ਯੁਵਾ ਕਲਾਕਾਰਾਂ ਦੀ ਰੰਗਭੂਮੀ- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਉੱਤਰੀ ਭਾਰਤ ਦੀ ਇਤਿਹਾਸਕ ਵਿੱਦਿਅਕ ਸੰਸਥਾ ਹੈ। ਸਿਰਮੌਰ ਵਿੱਦਿਅਕ ਸੰਸਥਾ ੧੯੦੮ ਵਿੱਚ ਇੱਕ ਸਕੂਲ ਰੂਪੀ ਪੌਦੇ ਦੇ ਰੂਪ ਵਿੱਚ ਲਾਇਲਪੁਰ (ਪਾਕਿਸਤਾਨ) ਵਿਖੇ ਇਹ ਸੰਸਥਾ ਸ਼ੁਰੂ ਹੋਈ ਅਤੇ ੧੯੨੬ ਵਿੱਚ ਕਾਲਜ ਵਜੋਂ ਸਥਾਪਤ ਹੋ ਗਈ। ਇਸ ਸੰਸਥਾ ਦੇ ਉਸ ਸਮੇਂ ਦੇ ਮੋਢੀ ਮਾਸਟਰ ਤਾਰਾ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਗਿਆਨੀ ਹੀਰਾ ਸਿੰਘ ਦਰਦ ਜਿਹੇ ਕੌਮੀ ਆਗੂ ਅਤੇ ਦੇਸ਼ ਭਗਤ ਸਨ। ੧੯੪੭ ਵਿੱਚ ਦੇਸ਼ ਵੰਡ ਤੋਂ ਬਾਦ ਮਿਹਨਤੀ ਸਟਾਫ਼ ਅਤੇ ਸੁਯੋਗ ਪ੍ਰਬੰਧਕਾਂ ਦੀ ਪ੍ਰਤੀਬੱਧਤਾ ਕਰਕੇ ਇਹ ਸੰਸਥਾ ੧੯੪੮ ਵਿੱਚ ਜਲੰਧਰ ਵਿਖੇ ਸਥਾਪਿਤ ਹੋਈ । ਭਾਰਤੀ ਵਿਦੇਸ਼ ਨੀਤੀ ਦੇ ਨਿਰਮਾਤਾ ਸ. ਸਵਰਨ ਸਿੰਘ ਨੇ ਕਾਲਜ ਨੂੰ ਜ਼ਮੀਨ ਅਲਾਟ ਕਰਵਾਈ । ਉਹਨਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਖੇਤਰ ਦੇ ਉੱਘੇ ਕਾਲਜਾਂ ਵਿੱਚ ਸ਼ੁਮਾਰ ਹੋਇਆ। ਸ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਲਾਇਲਪੁਰ ਖ਼ਾਲਸਾ ਕਾਲਜ ਨੇ ਨਵੇਕਲੀਆਂ ਬੁਲੰਦੀਆਂ ਛੂਹੀਆਂ। ਉਹ ੧੯੭੯ ਤੋਂ ੨੦੦੮ ਤੱਕ ਕਾਲਜ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਰਹੇ । ਉਹਨਾਂ ਦੇ ਅਕਾਲ ਚਲਾਣੇ ਉਪਰੰਤ ੨੦੦੮ ਤੋਂ ਸਰਦਾਰਨੀ ਬਲਬੀਰ ਕੌਰ ਦੀ ਸੁਯੋਗ ਅਗਵਾਈ ਵਿੱਚ ਕਾਲਜ ਨਿੱਤ ਨਵੀਆਂ ਪ੍ਰਾਪਤੀਆਂ ਕਰ ਰਿਹਾ ਹੈ। ਕਾਲਜ ਨੇਂ ਂਅਅਛ ਦੁਆਰਾ ਕੀਤੀ ੀਨਸਪੲਚਟੋਿਨ ਉਪਰੰਤ ੪ ਵਿੱਚੋਂ ੩.੭੪ ਫੋਨਿਟਸ ਪ੍ਰਾਪਤ ਕਰਕੇ ਅ+ ਘਰੳਦੲ ਪ੍ਰਾਪਤ ਕੀਤਾ ਹੈ। ਸਰਦਾਰਨੀ ਬਲਬੀਰ ਕੌਰ ਦੀ ਅਗਵਾਈ ਵਿੱਚ ਅਤੇ ਗਵਰਨਿੰਗ ਕੌਂਸਿਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਕਾਲਜ ਉੱੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਕਾਲਜ ਮਿਹਨਤੀ ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਕਾਲਜ ਹਰ ਸਾਲ ਜਿੱਥੇ ਅਕਾਦਮਿਕ ਪੱਧਰ ‘ਤੇ ਯੂਨੀਵਰਸਿਟੀ ਵਿੱਚ ਪੁਜੀਸ਼ਨਾਂ ਹਾਸਲ ਕਰਦੇ ਹਨ ਉੱਥੇ ਕਲਾ, ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਦੇ ਹਨ। ਕਾਲਜ ਦੀਆਂ ਉੱਚ ਪ੍ਰਾਪਤੀਆਂ ਦੇ ਆਧਾਰ ‘ਤੇ ਕਾਲਜ ਨੂੰ ੂਘਛ ਦੁਆਰਾ ਫੋਟੲਨਟੳਿਲ ਡੋਰ ਓਣਚੲਲਲੲਨਚੲ ਦਾ ਟਾਈਟਲ ਦਿੱਤਾ ਗਿਆ ਹੈ। ਲਾਇਲਪੁਰ ਕਾਲਸਾ ਕਾਲਜ ਨੇ ਪਿਛਲੇ ਪੰਜ ਸਾਲਾਂ ਦੌਰਾਨ ੂਘਛ ਕੋਲੋਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਜੈਕਟਾਂ ਤਹਿਤ ੮ ਕਰੋੜ ਤੋਂ ਵੱਧ ਦੀ ਗ੍ਰਾਂਟ ਪ੍ਰਾਪਤ ਕੀਤੀ ਹੈ।
ਗੁਰੁੂ ਨਾਨਕ ਦੇਵ ਯੂਨੀਵਰਸਿਟੀ ਦੇ ੧੯੬੯ ਵਿੱਚ ਹੋਂਦ ਵਿੱਚ ਆਉਣ ਤੋਂ ਹੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਕਲਾ ਪ੍ਰਤਿਭਾ ਨਿਖਾਰਨ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਵਾਸਤੇ ਹਰ ਸਾਲ ਯੁਵਕ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਲਾਇਲਪੁਰ ਖਾਲਸਾ ਕਾਲਜ, ਜਲੰਧਰ ੧੦੦ ਸਾਲ ਤੋਂ ਵੀ ਵੱਧ ਸਮੇਂ ਤੋਂ ਵਿਦਿਆਰਥੀਆਂ ਨੂੰ ਖੋਜ ਤੇ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਮੰਚ ਮੁਹੱਈਆ ਕਰਵਾ ਰਿਹਾ ਹੈ। ਕਾਲਜ ਨੇ ਜਿੱਥੇ ਅਕਾਦਮਿਕ ਖੇਤਰ ਵਿੱਚ ਯੂਨੀਵਰਸਿਟੀ ਟਾਪਰ, ਪ੍ਰਸ਼ਾਸਨਿਕ ਖੇਤਰ ਵਿੱਚ ਆਈ.ਏ.ਐਸ, ਪੀ.ਸੀ.ਐਸ, ਪੁਲਿਸ ਅਫਸਰ ਅਤੇ ਹੋਰ ਅਧਿਕਾਰੀ ਪੈਦਾ ਕੀਤੇ ਹਨ ਉਥੇ ਸੱਭਿਆਚਾਰਕ ਖੇਤਰ ਵਿੱਚ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਨਾਚ ਭੰਗੜਾ ਦੇ ਨ੍ਰਿਤ-ਕਲਾਕਾਰ, ਲੋਕ ਗਾਇਕ, ਕਵੀ, ਮੰਚ ਸੰਚਾਲਕ ਅਤੇ ਹੋਰ ਕੋਮਲ ਕਲਾਵਾਂ ਦੇ ਕਲਾਕਾਰ ਪੈਦਾ ਕੀਤੇ ਹਨ।
ਗੁਰੁੂ ਨਾਨਕ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਕਲਾਕਾਰ ਲਗਾਤਾਰ ਜਿੱਤਾਂ ਪ੍ਰਾਪਤ ਕਰ ਰਹੇ ਹਨ। ਕਾਲਜ ਨੇ ਪਿਛਲੇ ਪੰਜ ਸਾਲਾਂ ਵਿੱਚ ਯੂਨੀਵਰਸਿਟੀ ਦੁੇ ਯੁਵਕ ਮੇਲਿਆਂ ਵਿੱਚ ਲਗਾਤਾਰ ਟ੍ਰਾਫੀਆਂ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ । ਸਾਲ ੨੦੧੪-੧੫ ਅਤੇ ੨੦੧੫-੧੬ ਦੌਰਾਨ ਜੋਨਲ ਯੁਵਕ ਮੇਲੇ ਵਿੱਚ ਓਵਰਆਲ ਟ੍ਰਾਫੀ ਜਿੱਤ ਕੇ ਕਲਾ ਦੇ ਖੇਤਰ ਨੂੰ ਪ੍ਰਤਿਭਾਵਾਨ ਕਲਾਕਾਰ ਦਿੱਤੇ। ਇਸੇ ਤਰਾਂ ਸਾਲ ੨੦੧੬-੧੭ ਅਤੇ ੨੦੧੭-੧੮ ਵਿੱਚ ਫਸਟ ਰੱਨਰ-ਅਪ ਟ੍ਰਾਫੀ ਜਿੱਤ ਕੇ ਇਸ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਤੇ ਦੇਸ਼ ਨੂੰ ਉਚਕੋਟੀ ਦੇ ਕਲਾਕਾਰ ਦਿੱਤੇ। ਸਾਲ ੨੦੧੮-੧੯ ਦਾ ਯੁਨੀਵਰਸਿਟੀ ਦਾ ਜੋਨਲ ਯੁਵਕ ਮੇਲਾ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿੱਖੇ ਮਿਤੀ ੨੮ ਤੋਂ ੩੧ ਅਕਤੂਬਰ, ੨੦੧੮ ਨੂੰ ਕਰਵਾਇਆ ਜਾ ਰਿਹਾ ਹੈ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ੨੫ ਸਾਲ ਬਾਅਦ ਇਹ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾ ੧੯੯੩ ਵਿੱਚ ਇਹ ਮੇਲਾ ਇਥੇ ਕਰਵਾਇਆ ਗਿਆ ਸੀ । ਚਾਰ ਦਿਨ ਚੱਲਣ ਵਾਲੇ ਇਸ ਯੁਵਕ ਮੇਕੇ ਵਿੱਚ ਜ਼ਿਲ੍ਹਾ ਜਲੰਧਰ ਦੇ ੧੯ ਕਾਲਜਾਂ ਦੇ ਲਗਭਗ ੨੦੦੦ ਵਿਦਿਆਰਥੀ ਆਾਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਯੁਵਕ ਮੇਲੇ ਵਿਚ ਲੋਕਨਾਚ ਭੰਗੜਾ, ਲੁੱਡੀ, ਗਿੱਧਾ, ਸਮੂਹ ਗਾਣ, ਗਰੁੱਪ ਸ਼ਬਦ/ਭਜਨ, ਵਾਰ ਗਾਇਨ, ਕਵੀਸ਼ਰੀ, ਪੇਂਟਿੰਗ ਆਨ ਦ ਸਪਾਟ, ਫੋਟੋਗ੍ਰਾਫੀ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ, ਕਲੇ ਮਾਡਲਿੰਗ ਅਤੇ ਇੰਸਟਾਲੇਸ਼ਨ, ਫੋਕ ਆਰਕੈਸਟਰਾ, ਫੈਂਸੀ ਡ੍ਰੈੱਸ, ਸਕਿੱਟ, ਨਾਟਕ, ਗੀਤ/ਗਜ਼ਲ, ਲੋਕ-ਗੀਤ, ਕਲਾਸੀਕਲ ਵਾਦਨ, ਭਾਸ਼ਣ ਪ੍ਰਤਿਯੋਗਤਾ, ਕਵਿਤਾ ਉਚਾਰਨ, ਫੁਲਕਾਰੀ ਅਤੇ ਰੰਗੋਲੀ ਆਦਿ ਦੇ ਮੁਕਾਬਲੇ ਹੋਣਗੇ।
ਵਿਦਿਆਰਥੀਆਂ ਦੇ ਨਾਲ-ਨਾਲ ਲਾਇਲਪੁਰ ਖਾਲਸਾ ਕਾਲਜ ਇਥੋਂ ਦੇ ਅਧਿਆਪਕਾਂ ਲਈ ਵੀ ਮੰਚ ਬਣਿਆ ਹੈ। ਇਥੋ ਦੇ ਅਧਿਆਪਕਾਂ ਨੇ ਅਧਿਆਪਨ ਦੇ ਨਾਲ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਆਪਣੀ ਪ੍ਰਤਿਭਾ ਸਦਕਾ ਸ਼ਮੂਲੀਅਤ ਦਰਜ਼ ਕਰਵਾ ਕੇ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ ਹੈ। ਡਾ. ਇੰਦਰਜੀਤ ਸਿੰਘ, ਸਾਬਕਾ ਰਜਿਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਖੇਤਰੀ ਲੋਕਨਾਚ ਭੰਗੜਾ ਨੂੰ ਕੋਮਾਂਤਰੀ ਪ੍ਰਸਿੱਧੀ ਦੁਆਉਣ ਦਾ ਮਾਣਮੱਤਾ ਕਾਰਜ ਕੀਤਾ ਅਤੇ ਡਾ. ਹਰਜਿੰਦਰ ਸਿੰਘ ਅਟਵਾਲ, ਪੋz. ਸਰਿਤਾ ਤਿਵਾੜੀ, ਪੋz.ਮਨਜੀਤ ਸਿੰਘ ਵਰਗੇ ਹੋਰ ਅਧਿਆਪਕਾਂ ਨੇ ਲਾਇਲਪੁਰ ਖਾਲਸਾ ਕਾਲਜ ਦੇ ਮੰਚ ਤੋਂ ਅਧਿਆਪਨ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ।
ਯੁਵਕ ਮੇਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਇਸ ਗੱਲ ‘ਤੇ ਫ਼ਖ਼ਰ ਮਹਿਸੂਸ ਕਰਦਾ ਹੈ ਕਿ ਇਸਨੇਂ ਵਿਦਿਆਰਥੀਆਂ ਨੂੰ ਵਿੱਦਿਆ, ਖੋਜ, ਖੇਡਾਂ ਅਤੇ ਕਲਚਰਲ ਆਦਿ ਹਰ ਖੇਤਰ ਵਿੱਚ ਮੰਚ ਮੁਹੱਈਆ ਕਰਵਾਇਆ ਹੈ। ਸਾਲ ੨੦੧੮-੧੯ ਦਾ ਯੁਵਕ ਮੇਲਾ ਵਿਦਿਆਰਥੀ ਕਲਾਕਾਰਾਂ ਵਾਸਤੇ ਇੱਕ ਵੱਡਾ ਤੇ ਵਿਸ਼ੇਸ਼ ਮੰਚ ਬਣੇਗਾ।
-ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ।

Leave a Reply