ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਵਿਦਿਆਰਥਣ ਆਰਜ਼ੂ ਨੇ ਹਿੰਦੁਸਤਾਨ ਟਾਈਮਜ਼ ਵਲੋਂ ਕਰਵਾਈ ਗਈ ਡਿਬੇਟ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ

ਜਲੰਧਰ 14 ਅਕਤੂਬਰ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਵਿੱਦਿਆ, ਖੇਡਾਂ, ਕਲਚਰਲ ਖੋਜ ਆਦਿ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਸਾਹਿਤਕ ਅਤੇ ਸਾਹਿਤਕ ਪੇਸ਼ਕਾਰੀ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਵੀ ਜਾਣਿਆਂ ਜਾਂਦਾ ਹੈ। ਇਸੇ ਖੇਤਰ ਵਿੱਚ ਪੁਲਾਂਘ ਪੁੱਟਦਿਆਂ ਕਾਲਜ ਦੀ ਐਮ.ਏ. ਪਹਿਲਾ ਸਮੈਸਟਰ ਦੀ ਵਿਦਿਆਰਥਣ ਆਰਜ਼ੂ ਨੇ ਹਿੰਦੁਸਤਾਨ ਟਾਈਮਜ਼ ਵਲੋਂ ਕਰਵਾਈ ਗਈ ਡਿਬੇਟ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। “ੀਨਦੳਿ’ਸ ਧੲਮੋਗਰੳਪਹਚਿ ਧਵਿਦਇਨਦ- ੍ਹੳਸ ੀਟ ੍ਰੲੳਲਲੇ ਧੲਲਵਇਰੲਦ” ਵਿਸ਼ੇ ‘ਤੇ ਬੋਲਦਿਆਂ ਆਰਜ਼ੂ ਨੇ ਵੱਖ-ਵੱਖ ਕਾਲਜਾਂ ਦੇ 24 ਵਿਦਿਆਰਥੀ ਪ੍ਰਤੀਭਾਗੀਆਂ ਨੂੰ ਪਛਾੜਦੇ ਹੋਏ ਇਹ ਪ੍ਰਾਪਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਡਿਬੇਟ ਸੈਸ਼ਨ ਦੇ ਵਿਰੋਧ ਵਿੱਚ ਬੋਲਦਿਆਂ ਆਰਜ਼ੂ ਦੀ ਉੱਤਮ ਪੇਸ਼ਕਾਰੀ, ਤੱਥਾਂ ਅਤੇ ਆਤਮ ਵਿਸ਼ਵਾਸ ਦੇ ਨਤੀਜੇ ਵਜੋਂ ਉਸਨੂੰ ਇਹ ਪ੍ਰਾਪਤੀ ਹੋਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀ ਦੀ ਇਸ ਵਿਸ਼ੇਸ਼ ਪ੍ਰਾਪਤੀ ਵਾਸਤੇ ਟੀਮ ਇੰਚਾਰਜ ਪ੍ਰੋ. ਸੰਦੀਪ ਅਹੁੱਜਾ ਤੇ ਉਸਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਸ਼ਨ ਅਤੇ ਡਿਬੇਟ ਦੀ ਪੇਸ਼ਕਾਰੀ ਵਿਦਿਆਰਥੀਆਂ ਵਿੱਚ ਜਿੱਥੇ ਆਤਮ ਵਿਸ਼ਵਾਸ ਵਧਾਉਂਦੇ ਹਨ, ਉੱਥੇ ਇਹ ਵਿਦਿਆਰਥੀਆਂ ਦੀ ਸਮਾਜ, ਦੇਸ਼ ਅਤੇ ਦੁਨੀਆਂ ਪ੍ਰਤੀ ਜਾਣਕਾਰੀ ਵਿੱਚ ਵੀ ਵਾਧਾ ਕਰਦੇ ਹਨ। ਡਾ. ਸਮਰਾ ਨੇ ਕਿਹਾ ਕਿ ਆਰਜ਼ੂ ਵਰਗੀ ਹੋਣਹਾਰ ਵਿਦਿਆਰਥੀ ਕਾਲਜ ਦੀ ਸ਼ਾਨ ਹਨ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਕਰਕੇ ਹੀ ਲਾਇਲਪੁਰ ਖ਼ਾਲਸਾ ਕਾਲਜ ਦੇਸ਼ ਦੀ ਉੱਘੀ ਸੰਸਥਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਉਨ੍ਹਾਂ ਇਸ ਮੌਕੇ ਆਰਜ਼ੂ ਨੂੰ ਅਗਲੇ ਮੰਚ ‘ਤੇ ਪੇਸ਼ਕਾਰੀ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਪ੍ਰੋ. ਅਹੁੱਜਾ ਸੰਦੀਪ ਨੇ ਦਸਿਆ ਕਿ ਇਸ ਜੇਤੂ ਵਿਦਿਆਰਥਣ ਨੂੰ ਹਿੰਦੁਸਤਾਨ ਟਾਈਮ ਵਲੋਂ 26 ਅਕਤੂਬਰ ਨੂੰ ਚੰਡੀਗੜ੍ਹ ਯੂਥ ਫੋਰਮ ਈਵੈਂਟ ਲਈ ਡਿਬੇਟ ਵਿਚ ਭਾਗ ਲੈਣ ਲਈ ਬੁਲਾਇਆ ਹੈ, ਜਿੱਥੇ ਮੁੱਖ ਮਹਿਮਾਨ ਅਭਿਨਵ ਬਿੰਦਰਾ ਹੋਣਗੇ ਅਤੇ ਯੂਥ ਫੋਰਮ ਪੈਨੀਲਿਸਟ ਰਾਜ ਕੁਮਾਰ ਰਾਓ, ਯਾਮੀ ਗੌਤਮ, ਵੀਰੇਂਦਰ ਸਹਿਵਾਗ ਅਤੇ ਨੀਰਜ ਚੋਪੜਾ ਜਿਹੀਆਂ ਉੱਘੀਆਂ ਸ਼ਖਸੀਅਤਾਂ ਹੋਣਗੀਆਂ। ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕੈਡਮੀ ਅਫੇਅਰਜ਼ ਨੇ ਵੀ ਲਿਟਰੇਰੀ ਦੀ ਸਮੂਚੀ ਟੀਮ ਪ੍ਰੋ. ਅਹੁੱਜਾ ਸੰਦੀਪ, ਪ੍ਰੋ. ਗੀਤਾਂਜਲੀ ਮਹਾਜਨ, ਪ੍ਰੋ. ਕ੍ਰਿਤੀਕਾ ਖੰਨਾ ਅਤੇ ਪ੍ਰੋ. ਗੁਰਪ੍ਰੀਆ ਅਤੇ ਵਿਦਿਆਰਥਣ ਆਰਜ਼ੂ ਨੂੰ ਵਧਾਈ ਦਿੱਤੀ।

Leave a Reply