੁਕੱਦਮਾ ਨੰਬਰ 242 ਮਿਤੀ 17.07.99 ਜੁਰਮ 324,452,148,149 ੀਫਛ ਥਾਣਾ ਸਦਰ ਜਲੰਧਰ
? ਮੁੱਕਦਮਾ ਨੰਬਰ 113 ਮਿਤੀ 17.10.18 ਜੁਰਮ 399,402 ਭ:ਦ 25 ਆਰਮਸ ਐਕਟ ਥਾਣਾ ਲਾਬੜਾ
? ਮੁਕੱਦਮਾ ਨੰਬਰ 114 ਮਿਤੀ 17.10.18 ਜੁਰਮ 22 ਂਧਫਸ਼ ਅਚਟ ਥਾਣਾ ਲਾਬੜਾ।
ਦੋਸ਼ੀ ਅਮ੍ਰਿਤਪਾਲ ਉਰਫ ਅਮਰੂਦ ਦੇ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
? ਮੁਕੱਦਮਾ ਨੰਬਰ 99 ਮਿਤੀ 18.10.15 ਜੁਰਮ 308,365,323,506,34 ੀਫਛ ਥਾਣਾ ਲਾਂਬੜਾ।
? ਮੁਕੱਦਮਾ ਨੰਬਰ 109 ਮਿਤੀ 12.10.18 ਜੁਰਮ 323,324,148,149 ੀਫਛ ਥਾਣਾ ਲਾਂਬੜਾ।
? ਮੁੱਕਦਮਾ ਨੰਬਰ 113 ਮਿਤੀ 17.10.18 ਜੁਰਮ 399,402 ਭ:ਦ 25 ਆਰਮਸ ਐਕਟ ਥਾਣਾ ਲਾਬੜਾ
ਦੋਸ਼ੀ ਸਿੰਕਦਰ ਉਰਫ ਖੰਦੂ ਦੇ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
? ਮੁੱਕਦਮਾ ਨੰਬਰ 113 ਮਿਤੀ 17.10.18 ਜੁਰਮ 399,402 ਭ:ਦ 25 ਆਰਮਸ ਐਕਟ ਥਾਣਾ ਲਾਬੜਾ
? ਮੁਕੱਦਮਾ ਨੰਬਰ 115 ਮਿਤੀ 17.10.18 ਜੁਰਮ 22 ਂਧਫਸ਼ ਅਚਟ ਥਾਣਾ ਲਾਬੜਾ।
ਦੋਸ਼ੀ ਹੈਰਿਸ ਦੇ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
? ਮੁੱਕਦਮਾ ਨੰਬਰ 113 ਮਿਤੀ 17.10.18 ਜੁਰਮ 399,402 ਭ:ਦ 25 ਆਰਮਸ ਐਕਟ ਥਾਣਾ ਲਾਬੜਾ
ਦੋਸ਼ੀ ਹਰਪ੍ਰੀਤ ਉਰਫ ਹੈਪੀ ਦੇ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
? ਮੁੱਕਦਮਾ ਨੰਬਰ 113 ਮਿਤੀ 17.10.18 ਜੁਰਮ 399,402 ਭ:ਦ 25 ਆਰਮਸ ਐਕਟ ਥਾਣਾ ਲਾਬੜਾ
ਦੌਰਾਨੇ ਪੁੱੱਛਗਿੱਛ ਦੋਸ਼ੀਆ ਵੱਲੋ ਮੰਨੀਆ ਵਾਰਦਾਤਾ ਦਾ ਵੇਰਵਾ:-
1. ਮਿਤੀ 28.09.18 ਨੂੰ ਵਕਤ ਕਰੀਬ 11:30 ਵਜੇ ਦਿਨ ਓਮ ਗੈਸ ਏਜੰਸੀ ਜਲੰਧਰ ਦੇ ਆਟੋ ਡਰਾਈਵਰ ਸੁਖਦੇਵ ਮਹਾਤੋ ਪੁੱਤਰ ਪਸ਼ੂਪੱਤੀ ਮਹਾਤੋ ਵਾਸੀ ਭ-ੀ/245 ਜਨਤਾ ਕਲੋਨੀ ਮਕਸੂਦਾ ਨੂੰ ਧਅੜ ਪੁਲ ਜਲੰਧਰ ਤੋ ਪਿੱਸਤੌਲਾ ਦੀ ਨੋਕ ਤੇ ਕਿਡਨੈਪ ਕਰਕੇ ਅੱਗੇ ਵਰਕਸ਼ਾਪ ਚੋਕ ਵੱਲ ਲੈ ਗਏ ਜਿੱਥੇ ਚੋਕ ਵਿੱਚ ਜਾਮ ਲੱਗਾ ਹੋਣ ਕਰਕੇ ਆਟੋ ਦੇ ਡਰਾਇਵਰ ਨੇ ਰੌਲਾ ਪਾ ਦਿੱਤਾ, ਫੜੇ ਜਾਣ ਦੇ ਡਰ ਤੋ ਵਰਕਸ਼ਾਪ ਚੌਕ ਵਿੱਚ ਹੀ ਆਟੋ ਵਿੱਚੋ ਉੱਤਰ ਕੇ ਉਸਦੇ ਦੋਨੋ ਮੋਬਾਇਲ ਖੋਹ ਕੇ ਭੱਜ ਗਏ।
2. ਇਹਨਾ ਨੇ ਇੰਪੀਰੀਅਲ ਮੈਡੀਕਲ ਸਟੋਰ ਕੰਪਨੀ ਬਾਗ ਜਲੰਧਰ ਦੇ ਮਾਲਕ ਨੂੰ ਲੁੱਟਣ ਲਈ ਪਲੈਨਿੰਗ ਕੀਤੀ ਅਤੇ ਇਸ ਲਈ 03 ਵਾਰ ਉਸਦੀ ਰੈਕੀ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਦੇਸੀ ਕੱਟਾ ਅਤੇ ਇੱਕ ਜ਼ਿੰਨ ਕਾਰ ਦਾ ਪ੍ਰਬੰਧ ਕੀਤਾ ਹੋਇਆ ਸੀ, ਕਿਉਕਿ ਇਹਨਾ ਨੂੰ ਪਤਾ ਸੀ ਕਿ ਮਾਲਕ ਦੇ ਪਾਸ ਅਸਲਾ ਹੈ ਤੇ ਉਸਨੂੰ ਗੋਲੀ ਮਾਰ ਕੇ ਉਸ ਪਾਸੋ ਕੈਸ ਖੋਹਣਾ ਹੈ।
3. ਮਕਸੂਦਾ ਵਿਖੇ ਨੰਦਨਪੁਰ ਰਸਤੇ ਪਰ ਵਿਵੇਕਾਨੰਦ ਪਾਰਕ ਦੇ ਨੇੜੇ ਗੈਸ ਏਜੰਸੀ ਦੇ ਕਰਿੰਦਾ ਪਾਸੋਂ 13 ਹਜਾਰ ਰੁਪਏ ਅਤੇ ਇੱਕ ਸਕੂਟਰ ਦੀ ਖੋਹ ਕੀਤੀ।
4. ਜਿਲ੍ਹਾ ਹੁਸ਼ਿਆਰਪੁਰ ਵਿਖੇ ਬੈਟਰਿਆਂ ਦੇ ਗੋਦਾਮ ਵਿੱਚੋਂ ਕ੍ਰੀਬ 12/13 ਬੈਟਰੀਆਂ ਚੋਰੀ ਕੀਤੀਆਂ।
5. ਜਲੰਧਰ ਸ਼ਹਿਰ ਮਾਡਲ ਟਾਊਨ ਪੈਟਰੋਲ ਪੰਪ ਤੋਂ ਪੈਸਿਆਂ ਦਾ ਬੈਗ ਖੋਇਆ ਸੀ ਜਿਸ ਵਿੱਚ 70/75 ਹਜਾਰ ਰੁਪਏ ਸੀ।
6. ਪਿੰਡ ਗਾਖਲਾਂ ਤੋਂ ਇੱਕ ਵੈਲਡਿੰਗ ਸੈੱਟ, 2500 ਰੁਪਏ ਅਤੇ ਇੱਕ ਗੈਸ ਸਿਲੰਡਰ ਦੀ ਚੋਰੀ ਕੀਤੀ।
7. ਫਿਲੌਰ ਦੇ ਇੱਕ ਕਰਿਆਨਾ ਸਟੋਰ ਅਤੇ ਇੱਕ ਕੱਪੜੇ ਦੇ ਸ਼ੋਅ ਰੂਮ ਵਿੱਚ ਚੋਰੀ ਕੀਤੀ।
8. ਬਾਬਾ ਸਾਧੂ ਜੀ ਦੀ ਜਗਾ ਜੋ ਪਿੰਡ ਗਾਖਲਾਂ ਵਿੱਚੋ ਗੋਲਕ ਭੰਨ ਕੇ ਕ੍ਰੀਬ 400 ਰੁਪਏ ਦੀ ਚੋਰੀ ਕੀਤੀ।
9. ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ ਪੰਪ ਪਰ ਡਕੈਤੀ ਕੀਤੀ।
ਦੋਸ਼ੀਆ ਦੀ ਪੁੱਛਗਿੱਛ:-
1. ਦੋਸ਼ੀ ਸੁਰਜੀਤ ਸਿੰਘ ਉਰਫ ਮਿੱਠਾ ਨੇ ਆਪਣੀ ਪੁੁੱਛਗਿੱਛ ਵਿੱਚ ਦੱਸਿਆ ਕਿ ਉਸਦੀ ਉਮਰ 38 ਸਾਲ ਹੈ।ਉਹ 05 ਜਮਾਤਾ ਪਾਸ ਹੈ।ਉਹ ਪੈਰੋਲ ਪੰਪ ਪਰ ਖੋਹ ਕਰਨ ਦੇ ਮਾਮਲੇ ਵਿੱਚ 14 ਸਾਲ ਦੀ ਸਜਾ ਭੁਗਤ ਰਿਹਾ ਹੈ ਅਤੇ ਜੇਲ ਵਿੱਚੋ ਬਾਹਰ ਆਉਣ ਤੇ ਉਹ ਨਸ਼ਾ ਵੇਚਣ ਅਤੇ ਲੁੱਟਾ ਖੋਹਾ ਕਰਨ ਲੱਗਾ ਪਿਆ।
2. ਦੋਸ਼ੀ ਸਿੰਕਦਰ ਕੁਮਾਰ ਉਰਫ ਖੰਦੂ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਉਸਦੀ ਉਮਰ 26 ਸਾਲ ਹੈ।ਉਹ 07 ਕਲਾਸਾ ਪਾਸ ਹੈ ਅਤੇ ਕਾਰ ਮਕੈਨਿਕ ਦਾ ਕੰਮ ਕਰਦਾ ਹੈ।ਕਾਰ ਮਕੈਨਨਿਕ ਦਾ ਕੰਮ ਕਰਦੇ-ਕਰਦੇ ਉਹ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਉਹ ਨਸ਼ਾ ਵੇਚਣ ਅਤੇ ਲੁੱਟਾ ਖੋਹਾ ਕਰਨ ਲੱਗਾ ਪਿਆ।
3. ਦੋਸ਼ੀ ਹਰਪ੍ਰੀਤ ਉਰਫ ਹੈਪੀ ਨੇ ਆਪਣੀ ਪੁੁੱਛਗਿੱਛ ਵਿੱਚ ਦੱਸਿਆ ਕਿ ਉਸਦੀ ਉਮਰ 21 ਸਾਲ ਹੈ।ਉਹ 04 ਜਮਾਤਾ ਪਾਸ ਹੈ।ਉਹ ਕਟਿੰਗ ਦਾ ਕੰਮ ਕਰਦਾ ਹੈ।ਉੇਹ ਮਾੜੀ ਸੰਗਤ ਵਿੱਚ ਪੈਣ ਕਰਕੇ ਲੁੱਟਾ ਖੋਹਾ ਕਰਨ ਲੱਗ ਪਿਆ।
4. ਦੋਸ਼ੀ ਹੈਰਿਸ ਉਰਫ ਮੋਨੂੰ ਨੇ ਆਪਣੀ ਪੁੁੱਛਗਿੱਛ ਵਿੱਚ ਦੱਸਿਆ ਕਿ ਉਸਦੀ ਉਮਰ 32 ਸਾਲ ਹੈ। ਉਹ 11 ਜਮਾਤਾ ਪਾਸ ਹੈ। ਉਹ ਕਟਿੰਗ ਦਾ ਕੰਮ ਕਰਦਾ ਹੈ। ਉੇਹ ਮਾੜੀ ਸੰਗਤ ਵਿੱਚ ਪੈਣ ਕਰਕੇ ਲੁੱਟਾ ਖੋਹਾ ਕਰਨ ਲੱਗ ਪਿਆ।

Leave a Reply