ਮਿੰਨੀ ਕਹਾਣੀ ਸਫਰ

ਰਾਮ ਅੰਜ ੲੇਨੀ ੳੁੱਚੀ ਜਗਾ ਤੇ ਬੈਠਾ ਸੀ ਕਿ ੳੁਸ ਨੂੰ ਯਕੀਨ ਨਹੀ ਹੋ ਰਿਹਾ ਸੀ । ਕਿ ਤਕਦੀਰ ਵੀ ਕਦੇ ਕੀ ਕੀ ਰੰਗ ਦਿਖਾ ਦਿੰਦੀ ੲੇ । ਜਿਹੜੀ ਚੀਜ਼ ਨੂੰ ੳੁਹ ਥੱਲੇ ਬੈਠਾ ਦੇਖਦਾ ਸੀ । ਅਜ ੳੁਸ ਦੇ ਕੋਲ ਪਹੁਚਿਅਾ ਸੀ । ਤੇ ਹੱਥ ਨਾਲ ਛੂੰਹਣਾ ਹੀ ਬਾਕੀ ਸੀ। ੳੁਹ ਮਿਹਨਤੀ ਵੀ ਬਹੁਤ ਸੀ । ੳੁਸ ਦੇ ਦਿਮਾਗ ਚ ੲਿਹ ਗੱਲ ਵੀ ਅਾ ਰਹੀ ਸੀ। ਕਿ ਰੱਬ ਵੀ ੳੁਹਨਾ ਦੀ ਮੱਦਦ ਕਰਦਾ ਹੈ ਜਿਹੜੇ ਪਹਿਲਾ ਅਾਪ ਓਦਮ ਕਰਦੇ ਹੋਣ । ਭਾਵੇ ੳੁਹ ੲੇਨਾ ਖੁਸ਼ ਸੀ ਪਰ ਚਿਹਰੇ ਤੇ ਕਦੇ ਕਦੇ ਡਰ ਭੈਅ ਵੀ ਝਲਕ ਮਾਰਦਾ ਸੀ ੳੁਹ ਕਦੇ ਡਾਵਾਡੋਲ ਵੀ ਹੋ ਜਾਦਾ ਸੀ । ਕਿੳੁਕਿ ੳੁਹ ਦੁਬੲੀ ਤੋ ਚੰਡੀਗੜ ੲਿਡੋਗੋ ਚ ਸਫਰ ਕਰ ਰਿਹਾਂ ਸੀ।
-ਸੱਤੀ ਅਟਾਲਾ’ ਵਾਲਾ ( ਵੱਟਸਪ ਨੰ 971528340582 ਹੁਣ ਦੁਬੲੀ)

Leave a Reply