ਬਹੁਜਨ ਨਾਇਕ ਕਾਂਸ਼ੀ ਰਾਮ

poemਮੇਰੇ ਦੇਸ਼ ਵਿੱਚ ਕਦੇ ਇਸ ਤਰ੍ਹਾਂ ਦਾ ਦੌਰ ਸੀ,
ਜਦੋਂ ਬਹੁਜਨ ਦੀ ਹਾਲਤ ਬਹੁਤ ਕਮਜ਼ੋਰ ਸੀ।
ਹਾਕਮਾਂ ਵਲੋਂ ਕੀਤੀ ਜਾਂਦੀ ਸੀ ਧੱਕੇਸ਼ਾਹੀ,
ਹਾਲਾਤ ਬਣਾਂ ਦਿੱਤੇ ਗਏ ਸੀ ਤਾਨਾਸ਼ਾਹੀ ।
ਜਾਤ ਪਾਤ ਦੇ ਨਾਂ ਤੇ ਕੀਤਾ ਜਾਂਦਾ ਸੋਸ਼ਣ ਸੀ,
ਔਖਾ ਹੋ ਗਿਆ ਉਹਨਾਂ ਲਈ ਕਰਨਾਂ ਪਾਲਣ ਪੋਸ਼ਣ ਸੀ।
ਉਸ ਵੇਲੇ ਇਕ ਸਖਸ਼ ਸੀ ਹੋਇਆ ਤੱਕਦਾ ਸੀ ਅਵਾਮ,
ਬਹੁਜਨ ਨਾਇਕ ਬਣਕੇ ਆਇਆ ਸੀ ਕਾਂਸ਼ੀ ਰਾਮ।

15 ਮਾਰਚ 1934 ਨੂੰ ਰੂਪਨਗਰ ਵਿਖੇ ਸੀ ਜਾਇਆ,
ਪਛੜੀਆਂ ਜਾਤੀਆਂ ਲਈ ਉਹ ਬਣ ਮਸੀਹਾ ਸੀ ਆਇਆ ।
ਮਜਲੂਮਾਂ ਦੀ ਹਿਫਾਜ਼ਤ ਕਰਨਾਂ ਉਦੇਸ਼ ਸੀ ਆਪਣਾਂ ਬਣਾਇਆ,
ਹੱਕਾ ਲਈ ਸੀ ਉਸ ਨੇਂ ਲੜਨਾ ਸਖਾਇਆ ।
ਗਰੀਬਾਂ ਅਤੇ ਬੇਘਰਿਆਂ ਨੂੰ ਉਹ ਸਮਝਦਾ ਸੀ ਆਪਣਾਂ,
ਬਸਪਾ ਅਤੇ ਬਾਮਸੈਫ ਦੀ ਕੀਤੀ ਸੀ ਸਥਾਪਨਾਂ।
ਲੋਕਾਂ ਦੀ ਗਲ ਰੱਖਣ ਲਈ ਛਡਿਆ ਅਰਾਂਮ,
ਬਹੁਜਨ ਨਾਇਕ ਬਣਕੇ ਆਇਆ ਸੀ ਕਾਂਸ਼ੀ ਰਾਮ ।

ਬਰਾਬਰਤਾ ਦੇ ਆਧਾਰ ਤੇ ਦਵਾਉਣਾਂ ਚਾਹੁੰਦੇ ਸੀ ਅਧਿਕਾਰ,
DS4 ਵੀ ਇਸੇ ਲਈ ਬਣਾਇਆ ਸੀ ਅਧਾਰ।
ਨੌਕਰੀਆਂ ਵਿੱਚ ਪਛੜਿਆ ਨਾਲ ਹੁੰਦਾ ਸੀ ਪੱਖਪਾਤ ,
ਰਾਜਨੀਤਕ ਤੋਰ ਤੇ ਵੀ ਇਕ ਉਚੀ ਇਕ ਨੀਵੀਂ ਰੱਖੀ ਸੀ ਜਾਤ।
ਸੁਨੀਲ ਬਟਾਲੇ ਵਾਲਾ ਵੀ ਜਿਸਨੂੰ ਕਰਦਾ ਹੈ ਸਲਾਮ,
ਲੋਕ ਨਾਇਕ ਬਣਕੇ ਆਇਆ ਸੀ ਕਾਂਸ਼ੀ ਰਾਮ ।
-ਸੁਨੀਲ ਬਟਾਲੇ ਵਾਲਾ, 9814843555

Leave a Reply