ਥਾਣਾ ਮਕਸੂਦਾਂ, ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋਂ 400 ਗ੍ਰਾਮ ਹੈਰੋਇਨ, 01 ਰਿਵਾਲਵਰ 32 ਬੋਰ ਸਮੇਤ 13 ਰੋਂਦ ਜਿੰਦਾ, ਇੱਕ ਪਿਸਤੋਲ 7.65 ਬੋਰ ਸਮੇਤ 02 ਰੋਂਦ ਜਿੰਦਾਂ ਅਤੇ 2,45,000/- ਹਜ਼ਾਰ ਰੁਪਏ ਡਰੱਗ ਮਨੀ, ਕਰੇਟਾ ਕਾਰ, ਮਾਰੂਤੀ ਕਾਰ ਸਮੇਤ 04 ਨਸ਼ਾ ਸਮੱਗਲਰ ਗ੍ਰਿਫਤਾਰ ਕੀਤੇ ਗਏ

Punjabi

ਜਲੰਧਰ 20 ਅਕਤੂਬਰ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ (ਦਿਹਾਤੀ), ਸ਼੍ਰੀ ਦਿਗਵਿਜੇ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ, ਐਸ.ਆਈ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਜੀ ਦੀ ਅਗਵਾਈ ਹੇਠ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਐਸ.ਆਈ. ਰਘੂਨਾਥ ਸਿੰਘ ਥਾਣਾ ਮਕਸੂਦਾਂ ਨੇ ਚਾਰ ਨਸ਼ਾ ਸਮੱਗਲਰਾਂ ਨੂੰ 400 ਗ੍ਰਾਮ ਹੈਰੋਇਨ, 01 ਰਿਵਾਲਵਰ 32 ਬੋਰ ਸਮੇਤ 13 ਰੋਂਦ ਜਿੰਦਾ, ਇੱਕ ਪਿਸਤੋਲ 7.65 ਬੋਰ ਸਮੇਤ 02 ਰੋਂਦ ਜਿੰਦਾਂ ਅਤੇ 2,45,000/- ਹਜ਼ਾਰ ਰੁਪਏ ਡਰੱਗ ਮਨੀ, ਕਰੇਟਾ ਕਾਰ ਅਤੇ ਮਾਰੂਤੀ ਕਾਰ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਐਸ.ਆਈ. ਰਘੂਨਾਥ ਸਿੰਘ, ਥਾਣਾ ਮੱਕਸੂਦਾਂ ਸਮੇਤ ਪੁਲਿਸ ਪਾਰਟੀ ਬ੍ਰਾਏ ਨਾਕਾਬੰਦੀ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਪੁੱਲ ਲਿਧੜਾ ਹੇਠ ਮੋਜੂਦ ਸੀ ਤਾਂ ਇਤਲਾਹ ਮਿਲੀ ਕਿ ਵਿਸ਼ੇਸ਼ ਕੁਮਾਰ ਪੁੱਤਰ ਕੇਸ਼ਵ ਰਾਮ ਕੋਮ ਅਗਰਵਾਲ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ, ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਟ ਵਾਸੀ ਸ਼ਾਹਪੁਰ, ਥਾਣਾ ਬਿਆਸ, ਜਿਲ੍ਹਾ ਅਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਬਾਬਾ ਪੁੱਤਰ ਬਲਦੇਵ ਸਿੰਘ ਜੱਟ ਵਾਸੀ ਪੱਕਾ ਥਾਣਾ ਸਦਰ ਕੋਟਕਪੂਰਾ, ਜਿਲ੍ਹਾ ਫਰੀਦਕੋਟ ਜੋ ਕੁਲਦੀਪ ਸਿੰਘ ਪੁੱਤਰ ਕੁੰਦਰ ਸਿੰਘ ਵਾਸੀ ਰੰਧਵਾ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਨਾਲ ਮਿਲ ਕੇ ਹੈਰੋਇੰਨ ਅਤੇ ਹੋਰ ਨਸ਼ੀਲੇ ਪਦਾਰਥ ਵੇਚਣ ਦਾ ਕੰੰਮ ਕਰਦੇ ਹਨ। ਜੋ ਇਹਨਾਂ ਪਾਸ ਪਿਸਤੋੋਲ 32 ਬੋਰ ਵੀ ਹਨ। ਜੋ ਅੱਜ ਆਪਣੀ ਕਰੇਟਾ ਕਾਰ ਨੰਬਰੀ ਪੀ.ਬੀ.59ਬੀ 0934 ਰੰਗ ਚਿੱਟਾ ਪਰ ਸਵਾਰ ਹੋ ਕੇ ਜਲੰਧਰ ਤੋ ਅੰਮ੍ਰਿਤਸਰ ਨੂੰ ਹੈਰੋਇੰਨ ਦੀ ਸਪਲਾਈ ਦੇਣ ਜਾ ਰਹੇ ਹਨ। ਜੇਕਰ ਵਿਧੀਪੁਰ ਫਾਟਕ ਲਾਗੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਜਿਸ ਤੇ ਐਸ.ਆਈ. ਰਘੂਨਾਥ ਸਿੰਘ ਨੰਬਰ 859 ਨੇ ਮੁਕੱਦਮਾ ਨੰਬਰ 147 ਮਿਤੀ 19.10.2018 ਅਫ਼ਧ 21 ਐਨ.ਡੀ.ਪੀ.ਐਸ. ਐਕਟ ਅਤੇ 25 ਅਸਲਾ ਐਕਟ ਥਾਣਾ ਮਕਸੂਦਾਂ ਦਰਜ਼ ਰਜਿਸਟਰ ਕਰਕੇ ਵਿਧੀਪੁਰ ਫਾਟਕ ਲਾਗੇ ਸਟ੍ਰੌਗ ਨਾਕਾਬੰਦੀ ਕੀਤੀ ਤਾਂ ਦੌਰਾਨੇ ਚੈਕਿੰਗ ਵਕਤ ਕਰੀਬ 02:00 ਸਵੇਰੇ ਇੱਕ ਕਰੇਟਾ ਕਾਰ ਨੰਬਰੀ ਪੀ.ਬੀ.59ਬੀ 0934 ਰੰਗ ਚਿੱਟਾ ਵਿਚ ਸਵਾਰ ਵਿਅਕਤੀਆ ਦੀ ਤਲਾਸ਼ੀ ਕਰਨ ਤੇ ਦੋਸ਼ੀ ਵਿਸ਼ੇਸ਼ ਕੁਮਾਰ ਦੇ ਕਬਜਾ ਵਿਚੋ 200 ਗ੍ਰਾਮ ਹੈਰੋਇੰਨ ਇਕ ਪਿਸਤੋਲ 32 ਬੋਰ, 13 ਰੋਂਦ ਜਿੰਦਾ ਬ੍ਰਾਮਦ ਹੋਏ, ਦੋਸ਼ੀ ਹਰਪ੍ਰੀਤ ਸਿੰਘ ਦੀ ਤਲਾਸੀ ਕਰਨ ਤੇ 200 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ, ਦੋਸ਼ੀ ਗੁਰਪ੍ਰੀਤ ਸਿੰਘ ਉਰਫ ਬਾਬਾ ਪਾਸੋ ਇਕ ਰਿਵਾਲਵਰ 7.65 ਐਮ.ਐਮ. ਅਤੇ 02 ਰੋਂਦ ਜਿੰਦਾ ਬ੍ਰਾਮਦ ਹੋਏ। ਜਿਹਨਾਂ ਤੋ ਬਾਅਦ ਕਰਨੇ ਪੁੱਛ-ਗਿੱਛ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ। ਜੋ ਦੌਰਾਨੇ ਪੁੱਛ-ਗਿੱਛ ਦੋਸ਼ੀਆ ਨੇ ਇੰਕਸ਼ਾਫ ਕੀਤਾ ਕਿ ਇਸ ਵਿਚੋ 100 ਗ੍ਰਾਮ ਹੈਰੋਇੰਨ ਕੁਲਦੀਪ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਰੰਧਾਵਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਵੇਚਣੀ ਸੀ, ਜੋ ਸਵੇਰੇ 10 ਵਜੇ ਅੱਡਾ ਨੂਰਪੁਰ ਹੈਰੋਇੰਨ ਲੈਣ ਆ ਰਿਹਾ ਹੈ। ਦੌਰਾਨੇ ਨਾਕਾਬੰਦੀ ਅੱਡਾ ਨੂਰਪੁਰ, ਪਠਾਨਕੋਟ ਰੋਡ ਤੋ ਇੱਕ ਮਾਰੂਤੀ ਕਾਰ ਨੰਬਰ ਪੀ.ਬੀ.60 0886 ਰੰਗ ਚਿੱਟਾ ਨੂੰ ਰੋਕ ਕੇ ਕਾਰ ਵਿਚ ਸਵਾਰ ਕੁਲਦੀਪ ਸਿੰਘ ਪਾਸੋਂ 2,45,000/- ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ: –
1. ਵਿਸ਼ੇਸ਼ ਕੁਮਾਰ (ਉਮਰ 27 ਸਾਲ) ਪੁੱਤਰ ਕੇਸ਼ਵ ਰਾਮ ਕੋਮ ਅਗਰਵਾਲ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ।
2. ਹਰਪ੍ਰੀਤ ਸਿੰਘ (ਉਮਰ 29 ਸਾਲ) ਪੁੱਤਰ ਬਲਵਿੰਦਰ ਸਿੰਘ ਜੱਟ ਵਾਸੀ ਸ਼ਾਹਪੁਰ, ਥਾਣਾ ਬਿਆਸ, ਜਿਲ੍ਹਾ ਅਮ੍ਰਿਤਸਰ।
3. ਗੁਰਪ੍ਰੀਤ ਸਿੰਘ ਉਰਫ ਬਾਬਾ (ਉਮਰ 25 ਸਾਲ) ਪੁੱਤਰ ਬਲਦੇਵ ਸਿੰਘ ਵਾਸੀ ਪੱਕਾ ਥਾਣਾ ਸਦਰ ਕੋਟਕਪੂਰਾ, ਫਰੀਦਕੋਟ।
4. ਕੁਲਦੀਪ ਸਿੰਘ (ਉਮਰ 28 ਸਾਲ) ਪੁੱਤਰ ਕੁੰਦਰ ਸਿੰਘ ਵਾਸੀ ਰੰਧਵਾ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ।
ਕੁੱਲ ਬ੍ਰਾਮਦਗੀ:-
1. ਹੈਰੋਇਨ = 400 ਗ੍ਰਾਮ,
2. ਰਿਵਾਲਵਰ 32 ਬੋਰ = 01
3. ਪਿਸਤੋਲ 7.65 ਬੋਰ = 01
4. ਰੋਂਦ ਜਿੰਦਾਂ = 15
5. ਡਰੱਗ ਮਨੀ = 2,45,000ਫ਼- ਹਜ਼ਾਰ ਰੁਪਏ
6. ਕਰੇਟਾ ਕਾਰ ਨੰਬਰ ਪੀ.ਬੀ. 59-ਬੀ 0934
7. ਮਾਰੂਤੀ ਕਾਰ ਨੰਬਰ ਪੀ.ਬੀ. 60-0886
ਦੋਸ਼ੀਆਂ ਦੀ ਪੁੱਛ-ਗਿੱਛ:-
1. ਵਿਸ਼ੇਸ਼ ਕੁਮਾਰ ਪੁੱਤਰ ਕੇਸ਼ਵ ਰਾਮ ਕੋਮ ਅਗਰਵਾਲ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ,
2. ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਟ ਵਾਸੀ ਸ਼ਾਹਪੁਰ, ਥਾਣਾ ਬਿਆਸ, ਜਿਲ੍ਹਾ ਅਮ੍ਰਿਤਸਰ
3. ਗੁਰਪ੍ਰੀਤ ਸਿੰਘ ਉਰਫ ਬਾਬਾ ਪੁੱਤਰ ਬਲਦੇਵ ਸਿੰਘ ਜੱਟ ਵਾਸੀ ਪੱਕਾ ਥਾਣਾ ਸਦਰ ਕੋਟਕਪੂਰਾ, ਜਿਲ੍ਹਾ ਫਰੀਦਕੋਟ
4. ਕੁਲਦੀਪ ਸਿੰਘ ਪੁੱਤਰ ਕੁੰਦਰ ਸਿੰਘ ਵਾਸੀ ਰੰਧਵਾ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ
ਦੋਸ਼ੀਆ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ:-
1. ਵਿਸ਼ੇਸ਼ ਕੁਮਾਰ ਪੁੱਤਰ ਕੇਸ਼ਵ ਰਾਮ ਕੋਮ ਅਗਰਵਾਲ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ ਦੇ ਖਿਲਾਫ ਕਤਲ ਦੀ ਕੋਸ਼ਿਸ਼, ਕਤਲ, ਡਾਕਾ, ਲੁੱਟਾਂ ਖੋਹਾਂ,ਸੱਟਾਂ ਚੋਟਾ ਦੇ 10 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ਼ ਹਨ।
1.) ਮੁ:ਨੰ:32 ਮਿਤੀ 10.09.12 ਜੁਰਮ 302,120 ਬੀ ਭ:ਦ: 25 ਅਰਮਸ ਅਛਠ ਥਾਣਾ ਧੂਲੀਵਾਲ ਬਰਨਾਲਾ
2.)ਮੁ:ਨੰ:11 ਮਿਤੀ 13.02.13 ਜੁਰਮ 399,402,307 ਭ;ਦ:,25 ਅਰਮਸ ਅਛਠ ਥਾਣਾ ਮਹਿਲ ਕਲਾ ਜਿਲ੍ਹਾ ਬਰਨਾਲਾ
3.) ਮੁ: ਨੰ:60 ਮਿਤੀ 15.07.12 ਜੁਰਮ 307,148,149 ਭ;ਦ: 25 ਅਰਮਸ ਅਛਠ ਥਾਣਾ ਸ਼ੇਰਪੁਰ ਜਿਲ੍ਹਾ ਸੰਗਰੂਰ
4.) ਮੁ: ਨੰ:60 ਮਿਤੀ 07.07.11 ਜੁਰਮ 458,323,506,148,149 ਭ;ਦ: ਥਾਣਾ ਸ਼ੇਰਪੁਰ ਜਿਲ੍ਹਾ ਸੰਗਰੂਰ
5.) ਮੁ: ਨੰ:24 ਮਿਤੀ 19.04.12 ਜੁਰਮ 399,402 ਭ;ਦ: 25 ਅਰਮਸ ਅਛਠ ਥਾਣਾ ਧਨੋਲਾ ਜਿਲ੍ਹਾ ਬਰਨਾਲਾ
6.) ਮੁ: ਨੰ:55 ਮਿਤੀ 27.03.11 ਜੁਰਮ 25 ਅਰਮਸ ਅਛਠ ਥਾਣਾ ਸਦਰ ਧੁਰੀ ਜਿਲ੍ਹਾ ਸੰਗਰੂਰ
7.) ਮੁ: ਨੰ:57 ਮਿਤੀ 24.06.13 ਜੁਰਮ 452,323,171,148,149 ਭ;ਦ: ਥਾਣਾ ਸ਼ੇਰਪੁਰ ਜਿਲ੍ਹਾ ਸੰਗਰੂਰ
8.) ਮੁ: ਨੰ:118 ਮਿਤੀ 08.06.14 ਜੁਰਮ 399,402 ਭ;ਦ: 25 ਅਰਮਸ ਅਛਠ ਥਾਣਾ ਸਦਰ ਧੁਰੀ ਜਿਲ੍ਹਾ ਸੰਗਰੂਰ
9.) ਮੁ: ਨੰ:241 ਮਿਤੀ 27.11.12 ਜੁਰਮ 382,34 ਭ:ਦ: 25 ਅਰਮਸ ਅਛਠ ਥਾਣਾ ਸਿਵਲ ਲਾਈਨ ਜਿਲ੍ਹਾ ਪਟਿਆਲਾ
10.)ਮੁ: ਨੰ:81 ਮਿਤੀ 15.10.12 ਜੁਰਮ 353,383,307,34 ਭ;ਦ: 25 ਅਰਮਸ ਅਛਠ ਥਾਣਾ ਰੂੜਕੇ ਬਰਨਾਲਾ ਜਿਲ੍ਹਾ ਬਰਨਾਲਾ
2. ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਟ ਵਾਸੀ ਸ਼ਾਹਪੁਰ, ਥਾਣਾ ਬਿਆਸ, ਜਿਲਾ ਅਮ੍ਰਿਤਸਰ ਦੇ ਖਿਲਾਫ ਕਤਲ ਦੀ ਕੋਸ਼ਿਸ਼, ਕਤਲ, ਡਾਕਾ, ਲੁੱਟਾਂ ਖੋਹਾਂ, ਸੱਟਾਂ ਚੋਟਾ ਦੇ ਕੁੱਲ 13 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ਼ ਹਨ।
1.) ਮੁ:ਨੰ: 213 ਮਿਤੀ 13.11.11 ਜੁਰਮ 399,402 ਬੀ ਭ:ਦ: 25 ਅਰਮਸ ਅਛਠ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ
2.) ਮੁ:ਨੰ: 170 ਮਿਤੀ 22.08.08 ਜੁਰਮ 326,325,324,134 ਬੀ ਭ:ਦ: ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ
3.) ਮੁ:ਨੰ: 161 ਮਿਤੀ 09.08.10 ਜੁਰਮ 323,324,307,506,148,149 ਬੀ ਭ:ਦ: ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ
4.) ਮੁ:ਨੰ: 162 ਮਿਤੀ 09.08.10 ਜੁਰਮ 353,186,427,336,323,148,149 ਬੀ ਭ:ਦ: ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ
5.) ਮੁ:ਨੰ: 14 ਮਿਤੀ 18.02.12 ਜੁਰਮ 22-61-85 ਂਧਫਸ਼ ਅਚਟ ਥਾਣਾ ਖਿਲਚੀਆ ਜਿਲ੍ਹਾ ਅੰਮ੍ਰਿਤਸਰ
6.) ਮੁ:ਨੰ: 175 ਮਿਤੀ 10.07.14 ਜੁਰਮ 302,34,120 ਬੀ ਭ:ਦ: ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ
7.) ਮੁ:ਨੰ: 23 ਮਿਤੀ 16.02.15 ਜੁਰਮ 399,402 ਭ:ਦ: ਥਾਣਾ ਬਿਆਸ ਜਿਲਾ ਅੰਮ੍ਰਿਤਸਰ
8.) ਮੁ:ਨੰ: 27 ਮਿਤੀ 16.02.15 ਜੁਰਮ 21-61-85 ਂਧਫਸ਼ ਅਚਟ, 25 ਅਰਮਸ ਅਛਠ ਥਾਣਾ ਖਿਲਚੀਆ ਜਿਲ੍ਹਾ ਅੰਮ੍ਰਿਤਸਰ
9.) ਮੁ:ਨੰ: 63 ਮਿਤੀ 18.02.14 ਜੁਰਮ 382,34 ਭ:ਦ: ਥਾਣਾ ਢਿਲਵਾ ਜਿਲ੍ਹਾ ਕਪੂਰਥਲਾ
10.) ਮੁ:ਨੰ: 144 ਮਿਤੀ 01.11.14 ਜੁਰਮ 392 ਭ:ਦ:, 25 ਅਰਮਸ ਅਛਠ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ
11.) ਮੁ:ਨੰ: 12 ਮਿਤੀ 05.02.15 ਜੁਰਮ 399,402 ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ
12.) ਮੁ:ਨੰ: 11 ਮਿਤੀ 04.02.15 ਜੁਰਮ 399,402 ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ
13.) ਮੁ:ਨੰ: 91 ਮਿਤੀ 27.10.14 ਜੁਰਮ 307,34 ਭ:ਦ: 25 ਅਰਮਸ ਅਛਠ ਥਾਣਾ ਰੰਗੜ ਨੰਗਲ
3. ਗੁਰਪ੍ਰੀਤ ਸਿੰਘ ਉਰਫ ਬਾਬਾ ਪੁੱਤਰ ਬਲਦੇਵ ਸਿੰਘ ਜੱਟ ਵਾਸੀ ਪੱਕਾ ਥਾਣਾ ਸਦਰ ਕੋਟਕਪੂਰਾ, ਜਿਲ੍ਹਾ ਫਰੀਦਕੋਟ ਦੇ ਖਿਲਾਫ ਹੇਠ ਲਿਖੇ 02 ਮੁਕੱਦਮੇ ਥਾਣਾ ਸਦਰ ਕੋਟਕਪੂਰਾ ਵਿੱਚ ਦਰਜ਼ ਹਨ।
01.) ਮੁ:ਨੰ: 80 ਮਿਤੀ 16.07.11 ਜੁਰਮ 363 ਏ,166 ਏ,120 ਬੀ ਭ:ਦ: ਥਾਣਾ ਸਦਰ ਕੋਟਕਪੁਰ ਜਿਲ੍ਹਾ ਫਰਦੀਕੋਟ।
02.) ਮੁ:ਨੰ: 14 ਮਿਤੀ 08.02.18 ਜੁਰਮ 354,354ਏ,336,506 ਭ:ਦ:, 25 ਅਰਮਸ ਅਛਠ ਥਾਣਾ ਸਦਰ ਕੋਟਕਪੁਰ, ਫਰਦੀਕੋਟ
4. ਕੁਲਦੀਪ ਸਿੰਘ ਪੁੱਤਰ ਕੁੰਦਰ ਸਿੰਘ ਵਾਸੀ ਰੰਧਵਾ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ।
ਨਸ਼ਿਆ ਖਿਲਾਫ ਜਾਰੀ ਮੁਹਿੰਮ ਤਹਿਤ ਮਿਤੀ 13.07.18 ਤੋ 19.10.18 ਤੱਕ ਐਨ.ਡੀ.ਐਸ. ਐਕਟ ਤਹਿਤ 310 ਮੁਕੱਦਮੇਂ ਦਰਜ ਰਜਿਸਟਰ ਕਰਕੇ ਕੁੱਲ 370 ਦੋਸ਼ੀਆਨ (346 ਵਿਅਕਤੀ ਤੇ 24 ਔਰਤਾ) ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ 14 ਕਿਲੋ 10 ਗ੍ਰਾਮ ਅਫੀਮ, 1330 ਕਿੱਲੋ 600 ਗ੍ਰਾਮ ਡੋਡੇ ਚੂਰਾ ਪੋਸਤ, 04 ਕਿੱਲੋ 894 ਗ੍ਰਾਮ ਹੈਰੋਇੰਨ, 04 ਕਿੱਲੋ 207 ਗ੍ਰਾਮ ਨਸ਼ੀਲਾ ਪਦਰਾਥ, 1125 ਟੀਕੇ, 197580 ਨਸ਼ੀਲੀਆ ਗੋਲੀਆ, 15532 ਕੈਪਸੂਲ, 85 ਨਸ਼ੀਲੀਆ ਸ਼ੀਸ਼ੀਆ, ਗਾਂਜਾ 01 ਕਿਲੋ 700 ਗ੍ਰਾਂਮ, ਆਇਸ ਡਰੱਗ 07 ਗ੍ਰਾਮ ਅਤੇ ਨਸ਼ੀਲਾ ਤਰਲ ਪਦਾਰਥ 01 ਲੀਟਰ ਦੀ ਬ੍ਰਾਮਦਗੀ ਕੀਤੀ ਗਈ ਹੈ। ਇਸੇ ਅਰਸੇ ਦੌਰਾਨ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਕੁੱਲ 68 ਪੀ.ਓ. ਵੀ ਗ੍ਰਿਫਤਾਰ ਕੀਤੇ ਹਨ। (ਜਿਹਨਾਂ ਵਿਚ ਜੇਰ ਧਾਰਾ 82/83 ਜ:ਫ: = 24 ਅਤੇ 299 ਜ:ਫ: ਦੇ 44 ਹਨ।)

Leave a Reply