ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਸੰਗੀਤ ਬਾਰੇ ਫਰੀ ਵਰਕਸ਼ਾਪ ਲਗਾਈ ਗਈ

ਜਲੰਧਰ 30 ਅਪ੍ਰੈਲ (ਜਸਵਿੰਦਰ ਆਜ਼ਾਦ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰਫਾਰਮਿੰਗ ਆਰਟ ਡਿਪਾਰਟਮੈਂਟ ਵਿਭਾਗ ਵਲੋਂ ਸਰਗਮ ਸੰਗੀਤ ਕਲਾ ਕੇਂਦਰ (ਰਜਿ.) ਜਲੰਧਰ ਅਤੇ ਡਾਂਸਿੰਗ ਲਾਇਨਜ਼ ਮਿਊਜ਼ਿਕ ਐਂਡ ਡਾਂਸ ਸਟੂਡੀਓ ਨਾਲ ਮਿਲ ਕੇ ਫਰੀ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਗੁਰਸਿਮਰਨ ਕੌਰ, ਪ੍ਰੋਫੈਸਰ ਹਰਪ੍ਰੀਤ ਅਤੇ ਸਿਮਰਪ੍ਰੀਤ ਨੇ ਸ਼ਬਦ ਗਾਇਨ ਕਰਕੇ ਕੀਤੀ। ਇਸ ਤੋਂ ਬਾਅਦ ਲਵਲੀ ਤੋਂ ਆਏ ਪ੍ਰੋ. ਬਲਜੀਤ ਸਿੰਘ, ਪ੍ਰੋ. ਗੁਰਦੀਪ ਸਿੰਘ ਅਤੇ ਮੈਡਮ ਰੀਤਿਕਾ ਵਲੋਂ ਬੱਚਿਆਂ ਨੂੰ ਵੱਖ-ਵੱਖ ਰਾਗਾਂ ਅਤੇ ਠਾਠਾਂ ਦੀ ਜਾਣਕਾਰੀ ਦਿੱਤੀ ਗਈ। ਫਿਰ ਐਲ.ਪੀ.ਯੂ. ਤੋਂ ਆਏ ਸ਼ਿਵਾਕਰ ਅਤੇ ਹਰਮਨ ਰਜਵਾਲ ਨੇ ਤਬਲੇ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮੀਡੀਆ ਐਡਵਾਈਜ਼ਰ ਜਸਵਿੰਦਰ ਸਿੰਘ ਆਜ਼ਾਦ ਵਲੋਂ ਦੱਸਿਆ ਗਿਆ ਕਿ ਵਿਸ਼ੇਸ਼ ਮਹਿਮਾਨ ਸੁਰਿੰਦਰ ਸਿੰਘ ਜੀ.ਐਸ. ਇੰਡਸਟਰੀ, ਸੰਤ ਜਗੀਰ ਸਿੰਘ, ਸਾਈਂ ਦਲਵੀਰ ਸ਼ਾਹ ਜੀ, ਡਾ. ਅਮਰਜੀਤ, ਪ੍ਰਿੰ. ਰਾਕੇਸ਼ ਭੱਟੀ ਅਤੇ ਇੰਟਰਨੈਸ਼ਨਲ ਰਫੀ ਨਾਈਟ ਦੇ ਮੈਂਬਰ ਸੁਰਿੰਦਰ ਜੀ ਮੌਜੂਦ ਰਹੇ। ਉਸਤਾਦ ਪ੍ਰੋ. ਭੁਪਿੰਦਰ ਸਿੰਘ ਜੀ ਵਲੋਂ ਸਿੱਖਣ ਆਏ ਬੱਚਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਨੂੰ ਤਰੁਨਪਾਲ ਸਿੰਘ ਅਤੇ ਜਸਪ੍ਰੀਤ ਕੌਰ ਆਰਗੇਨਾਈਜ਼ਰ ਡਾਂਸਿੰਗ ਲਾਇਨਜ਼ ਸਟੂਡੀਓ ਨੇ ਵਿਸ਼ੇਸ਼ ਤੌਰ ‘ਤੇ ਸਹਿੋਯੋਗ ਦਿੱਤਾ। ਇਸ ਮੌਕੇ ‘ਤੇ ਖੁਸ਼ੀ, ਗਗਨ, ਹਰਮਨ, ਜਤਿਨ, ਰਿਸ਼ੂ, ਯੁਵਰਾਜ, ਸ਼ਿਵਮ, ਪ੍ਰਿਆ ਲੂਥਰ ਸਮੇਤ ਲਗਭਗ 65 ਹੋਰ ਵਿਦਿਆਰਥੀਆਂ ਨੇ ਹਿੱਸਾ ਲਿਆ।

Leave a Reply