ਕਵਿਤਾ

SUNIL KUMAR BATALAਕਵਿਤਾ ਉਹ ਹੈ ਜੋ ਦਿਲ ਤੋਂ ਨਿਕਲ ਕੇ ,
ਘਰ ਕਰ ਜਾਂਦੀ ਹੈ ਦਿਲ ਵਿੱਚ ।
ਜੋ ਸਜਾਉਂਦੀ ਹੈ ਖਿਆਲਾਂ ਨੂੰ,
ਜੋ ਇਕ ਇਕ ਸ਼ਬਦ ਤੋਂ ਮਾਲਾ ਬਣ ਜਾਂਦੀ ਹੈ,
ਜੋ ਬਣਕੇ ਹੰਝੂ ਅੱਖਾਂ ਚੋਂ ਡੁਲਦੀ ਹੈ,
ਜੋ ਖੁਸ਼ੀ ਬਣਕੇ ਗਲੇ ਲਗ ਜਾਂਦੀ ਹੈ।

ਜੋ ਸੁਪਨਿਆਂ ਨੂੰ ਹਕੀਕਤ ਬਣਾਉਂਦੀ ਹੈ,
ਜੋ ਜਿੰਦਗੀ ਨੂੰ ਬਦਲਣ ਦਾ ਹੌਂਸਲਾ ਰੱਖਦੀ ਹੈ,
ਬਿਨ ਬੋਲਿਆਂ ਬਹੁਤ ਕੁਝ ਕਹਿ ਜਾਂਦੀ ਹੈ,
ਵਿਚਾਰਾਂ ਦੀ ਲਹਿਰ ਬਣਕੇ ਵਹਿ ਜਾਂਦੀ ਹੈ।

ਜੋ ਪੈਦਾ ਕਰਦੀ ਹੈ ਇਕ ਨਵੀਂ ਊਰਜਾ,
ਨਵੀਂ ਸੋਚ ਬਣਕੇ ਦਿੰਦੀ ਹੈ ਪਹਿਰਾ,
ਜੋ ਮਾਦਾ ਰਖਦੀ ਹੈ ਰਿਸ਼ਤਿਆਂ ਨੂੰ,
ਇਕ ਲੜੀ ਵਿੱਚ ਪਰੋਂਣ ਦਾ,
ਜੋ ਸਮਝਾ ਜਾਂਦੀ ਹੈ ਚੰਦ ਅਲਫਾਜਾਂ ਵਿੱਚ ।
ਸਚਮੁੱਚ ਕਵਿਤਾ ਗਾਗਰ ਵਿੱਚ ਸਾਗਰ ਹੁੰਦੀ ਹੈ।
-ਸੁਨੀਲ ਬਟਾਲੇ ਵਾਲਾ, 9814843555

Leave a Reply