ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਯੁਵਕ ਮੇਲਾ ਸ਼ਾਨੋ-ਸ਼ੋਕਤ ਨਾਲ-ਆਰੰਭ

ਜਲੰਧਰ 28 ਅਕਤੂਬਰ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੀ-ਜ਼ੋਨ ਦੇ ਯੁਵਕ ਮੇਲੇ ਦਾ ਸ਼ੁਭ-ਆਰੰਭ ਬੜੇ ਜੋਸ਼ ਤੇ ਉਤਸ਼ਾਹ ਨਾਲ ਹੋਇਆ। ਮਿਤੀ 28 ਤੋਂ 31 ਅਕਤੂਬਰ 2018 ਤੱਕ ਚੱਲਣ ਵਾਲੇ ਇਸ ਯੁਵਕ ਮੇਲੇ ਵਿੱਚ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐਸ. ਡਿਪਟੀ ਕਮਿਸ਼ਨਰ ਜਲੰਧਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਪਦਮਸ੍ਰੀ ਪ੍ਰਗਟ ਸਿੰਘ, ਐਮ.ਐਲ.ਏ., ਜਲੰਧਰ ਕੈਂਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਏ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਸੁਆਗਤ ਕੀਤਾ। ਮੁੱਖ ਮਹਿਮਾਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਯੁਵਕ ਮੇਲਿਆਂ ਦਾ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਲਜਾਂ ਵਿੱਚ ਯੁਵਕ ਮੇਲੇ ਕਰਵਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਯੁਵਕ ਮੇਲੇ ਵਿਦਿਆਰਥੀਆਂ ਅਤੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚਕਾਰ ਏਕਤਾ ਤੇ ਸਦਭਾਵਨਾਂ ਪੈਦਾ ਕਰਦੇ ਹਨ। ਉਹਨਾਂ ਯੁਵਕ ਮੇਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਯੂਨੀਵਰਸਿਟੀ ਦਾ ਯੁਵਕ ਮੇਲਾ 25 ਸਾਲ ਬਾਦ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਾਲਜ ਵਿੱਚ ਯੁਵਕ ਮੇਲਾ 1993 ਵਿੱਚ ਹੋਇਆ ਸੀ। ਇਸ ਯੁਵਕ ਮੇਲੇ ਵਿੱਚ 2000 ਤੋਂ ਵੱਧ ਵਿਦਿਆਰਥੀ, ਕਲਾਕਾਰ ਭਾਗ ਲੈ ਰਹੇ ਹਨ। ਇਸ ਮੌਕੇ ਕਾਲਜ ਦੇ ਸਾਬਕਾ ਅਧਿਆਪਕ ਅਤੇ ਡੀਨ ਕਲਚਰਲ ਗਤੀਵਿਧੀਆਂ ਅਤੇ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਯੁਵਕ ਮੇਲੇ ਵਿੱਚ ਅੱਜ ਪੰਜਾਬ ਦਾ ਲੋਕਨਾਚ ਭੰਗੜਾ, ਗਰੁੱਪ ਸਾਂਗ, ਗਰੁੱਪ ਸ਼ਬਦਫ਼ਭਜਨ, ਵਾਰ ਗਾਇਨ, ਕਵੀਸ਼ਰੀ, ਪੇਂਟਿੰਗ ਆਨ ਦ ਸਪਾਟ, ਫੋਟੋਗ੍ਰਾਫੀ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ, ਕਲੇ ਮਾਡਲਿੰਗ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। ਯੁਵਕ ਮੇਲੇ ਦਾ ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:-
ਲੋਕਨਾਚ ਭੰਗੜਾ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਤੇ ਡੀ.ਏ.ਵੀ. ਕਾਲਜ ਜਲੰਧਰ, ਦੂਜਾ ਸਥਾਨ ਦੋਆਬਾ ਕਾਲਜ, ਜਲੰਧਰ, ਤੀਜਾ ਸਥਾਨ ਏ.ਪੀ.ਜੇ.ਕਾਲਜ ਆਫ ਫਾਈਨ ਆਰਟਸ, ਜਲੰਧਰ, ਭੰਗੜੇ ਦਾ ਬੈਸਟ ਡਾਂਸਰ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸਿਮਰਜੀਤ ਸਿੰਘ ਨੂੰ ਐਲਾਨਿਆ ਗਿਆ ਜਦਕਿ ਬੋਲੀਆਂ ਪਾਉਣ ਵਿਚ ਪਹਿਲਾ ਸਥਾਨ ਡੀ.ਏ.ਵੀ ਕਾਲਜ, ਜਲੰਧਰ ਦੇ ਰਾਹੁਲ ਨੇ ਅਤੇ ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕਰਮਜੀਤ ਸਿੰਘ ਕਰਮਾ ਨੇ ਪ੍ਰਾਪਤ ਕੀਤਾ। ਗਰੁੱਪ ਸਾਂਗ ਵਿਚ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਅਤੇ ਏ.ਪੀ.ਜੇ. ਕਾਲਜ ਜਲੰਧਰ, ਦੂਜਾ ਸਥਾਨ ਮਾਤਾ ਗੁਜ਼ਰੀ ਖ਼ਾਲਸਾ ਕਾਲਜ ਕਰਤਾਰਪੁਰ ਅਤੇ ਐਸ.ਡੀ. ਕਾਲਜ ਜਲੰਧਰ, ਤੀਜਾ ਸਥਾਨ ਡੀ.ਏ.ਵੀ. ਕਾਲਜ ਅਤੇ ਕੇ.ਐਮ.ਵੀ. ਜਲੰਧਰ, ਗਰੁੱਪ ਸ਼ਬਦਫ਼ਭਜਨ- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਤੇ ਐਸ.ਡੀ.ਕਾਲਜ, ਜਲੰਧਰ, ਦੂਜਾ ਸਥਾਨ ਡੀ.ਏ.ਵੀ ਕਾਲਜ, ਜਲੰਧਰ ਅਤੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ, ਤੀਜਾ ਸਥਾਨ ਏ.ਪੀ.ਜੇ.ਕਾਲਜ, ਜਲੰਧਰ, ਜਨਤਾ ਕਾਲਜ, ਕਰਤਾਰਪੁਰ ਅਤੇ ਐਚ.ਐਮ.ਵੀ. ਕਾਲਜ, ਜਲੰਧਰ, ਵਾਰ ਗਾਇਨ ਵਿਚ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਤੇ ਐਚ.ਐਮ.ਵੀ. ਜਲੰਧਰ, ਦੂਜਾ ਸਥਾਨ ਏ.ਪੀ.ਜੇ ਕਾਲਜ ਅਤੇ ਐਸ.ਡੀ. ਕਾਲਜ ਜਲੰਧਰ, ਤੀਜਾ ਸਥਾਨ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ, ਕਵੀਸ਼ਰੀ ਵਿਚ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ, ਦੂਜਾ ਸਥਾਨ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਅਤੇ ਐਚ.ਐਮ.ਵੀ. ਜਲੰਧਰ ਅਤੇ ਤੀਜਾ ਸਥਾਨ ਡੀ.ਏ.ਵੀ. ਕਾਲਜ ਜਲੰਧਰ, ਪੇਂਟਿੰਗ ਆਨ ਦ ਸਪਾਟ ਵਿਚ ਪਹਿਲਾ ਸਥਾਨ ਡੀ.ਏ.ਵੀ. ਕਾਲਜ ਜਲੰਧਰ, ਦੂਜਾ ਸਥਾਨ ਜੀ.ਐਨ.ਡੀ.ਯੂ. ਜਲੰਧਰ ਅਤੇ ਐਚ.ਐਮ.ਵੀ. ਜਲੰਧਰ, ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਫੋਟੋਗ੍ਰਾਫੀ ਵਿਚ ਪਹਿਲਾ ਸੀ.ਟੀ. ਇੰਚਸਟੀਚਿਊਟ ਆਫ ਹਾਇਰ ਸਟੱਡੀ ਸ਼ਾਹਪੁਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਅਤੇ ਐਚ.ਐਮ.ਵੀ ਜਲੰਧਰ, ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਅਤੇ ਐਸ.ਡੀ. ਕਾਲਜ ਜਲੰਧਰ, ਕਾਰਟੂਨਿੰਗ ਵਿਚ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਅਤੇ ਏ.ਪੀ.ਜੇ. ਕਾਲਜ ਜਲੰਧਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ, ਤੀਜਾ ਸਥਾਨ ਮਾਤਾ ਗੁਜ਼ਰੀ ਖ਼ਾਲਸਾ ਕਾਲਜ ਕਰਤਾਰਪੁਰ ਅਤੇ ਐਚ.ਐਮ.ਵੀ ਜਲੰਧਰ, ਪੋਸਟਰ ਮੇਕਿੰਗ ਵਿਚ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ, ਅਤੇ ਏ.ਪੀ.ਜੇ ਜਲੰਧਰ, ਦੂਜਾ ਸਥਾਨ ਬੀ.ਡੀ.ਆਰੀਆ ਅਤੇ ਕੇ.ਐਮ.ਵੀ. ਜਲੰਧਰ, ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ, ਕੋਲਾਜ ਵਿਚ ਪਹਿਲਾ ਸਥਾਨ ਏ.ਪੀ.ਜੇ ਕਾਲਜ ਜਲੰਧਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਅਤੇ ਡੀ.ਏ.ਵੀ. ਕਾਲਜ ਜਲੰਧਰ, ਤੀਜਾ ਸਥਾਨ ਕੇ.ਐਮ.ਵੀ ਅਤੇ ਐਚ.ਐਮ.ਵੀ ਜਲੰਧਰ, ਕਲੇ ਮਾਡਲਿੰਗ ਵਿਚ ਪਹਿਲਾ ਸਥਾਨ ਏ.ਪੀ.ਜੇ. ਜਲੰਧਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਅਤੇ ਬੀ.ਡੀ.ਆਰੀਆ ਗਰਲਜ਼ ਕਾਲਜ ਜਲੰਧਰ, ਤੀਜਾ ਸਥਾਨ ਕੇ.ਐਮ.ਵੀ. ਜਲੰਧਰ , ਇੰਸਟਾਲੇਸ਼ਨ ਵਿਚ ਪਹਿਲਾ ਸਥਾਨ ਡੀ.ਏ.ਵੀ. ਕਾਲਜ, ਜਲੰਧਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਅਤੇ ਐਚ.ਐਮ.ਵੀ., ਜਲੰਧਰ, ਤੀਜਾ ਸਥਾਨ ਏ.ਪੀ.ਜੇ. ਅਤੇ ਕੇ.ਐਮ.ਵੀ. ਜਲੰਧਰ ਨੇ ਪ੍ਰਾਪਤ ਕੀਤਾ।
ਯੁਵਕ ਮੇਲੇ ਦੇ ਦੂਜੇ ਦਿਨ ਮਿਤੀ:-29.10.2018 ਨੂੰ ਫੋਕ ਆਰਕੈਸਟਰਾ, ਫੈਂਸੀ ਡ੍ਰੈੱਸ, ਸਕਿੱਟ, ਨਾਟਕ, ਗੀਤਫ਼ਗਜ਼ਲ, ਲੋਕ-ਗੀਤ, ਕਲਾਸੀਕਲ ਵਾਦਨ, ਭਾਸ਼ਣ ਪ੍ਰਤਿਯੋਗਤਾ, ਕਵਿਤਾ ਉਚਾਰਨ, ਫੁਲਕਾਰੀ ਅਤੇ ਰੰਗੋਲੀ ਦੇ ਮੁਕਾਬਲੇ ਹੋਣਗੇ।

Leave a Reply