ਥਾਣਾ ਆਦਮਪੁਰ ਜਲੰਧਰ (ਦਿਹਾਤੀ) ਦੀ ਪੁਲਿਸ ਨੇ 02 ਨਸ਼ਾ ਤੱਸਕਰਾਂ ਨੂੰ ਕਾਬੂ ਕੀਤਾ

ਨਸ਼ਾ ਤੱਸਕਰਾਂਜਲੰਧਰ 2 ਦਸੰਬਰ (ਜਸਵਿੰਦਰ ਆਜ਼ਾਦ)- ਥਾਣਾ ਆਦਮਪੁਰ ਜਲੰਧਰ (ਦਿਹਾਤੀ) ਦੀ ਪੁਲਿਸ ਨੇ 02 ਨਸ਼ਾ ਤੱਸਕਰਾਂ ਨੂੰ ਕਾਬੂ ਕਰਕੇ ਉਨ੍ਹਾ ਦੇ ਕਬਜਾ ਵਿੱਚੋ 05 ਕਿੱਲੋਗ੍ਰਾਮ ਚਰਸ, 01 ਕਿੱਲੋਗ੍ਰਾਮ ਅਫੀਮ ਬ੍ਰਾਮਦ ਕੀਤੀ ਅਤੇ ਥਾਣਾ ਫਿਲੋਰ ਦੀ ਪੁਲਿਸ ਨੇ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚ 01 ਕਿਲੋ 400 ਗ੍ਰਾਮ ਗਾਂਜ਼ਾ ਬ੍ਰਾਮਦ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਂਸਲ ਕੀਤੀ।
ਜਲੰਧਰ 2 ਦਸੰਬਰ (ਜਸਵਿੰਦਰ ਆਜ਼ਾਦ)- ਮਾਣਯੋਗ ਸ਼੍ਰੀ ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ.ਫ਼ਜਲੰਧਰ ਰੇਂਜ, ਜਲੰਧਰ ਅਤੇ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ, ਪੁਲਿਸ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ੀ੍ਰ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ, ਪੁਲਿਸ ਕਪਤਾਨ, (ਸਥਾਨਿਕ), ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਸੀ੍ਰ ਅੰਕੁਰ ਗੁਪਤਾ, ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ, ਸਫ਼ਡ ਆਦਮਪੁਰ ਅਤੇ ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਫ਼ਡ ਫਿਲੌਰ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂਫ਼ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਐਸ.ਆਈ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ, ਐਸ.ਆਈ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ 02 ਨਸ਼ਾ ਤਸਕਰਾ ਨੂੰ ਕਾਬੂ ਕਰਕੇ ਉਨ੍ਹਾ ਦੇ ਕਬਜਾ ਵਿੱਚੋ 05 ਕਿਲੋਗ੍ਰਾਮ ਚਰਸ, 01 ਕਿਲੋਗ੍ਰਾਮ ਅਫੀਮ ਬ੍ਰਾਮਦ ਕੀਤੀ ਅਤੇ ਏ.ਐਸ.ਆਈ ਚਰਨਜੀਤ ਸਿੰਘ, ਏ.ਐਸ.ਆਈ ਯੂਸਫ ਮਸੀਹ ਨੇ 01 ਨਸ਼ਾ ਤੱਸਕਰ ਦੇ ਕਬਜਾ ਵਿੱਚੋ 01 ਕਿੱਲੋ 400 ਗ੍ਰਾਮ ਗਾਂਜ਼ਾ ਬ੍ਰਾਮਦ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਬਹੁੱਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ।
1. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 01.12.19 ਨੂੰ ਐਸ.ਆਈ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ, ਐਸ.ਆਈ ਸੁਰਜੀਤ ਸਿੰਘ ਸਮੇਤ ਸਾਥੀ ਪੁਲਿਸ ਪਾਰਟੀ ਦੇ ਬ੍ਰਾਏ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਬਹੋਦੀਪੁਰ ਵੱਲੋ ਕਠਾਰ ਵੱਲ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਮੰਡੇਰਾ ਨਜਦੀਕ ਪੁੱਜੇ ਤਾਂ ਪਿੰਡ ਮੰਡੇਰਾ ਵੱਲੋ ਦੋ ਮੋਨੇ ਨੋਜਵਾਨ ਆਪਣੀ ਪਿੱਠ ਪਿੱਛੇ ਕਿੱਟ ਬੈਗ ਪਾਏ ਪੈਦਲ ਆਉਦੇਂ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਮੁੜਣ ਲੱਗੇ ਤਾਂ ਪੁਲਿਸ ਪਾਰਟੀ ਨੇ ਦੋਨਾਂ ਨੋਜਵਾਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਪਰਮਜੀਤ ਸਿੰਘ (ਉਮਰ ਕਰੀਬ 45 ਸਾਲ) ਪੁੱਤਰ ਰਤਨ ਚੰਦ ਵਾਸੀ ਮਕਾਨ ਨੰਬਰ 1363, ਗਲੀ ਨੰਬਰ 10, ਮੁਹੱਲਾ ਜੀਤ ਨਗਰ, ਥਾਣਾ ਡਵੀਜਨ ਨੰਬਰ 08 ਜਲੰਧਰ ਦੱਸਿਆ ਅਤੇ ਦੂਸਰੇ ਨੇ ਆਪਣਾ ਨਾਮ ਸ਼ਿਵ ਕੁਮਾਰ ਉਰਫ ਕਾਲਾ (ਉਮਰ ਕਰੀਬ 29 ਸਾਲ) ਪੁੱਤਰ ਜੈ ਸ਼੍ਰੀ ਰਾਮ ਵਾਸੀ ਪਿੰਜੋਰ ਥਾਣਾ ਹਰੋਲੀ ਜਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਦੱਸਿਆ। ਜੋ ਮੋਕਾ ਪਰ ਸ਼੍ਰੀ ਅੰਕੁਰ ਗੁਪਤਾ, ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ, ਸਫ਼ਡ ਆਦਮਪੁਰ ਦੀ ਹਾਜਰੀ ਵਿੱਚ ਪਰਮਜੀਤ ਸਿੰਘ ਦੇ ਕਿੱਟ ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋ 02 ਕਿਲੋਗ੍ਰਾਮ ਚਰਸ ਬ੍ਰਾਮਦ ਹੋਈ ਅਤੇ ਸ਼ਿਵ ਕੁਮਾਰ ਉਰਫ ਕਾਲਾ ਦੀ ਕਿੱਟ ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋ 03 ਕਿਲੋਗ੍ਰਾਮ ਚਰਸ ਅਤੇ 01 ਕਿਲੋਗ੍ਰਾਮ ਅਫੀਮ ਬ੍ਰਾਮਦ ਕੀਤੀ। ਜਿਸ ਤੇ ਮੁਕੱਦਮਾਂ ਨੰਬਰ 210 ਮਿਤੀ 01.12.19 ਜੁਰਮ 18,20-ਐਨ.ਡੀ.ਪੀ.ਐਸ. ਐਕਟ ਥਾਣਾ ਆਦਮਪੁਰ ਦਰਜ ਕਰਕੇ, ਐਸ.ਆਈ ਜਰਨੈਲ ਸਿੰਘ, ਮੁੱਖ ਅਫਸਰ ਥਾਣਾ ਆਦਮਪੁਰ ਨੇ ਤਫਤੀਸ਼ ਅਮਲ ਵਿੱਚ ਲਿਆਕੇ ਦੋਸ਼ੀਆਂ ਨੂੰ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀਆ ਤੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
ਬ੍ਰਾਮਦਗੀ: 05 ਕਿਲੋ ਚਰਸ, 01 ਕਿਲੋ ਅਫੀਮ
ਵਕੂਆਂ ਦੀ ਜਗ੍ਹਾ, ਮਿਤੀ : ਬਾਹੱਦ ਰਕਬਾ ਪਿੰਡ ਮੰਡੇਰਾ, 01.12.2019
2. ਇਸੇ ਤਰ੍ਹਾ ਏ.ਐਸ.ਆਈ ਚਰਨਜੀਤ ਸਿੰਘ ਸਮੇਤ ਸਾਥੀ ਪੁਲਿਸ ਕ੍ਰਮਚਾਰੀਆ ਦੇ ਬ੍ਰਾਏ ਨਾਕਾਬੰਦੀ ਨੇੜੇ ਸਤਲੁਜ ਪੁੱਲ ਫਿਲੋਰ ਮੋਜੂਦ ਸੀ ਤਾਂ ਲੁਧਿਆਣਾ ਸਾਇਡ ਤੋ ਇੱਕ ਮੋਨਾ ਨੋਜਵਾਨ ਪੈਦਲ ਆਉਦਾ ਦਿਖਾਈ ਦਿੱਤਾ, ਜਿਸਦੇ ਸੱਜੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਫੜਿਆ ਹੋਇਆ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੂੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਉਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਮਰੀਸ਼ ਤ੍ਰਿਪਾਠੀ (ਉਮਰ ਕਰੀਬ 21 ਸਾਲ) ਪੁੱਤਰ ਰਾਮ ਸਾਗਰ ਤ੍ਰਿਪਾਠੀ ਵਾਸੀ ਮਕਾਨ ਨੰਬਰ 376 ਸੈਕਟਰ (ਆਈ) ਐਲ.ਡੀ.ਏ ਕਲੋਨੀ ਲਖਨਊ ਥਾਣਾ ਆਸ਼ੀਆਣਾ ਉੱਤਰ ਪ੍ਰਦੇਸ ਦੱਸਿਆ। ਜੋ ਮੋਕਾ ਪਰ ਏ.ਐਸ.ਆਈ ਯੂਸਫ ਮਸੀਹ ਨੇ ਦੋਸ਼ੀ ਦੇ ਹੱਥ ਵਿੱਚ ਫੜੇ ਲਿਫਾਫਾ ਦੀ ਤਲਾਸ਼ੀ ਕੀਤੀ ਤਾਂ ਲਿਫਾਫੇ ਵਿੱਚੋ 01 ਕਿਲੋ 400 ਗ੍ਰਾਮ ਗਾਂਜ਼ਾ ਬ੍ਰਾਮਦ ਹੋਇਆ। ਜਿਸ ਤੇ ਮੁਕੱਦਮਾਂ ਨੰਬਰ 398 ਮਿਤੀ 01.12.19 ਜੁਰਮ 20-ਐਨ.ਡੀ.ਪੀ.ਐਸ. ਐਕਟ ਥਾਣਾ ਫਿਲੋਰ ਦਰਜ ਕਰਕੇ ਦੋਸ਼ੀ ਨੂੰ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਦਾ ਪੁਲਿਸ ਰੀਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਬ੍ਰਾਮਦਗੀ: 01 ਕਿਲੋ 400 ਗ੍ਰਾਂਮ ਗਾਂਜ਼ਾ
ਵਕੂਆਂ ਦੀ ਜਗ੍ਹਾ, ਮਿਤੀ : ਬਾਹੱਦ ਰਕਬਾ ਨੇੜੇ ਸਤਲੁਜ ਪੁੱਲ ਫਿਲੋਰ, 01.12.19

Leave a Reply