ਲਾਵਰੇਂਸ ਇੰਟਰਨੈਸ਼ਨਲ ਸਕੂਲ ਵਿਚ ਚੱਲ ਰਹੇ ਸਮਰ ਕੈੰਪ ਦੀ ਸਮਾਪਤੀ

lawrence school summer campਜਲੰਧਰ 12 ਜੂਨ (ਜਸਵਿੰਦਰ ਆਜ਼ਾਦ)- 03/06/2019 ਤੋਂ 11/06/2019 ਤੱਕ ਲਾਵਰੇਂਸ ਇੰਟਰਨੈਸ਼ਨਲ ਸਕੂਲ ਜਲੰਧਰ ਵਿੱਚ ਚੱਲ ਰਹੇ ਸਮਰ ਕੈੰਪ ਦੀ ਅੱਜ ਸਮਾਪਤੀ ਹੋ ਗਈ। ਇਸ ਸਮਰ ਕੈੰਪ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈੰਪ ਵਿੱਚ ਵਿਦਿਆਰਥੀਆਂ ਨੇ ਡਾਂਸ, ਯੋਗਾ, ਪੂਲ ਪਾਰਟੀ, ਕੁਕਿੰਗ ਕਲਾਸਾਂ ਦਾ ਆਨੰਦ ਮਾਣਿਆ। ਕੈੰਪ ਦੇ ਆਖਰੀ ਦਿਨ 11/06/2019 ਨੂੰ ਸਭ ਵਿਦਿਆਰਥੀਆਂ ਨੂੰ ਪਿੰਕੂਨ ਤੇ ਲੈ ਜਾਇਆ ਗਿਆ ਤੇ ਨਾਲ ਹੀ ਖਾਨ -ਪੀਣ ਦਾ ਸਮਾਨ ਵੀ ਵੰਡਿਆ ਗਿਆ। ਸਭ ਵਿਦਿਆਰਥੀਆਂ ਤੇ ਅਧਿਆਪਕੇਂ ਨੇ ਇਸ ਕੈੰਪ ਦਾ ਆਨੰਦ ਮਾਣਿਆ ਤੇ ਬਹੁਤ ਕੁਝ ਨਵਾਂ ਸਿੱਖਿਆ। ਸਕੂਲ ਦੇ ਚੇਅਰਮੈਨ ਸ਼੍ਰੀ ਜੋਧ ਰਾਹ ਗੁਪਤਾ ਤੇ ਮੁਖ -ਅਧਿਆਪਕ ਮੈਡਮ ਸੋਫੀਆ ਛਤਵਾਲ ਜੀ ਵੀ ਇਸ ਮੌਕੇ ਤੇ ਸਮੂਹ ਸਟਾਫ਼ ਸਮੇਤ ਹਰ ਸਨ।

Leave a Reply