ਲਾਈਨਮੈਨ/ਐਸਐਸਏ281/13 ਨੂੰ ਪੂਰੇ ਸਕੇਲ ‘ਤੇ ਰੈਗੂਲਰ ਕਰਨ ਲਈ ਮੰਗ ਪੱਤਰ ਦਿੱਤਾ

ਤਲਵੰਡੀ ਸਾਬੋ,18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਲਾਈਨਮੈਨਫ਼ ਐਸਐਸਏ. 281/13 ਨੂੰ ਪੂਰੇ ਸਕੇਲ ‘ਤੇ ਰੈਗੂਲਰ ਕਰਨ ਲਈ ਹਲਕਾ ਸੇਵਾਦਾਰ ਤੇ ਕਾਗਰਸ ਦੇ ਰਾਸਟਰੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨੂੰ ਸੁਬਾਈ ਆਗੂ ਕੁਲਵਿੰਦਰ ਨਥੇਹਾ ਦੀ ਅਗਵਾਈ ‘ਚ ਉਕਤ ਯੂਨੀਅਨ ਆਗੂਆਂ ਨੇ ਪਾਵਰਕਮ ਦੇ ਸੀਐਮਡੀ ਤੇ ਬਿਜਲੀ ਮੰਤਰੀ ਦੇ ਨਾਮ ਤੇ ਇੱਥੇ ਮੰਗ ਪੱਤਰ ਦਿੱਤਾ ਜਿਸਤੇ ਹਲਕਾ ਸੇਵਾਦਾਰ ਨੇ ਉਨ੍ਹਾਂ ਦਾ ਮੰਗ ਪੱਤਰ ਸਬੰਧਿਤ ਅਧਿਕਾਰੀਆਂ ਨੂੰ ਪਹੁੰਚਦਾ ਕਰਕੇ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਸੁਬਾਈ ਆਗੂ ਨੇ ਦੱਸਿਆ ਕਿ 281/13 ਲਾਈਨਮੈਨ/ਐਸਐਸਏ ਦਾ 2 ਸਾਲ ਦਾ ਪ੍ਰੋਵੇਸਿਨ ਪੀਰੀਅਡ ਸਤੰਬਰ 2018 ‘ਚ ਪੂਰਾ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਉਕਤ ਮੁਲਾਜਮਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਨਿਯੁਕਤੀ ਕਰਨ ਸਮੇਂ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਰੇਗੂਲਰ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ 13 ਸਤੰਬਰ 2018 ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਪ੍ਰੋਵੇਸ਼ਿਨ ਪੀਰੀਅਡ ‘ਚ ਵੀ ਮੁਲਾਜਮਾਂ ਦੇ ਸਾਰੇ ਭੱਤੇ ਰੈਗੂਲਰ ਸਕੇਲ ਮੁਤਾਬਿਕ ਦਿੱਤੇ ਜਾਣ।ਇਸ ਮੌਕੇ ਸੰਦੀਪ ਸੇਖੂ, ਰਾਜਿੰਦਰ ਸ਼ਰਮਾ, ਹਰਜੀਤ ਸਿੰਘ, ਰਾਮਪ੍ਰਤਾਪ ਸਿੰਘ, ਰਾਜਪਾਲ, ਕਰਮਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਪ੍ਰੇਮਜੀਤ ਸਿੰਘ ਸਮੇਤ ਯੂਨੀਅਨ ਆਗੂ ਮੌਜੂਦ ਸਨ।

Leave a Reply