ਨੈਣ ਤਰਸਦੇ

ਆ ਜਾ ਵੇ ਦਿਲਦਾਰ ਨੈਣ ਤਰਸਦੇ ਨੇ |
ਦੇ ਜਾ ਇੱਕ ਹੁਲਾਰਾ ਨੈਣ ਤਰਸਦੇ ਨੇ |
ਮੋਰ ਬੋਲਣ ਦੇਖ ਕੇ ਕਾਲੇ ਬੱਦਲਾਂ ਨੂੰ ,
ਮੀਂਹ ਪੈ ਜਾਏ ਭਾਰਾ ਨੈਣ ਤਰਸਦੇ ਨੇ |
ਰੁੱਤਾਂ ਬਦਲਣ ਝੱਲਦਾ ਦਿੱਲ ਨਾ ਬਦਲੇ ,
ਭਰਦਾ ਤੇਰਾ ਹੁੰਗਾਰਾ ਨੈਣ ਤਰਸਦੇ ਨੇ |
ਬਿਰਹਾ ਦੀ ਭੱਠੀ ਤੇ ਅਰਮਾਨ ਭੁੱਜਦੇ ਨੇ,
ਨਾ ਲੱਭੇ ਕੋਈ ਕਿਨਾਰਾ ਨੈਣ ਤਰਸਦੇ ਨੇ|
ਯਾਦਾਂ ਨੂੰ ਖੰਭ ਲਾ ਕੇ ਉਡਾਰੀ ਭਰ ਲੈਂਦਾ,
ਦੱਸ ਕਿੰਝ ਕਰਾ ਗੁਜ਼ਾਰਾ ਨੈਣ ਤਰਸਦੇ ਨੇ |
ਦਿੱਲ ਦੀਆ ਪੀੜਾਂ ਨੂੰ ਬੁੱਲ੍ਹਾਂ ਤੇ ਘੁੱਟ ਲੈਦਾ,
ਤੇਰਾ ਨਾਮ ਏਨਾ ਪਿਆਰਾ ਨੈਣ ਤਰਸਦੇ ਨੇ |
ਚੰਦਰੀਰੇ ਕਿਉ ਏਨਾ ਸਤਾਉਂਦੀ ਸੱਤੀ ਨੂੰ ,
ਤੇਰੇ ਬਗੈਰ ਉਹ ਬੇਸਹਾਰਾ ਨੈਣ ਤਰਸਦੇ ਨੇ |
-ਸੱਤੀ ਅਟਾਲਾਂ ਵਾਲਾ (ਡਾਕ, ਜਾਡਲਾ ਸ਼ਹੀਦ ਭਗਤ ਸਿੰਘ ਨਗਰ)

Leave a Reply