ਪੰਜਾਬ ਸਰਕਾਰ ਨਾਨ-ਟੀਚਿੰਗ ਕਰਮਚਾਰੀਆਂ ਨੂੰ ਅਣਦੇਖਾ ਕਰ ਰਹੀ ਹੈ- ਰਿੱਖੀ ਰਾਮ ਪਾਲ

Punjabi

ਜਲੰਧਰ 5 ਨਵੰਬਰ (ਜਸਵਿੰਦਰ ਆਜ਼ਾਦ)- ਪੰਜਾਬ ਸਰਕਾਰ ਦੇ ਵਿਰੁਧ ਧਰਨਾ ਪ੍ਰਦਸ਼ਨ ਦੀ ਲੜੀ ‘ਚ’ ਪੰਜਾਬ ਦੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਵਲੋਂ ਜਾਯਜ ਮੰਗਾਂ ਨੂੰ ਲੈ ਕੇ 25 ਅਕਤੂਬਰ, 2018 ਨੂੰ ਅਪਣੇ-ਅਪਣੇ ਕਾਲਜਾਂ ਦੇ ਸਾਹਮਣੇ ਇਹ ਧਰਨਾ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਦਿਸ਼ਾ-ਨਿਰਦੇਸ਼ ਵਿੱਚ ਧਰਨਾ ਪ੍ਰਦਸ਼ਨ ਅਤੇ ਨਾਰੇਵਾਜੀ ਕੀਤੀ।
ਐਚ.ਐਮ.ਵੀ. ਕਾਲਜ ਯੂਨਿਟ ਦੇ ਮੀਤ ਪ੍ਰਧਾਨ ਸ਼੍ਰੀ ਰਿੱਖੀ ਰਾਮ ਪਾਲ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ, ਪੰਜਾਬ (ਏਡਿਡ ਅਤੇ ਅਣਏਡਿਡ) ਦੇ ਅਧੀਨ ਆੳਂਦੇ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਅਣਦੇਖਾ ਕਰ ਰਹੀ ਹੈ। ਜਿਵੇਂ ਕਿ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ। ਉਨਾਂ ਨੇ ਸਰਕਾਰ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਰਹਿੰਦੇ ਇਨਾਂ ਮੰਗਾਂ ਨੂੰ ਪੂਰਾ ਕਰਨ ਲਈ ਧਿਆਨ ਨਹੀਂ ਦਿੱਤਾ ਤਾਂ ਇਸ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਐਚ.ਐਮ.ਵੀ. ਯੂਨਿਟ ਦੇ ਅਮਰਜੀਤ ਖੰਨਾ, ਪੰਕਜ ਜੋਤੀ, ਲਖਵਿੰਦਰ ਸਿੰਘ, ਮਨੋਹਰ ਲਾਲ, ਰਜਤ ਉਪੱਲ, ਰਜੀਵ ਕੁਮਾਰ॥ ਸੀਮਾ ਜੋਸ਼ੀ, ਸੋਨਿਆ ਕੁਮਾਰੀ, ਰਾਮ ਲੁਭਾਇਆ, , ਇੰਦੂ ਬਾਲਾ, ਸਰੋਜ ਆਰਿਆ, ਮਦਨ ਲਾਲ, ਰਾਜੇਸ਼ ਕਨੌਜਿਆ, ਤੇਜ ਕੁਮਾਰ, ਗੁਰਦੇਵ ਵਿਰਦੀ, ਕੇਵਲ ਕ੍ਰਿਸ਼ਨ, ਨੰਦ ਲਾਲ, ਦੂਧ ਨਾਥ, ਬੇਚਨ ਲਾਲ, ਕਰਮਚੰਦ ਪਾਠਕ, ਅਤੇ ਹੋਰ ਵੀ ਯੂਨਿਟ ਦੇ ਮੈਂਬਰ ਹਾਜ਼ਿਰ ਸਨ।

Leave a Reply