ਕਵਿਤਾ ਕੀ ਹੈ

ਕਵਿਤਾ ਹੈ ਦਰਦਾਂ ਦਾ ਸਾਗਰ,
ਕਵਿਤਾ ਹੈ ਸ਼ਬਦਾਂ ਦੀ ਗਾਗਰ,
ਕਵਿਤਾ ਨੂੰ ਛੋਟਾ ਨਾ ਸਮਝੋ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਵਿੱਚ ਸਭ ਭੇਦ ਲੁਕੇ ਨੇ,
ਕਵਿਤਾ ਮੂਹਰੇ ਉਸਤਾਦ ਝੁਕੇ ਨੇ,
ਕਵਿਤਾ ਦੀ ਨਗਰੀ ਹੈ ਵੱਖਰੀ,
ਕਵਿਤਾ ਦੇ ਸਭ ਨੌਕਰ-ਚਾਕਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਸੀ ਬਾਬੇ ਨਾਨਕ ਗਾਈ,
ਕਵਿਤਾ ਕਰਦੀ ਲੋਕ-ਭਲਾਈ,
ਕਵਿਤਾ ਵਿੱਛੜੇ ਯਾਰ ਮਿਲਾਵੇ,
ਕਵਿਤਾ ਹੀ ਜ਼ਿੰਦਗੀ ਦਾ ਪਾਤਰ,
ਕਵਿਤਾ ਹੈ ਇੱਕ ਨਾਮ ਉਜਾਗਰ
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਦੇ ਨੇ ਕੰਮ ਨਿਰਾਲੇ,
ਕਵਿਤਾ ਸੁੱਖ ਦੇ ਪਾਉਂਦੀ ਛਾਲੇ,
ਕਵਿਤਾ ਭੋਲ਼ੇ ਛੰਦ ਨੂੰ ਪੜ੍ਹਦੀ,
ਕਵਿਤਾ ਬਣਦੀ ਸਭ ਤੇ ਸ਼ਾਤਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਆਸ਼ਿਕ਼ ਥਾਂ-ਥਾਂ ਠੱਗਦੀ,
ਕਵਿਤਾ ਫਿਰ ਵੀ ਚੰਗੀ ਲੱਗਦੀ,
ਕਵਿਤਾ ਕਰਦੀ ਮਾਫ਼ ਗੁਨਾਹ ਨੂੰ,
‘ਯਸ਼ੂ ਜਾਨ’ ਇੱਕ ਤੇਰੀ ਖ਼ਾਤਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਹੀ ਹੈ ਮੇਰਾ ਈਮਾਨ,
ਕਵਿਤਾ ਹੈ ‘ਯਾਸ਼ੂ ਜਾਨ’ ਦੀ ਜਾਨ,
ਕਵਿਤਾ ਨੂੰ ਅਣ-ਸੁਣਿਆ ਕਰੋ ਨਾ,
ਕਵਿਤਾ ਸਭ ਨੂੰ ਕਰਦੀ ਸਾਖ਼ਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ
-ਯਸ਼ੂ ਜਾਨ, 78143-94915

Leave a Reply