ਲੋਕ ਚੇਤਨਾਂ ਮੰਚ ਬਟਾਲਾ ਵੱਲੋ ਸੁਨੀਲ ਦਾ ਸਨਮਾਨ

ਲੋਕ ਚੇਤਨਾਂ ਮੰਚ ਬਟਾਲਾਜਲੰਧਰ 29 ਸਤੰਬਰ (ਜਸਵਿੰਦਰ ਆਜ਼ਾਦ)- ਸ਼ਹੀਦ ਏ ਆਜਮ ਭਗਤ ਸਿੰਘ ਦੇ ਜਨਮ ਦਿਵਸ ਤੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ  ਲੋਕ ਚੇਤਨਾਂ ਮੰਚ ਬਟਾਲਾ ਵੱਲੋ ਸੁਨੀਲ ਬਟਾਲੇ ਵਾਲਾ ਦਾ ਸਾਹਿਤਕ ਖੇਤਰ ਵਿੱਚ ਟੀ ਵੀ ਰਿਐਲੀਟੀ ਸ਼ੋਅ ਜਿਤਨ ਅਤੇ ਦਿੱਲੀ ਸਲੈਮ ਨੈਸ਼ਨਲ ਮੁਕਾਬਲੇ ਦੇ ਰਿਜ਼ਲਟ ਰਾਊਂਡ ਵਿੱਚ ਪਹੁੰਚਨ ਕਾਰਨ  ਸਨਮਾਨ ਕੀਤਾ ਗਿਆ । ਮੰਚ ਦਾ ਮੰਨਣਾਂ ਹੈ ਕਿ ਸੁਨੀਲ ਨੇਂ ਬਟਾਲੇ ਸ਼ਹਿਰ ਦਾ ਨਾਮ ਰਾਸ਼ਟਰੀ ਪੱਧਰ ਤੇ ਪਹੁੰਚਾਇਆ ਹੈ ਅਤੇ ਰੋਸ਼ਨ ਕੀਤਾ ਹੈ । ਸੁਨੀਲ ਪੇਸ਼ੇ ਵੱਜੋਂ ਸਰਕਾਰੀ ਮਿਡਲ ਸਕੂਲ ਮਲਕਪੁਰ ਵਿਖੇ ਹਿੰਦੀ ਮਾਸਟਰ ਹੈ ।ਸੁਨੀਲ ਨੇਂ ਕਿਹਾ ਕਿ ਉਹ ਮੰਚ ਦੇ ਹਰ ਮੈਂਬਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਕਿ ਉਹਨਾਂ ਨੇਂ ਉਸਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਅਗਰ ਇਸੇ ਤਰਾਂ ਹੀ ਚਾਹੁਣ ਵਾਲਿਆਂ ਦਾ ਪਿਆਰ ਮਿਲਦਾ ਰਿਹਾ ਤਾਂ ਉਹ ਇਸੇ ਤਰਾਂ ਚੰਗਾ ਲਿਖਦਾ ਰਹੇਗਾ । ਵਰਗਿਸ ਸਲਾਮਤ ਅਤੇ ਡਾਕਟਰ ਅਨੂਪ ਸਿੰਘ ਜੀ ਦਾ ਉਹ ਤਹਿ ਦਿਲੋਂ ਧੰਨਵਾਦ ਕਰਦਾ ਹੈ ।ਗੌਰਤਲਬ ਹੈ ਕਿ ਇਸ ਮੋਕੇ ਕਸ਼ਮੀਰੀ  ਲੋਕਾਂ ਦੇ ਹਕ ਵਿੱਚ ਵਖ ਵਖ ਬੁਲਾਰਿਆਂ ਵੱਲੋ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਮਹਿਤਾਬ ਸਿੰਘ ਚੌਂਕ ਵਿੱਚ ਕੈਂਡਲ ਮਾਰਚ ਵੀ ਕੀਤਾ ਗਿਆ ।

Leave a Reply