ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ

ਮਹਾਨ ਕੀਰਤਨ ਸਮਾਗਮਜਲੰਧਰ 31 ਅਕਤੂਬਰ (ਗੁਰਕੀਰਤ ਸਿੰਘ)- ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਿੰਡ ਰੇਰੂ, ਜਲੰਧਰ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨੀਧੀਮਾ, ਗੁੰਜਨ, ਅਨੁਜ, ਹਰਮਿੰਦਰ ਅਤੇ ਜਸਮੀਤ ਨੇ ਇਕ ਸ਼ਬਦ ਦੀ ਹਾਜ਼ਰੀ ਲਗਵਾ ਕੇ ਕੀਤੀ। ਉਸ ਤੋੰ ਉਪਰੰਤ ਮਧੁਰਪ੍ਰੀਤ ਕੌਰ ਅਤੇ ਕੁਸ਼ਲਦੀਪ ਕੌਰ ਨੇ ਦੋ ਸ਼ਬਦਾਂ ਨਾਲ ਹਾਜ਼ਰੀ ਲਗਵਾਈ। ਫਿਰ ਅਨਿਮਕਾ, ਕਨਿਕਾ ਨੇ ਇਕ ਸ਼ਬਦ ਪੜਿਆ। ਫਿਰ ਸਾਗਰ ਸਿੰਘ ਅਤੇ ਸ਼ਾਮ ਸਿੰਘ ਨੇ ਦੋ ਸ਼ਬਦਾਂ ਨਾਲ ਹਾਜ਼ਰੀ ਲਗਵਾਈ। ਉਪਰੰਤ ਬਚਿਆਂ ਨੇ ਗਰੁਪ ਸ਼ਬਦ ਨਾਲ ਸਰੋਤੇ ਮੰਤਰ ਮੁਗਧ ਕੀਤੇ। ਫਿਰ ਵਾਰੀ ਆਈ ਤਬਲਾ ਦੀ ਸੋਲੋ ਪੇਸ਼ਕਾਰੀ ਦੀ, ਜਿਸ ਵਿਚ ਬਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ। ਫਿਰ ਗੁਰਸਿਮਰਨ ਕੌਰ ਨੇ ਦੋ ਸ਼ਬਦਾਂ ਨਾਲ ਹਾਜ਼ਰੀ ਲਗਵਾਈ, ਜਿਸ ਵਿਚ ਉਸ ਦਾ ਸਾਥ ਸਿਮਰਪ੍ਰੀਤ ਸਿੰਘ ਨੇ ਦਿਤਾ, ਜੋ ਕਿ ਖੁਦ ਤਬਲਾ ਵਾਦਨ ਵਿਚ ਪੀ.ਐਚ.ਡੀ. ਕਰ ਰਹੇ ਹਨ। ਫਿਰ ਪ੍ਰਭਜੋਤ ਕੌਰ ਅਤੇ ਨਵਜੋਤ ਕੌਰ ਨੇ ਇਕ ਸ਼ਬਦ ਪੜ ਕੇ ਸੰਗਤਾਂ ਦਾ ਮਨ ਜਿਤ ਲਿਆ। ਇਸ ਤੋੰ ਬਾਅਦ ਸੰਗਤ ਦੀ ਪੁਰਜੋਰ ਮੰਗ ਤੇ ਇਕ ਸ਼ਬਦ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਨੇ ਪੜਿਆ, ਜਿਸ ਵਿਚ ਉਹਨਾਂ ਦੇ ਨਾਲ ਗੁਰਸਿਮਰਨ ਕੌਰ ਅਤੇ ਸਿਮਰਪ੍ਰੀਤ ਸਿੰਘ ਨੇ ਸਾਥ ਦਿਤਾ। ਫਿਰ ਤਜਿੰਦਰਪਾਲ ਸਿੰਘ (ਗੁਰਮਤਿ ਪ੍ਰਚਾਰ ਸੋਸਾਇਟੀ) ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਚਿਆਂ ਨੂੰ ਕਾਪੀਆਂ ਅਤੇ ਪੈਨ ਭੇਟ ਕੀਤੇ। ਫਿਰ ਵਾਰੀ ਆਈ ਪ੍ਰੋਗਰਾਮ ਦੇ ਮੁਖ ਮਹਿਮਾਨ ਡਾ. ਜਸਬੀਰ ਕੌਰ ਗਿਲ ਦੀ, ਜਿਨ੍ਹਾਂ ਨੇ ਸੰਗਤ ਨਾਲ ਬਹੁਤ ਚੰਗੇ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਤੋੰ ਬਾਅਦ ਸ. ਸਰਵਣ ਸਿੰਘ ਗਰਚਾ ਜੀ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਜੋਗਿੰਦਰ ਸਿੰਘ ਜੀ ਵਲੋੰ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਰਨੈਲ ਸਿੰਘ, ਸੁਰਜੀਤ ਸਿੰਘ ਬਰਨਾਲਾ, ਕਰਮਜੀਤ ਸਿੰਘ, ਅਮਰਜੀਤ ਸਿੰਘ (ਗ੍ਰੰਥੀ), ਹਰਪ੍ਰੀਤ ਕੌਰ, ਸੂਬੇਦਾਰ ਮੇਜਰ ਸੁਚਾ ਸਿੰਘ, ਮਾਸਟਰ ਮੰਗਤ ਸਿੰਘ, ਹਰਦੀਪ ਸਿੰਘ ਖਾਲਸਾ, ਮੈਡਮ ਜਗਦੀਪ ਕੌਰ ਅਤੇ ਪਰਮਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪੂਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਸ. ਜਸਵਿੰਦਰ ਸਿੰਘ ਆਜਾਦ ਨੇ ਬਹੁਤ ਹੀ ਸੁਚਜੇ ਢੰਗ ਨਾਲ ਕੀਤਾ।

Leave a Reply