64ਵੀਂਆਂ ਸੂਬਾ ਪੱਧਰੀ ਸਕੂਲੀ ਖੇਡਾਂ ਵਿੱਚ ਰੇਲਵੇ ਮੰਡੀ ਸਕੂਲ ਦੀ ਹਰਮਨ ਅਤੇ ਸੰਜਨਾ ਨੇ ਜੁਡੋ ਵਿੱਚੋਂ ਜਿੱਤੇ ਗੋਲਡ ਮੈਡਲ

ਨੈਸ਼ਨਲ ਖੇਡਾਂ ਵਿੱਚ ਹੋਈ ਚੋਣ
ਹੁਸ਼ਿਆਰਪੁਰ 20 ਅਕਤੂਬਰ (ਜਸਵਿੰਦਰ ਆਜ਼ਾਦ)- 64ਵੀਂਆਂ ਸਕੂਲੀ ਜੁਡੋ ਖੇਡਾਂ ਜੋ ਕਿ ਪੰਜਾਬ ਦੇ ਗੁਰਦਾਸਪੁਰ ਜਿਲੇ ਵਿੱਚ ਹੋਈਆਂ, ਉਸ ਵਿੱਚ ਰੇਲਵੇ ਮੰਡੀ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਹਰਮਨ ਪਾਲ ਅਤੇ 7ਵੀਂ ਕਲਾਸ ਦੀ ਵਿਦਿਆਰਥਣ ਸੰਜਨਾ ਦੋਵੇਂ ਸਕੀਆਂ ਭੈਣਾ ਨੇ ਜੁਡੋ ਦੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਕੋਚ, ਮਾਤਾ ਪਿਤਾ, ਅਧਿਆਪਕ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸਦੇ ਨਾਲ ਨਾਲ ਹੀ ਲੜਕੀਆਂ ਦੀ ਸਮਰਥਾ ਅਤੇ ਹੁਨਰ ਨੂੰ ਤਸਦੀਕ ਕਰਦੀ ਹੋਈ ਇਬਾਦਤ ਵਿੱਚ ਆਪਣੇ ਹਿੱਸੇ ਦੇ ਅੱਖਰ ਉੱਕਰ ਕੇ ਜਿਲੇ ਅਤੇ ਸੂਬੇ ਦੀ ਜੁਡੋ ਖੇਡ ਲਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਕਰ ਦਿੱਤੀਆਂ ਹਨ। ਅਸਲਾਮਾਬਾਦ ਮੁਹੱਲੇ ਦੀਆਂ ਰਹਿਣ ਵਾਲੀਆਂ ਦੋਵੇਂ ਸਕੀਆਂ ਭੈਣਾ ਨੇ 64ਵੀਂਆਂ ਸਕੂਲੀ ਖੇਡਾਂ ਵਿੱਚ ਸਖਤ ਮੁਕਾਬਲੇ ਤੋ ਬਾਅਦ ਹਰਮਨ ਪਾਲ ਨੇ 36 ਕਿ.ਗ੍ਰਾ. ਭਾਰ ਵਰਗ ਵਿੱਚ ਸੋਨੇ ਦਾ ਮੈਡਲ ਅਤੇ ਸੰਜਨਾ ਨੇ 32 ਕਿ.ਗ੍ਰਾ. ਭਾਰ ਵਰਗ ਵਿੱਚ ਸੋਨੇ ਦਾ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਸ ਦੇ ਨਾਲ ਨਾਲ ਸਕੂਲੀ ਨੈਸ਼ਨਲ ਖੇਡਾਂ ਜੋ ਕਿ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ 27 ਦਿਸੰਬਰ ਤੋਂ 31 ਦਿਸੰਬਰ ਤੱਕ ਹੋਣ ਜਾ ਰਹੀਆਂ ਹਨ, ਲਈ ਵੀ ਚੁਣੀਆਂ ਗਈਆਂ ਹਨ। ਇਹਨਾਂ ਬੱਚੀਆਂ ਦੀ ਮਿਹਨਤ ਸਦਕਾ ਹੁਸ਼ਿਆਰਪੁਰ ਜਿਲਾ ਜੁਡੋ ਖੇਡਾਂ ਵਿੱਚੋਂ ਪੂਰੇ ਪੰਜਾਬ ਵਿੱਚੋਂ ਦੂਸਰੇ ਸਥਾਨ ਨੇ ਰਿਹਾ ਜੋ ਕਿ ਹੁਸ਼ਿਆਰਪੁਰ ਜਿਲੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਦੀ ਪ੍ਰਿੰ. ਸ਼੍ਰੀਮਤੀ ਲਲਿਤਾ ਅਰੋੜਾ ਨੇ ਕਿਹਾ ਕਿ ਇਹ ਬੱਚੀਆਂ ਖੇਡਾਂ ਦੇ ਨਾਲ ਨਾਲ ਪੜਨ ਵਿੱਚ ਵੀ ਪਹਿਲੇ ਸਥਾਨ ਤੇ ਆਉਂਦੀਆਂ ਹਨ। ਸਕੂਲੀ ਖੇਡਾਂ ਵਿੱਚ ਸੂਬੇ ਵਿੱਚੋਂ ਸੋਨੇ ਦੇ ਮੈਡਲ ਜਿੱਤਣ ਤੇ ਉਹਨਾਂ ਨੇ ਬੱਚੀਆਂ ਦੇ ਕੋਚ ਸ਼੍ਰੀ ਜਗਮੋਹਨ ਕੈਂਥ ਅਤੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਬੱਚੀਆਂ ਦੇ ਨੈਸ਼ਨਲ ਖੇਡਾਂ ਵਿੱਚੋਂ ਮੈਡਲ ਜਿੱਤਣ ਅਤੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ।

Leave a Reply