ਪੰਜਾਬ ਸਰਕਾਰ ਨਾਨ-ਟੀਚਿੰਗ ਕਰਮਚਾਰੀਆਂ ਨੂੰ ਅਣਦੇਖਾ ਕਰ ਰਹੀ ਹੈ- ਸ਼੍ਰੀ ਅਮਰਜੀਤ ਖੰਨਾ

Punjabi

ਜਲੰਧਰ 16 ਅਕਤੂਬਰ (ਜਸਵਿੰਦਰ ਆਜ਼ਾਦ)- ਪੰਜਾਬ ਸਰਕਾਰ ਦੇ ਵਿਰੁਧ ਧਰਨਾ ਪ੍ਰਦਸ਼ਨ ਦੀ ਲੜੀ ‘ਚ’ ਪੰਜਾਬ ਦੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਵਲੋਂ ਜਾਯਜ ਮੰਗਾਂ ਨੂੰ ਲੈ ਕੇ 16 ਅਕਤੂਬਰ, 2018 ਨੂੰ ਆਪਣੇ-ਆਪਣੇ ਕਾਲਜਾਂ ਦੇ ਸਾਹਮਣੇ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਦਿਸ਼ਾ-ਨਿਰਦੇਸ਼ ਵਿੱਚ ਧਰਨਾ ਪ੍ਰਦਸ਼ਨ ਅਤੇ ਨਾਰੇਵਾਜੀ ਕੀਤੀ। ਐਚ.ਐਮ.ਵੀ. ਕਾਲਜ ਯੂਨਿਟ ਦੇ ਸੀਨੀਅਰ ਨੇਤਾ ਸ਼੍ਰੀ ਅਮਰਜੀਤ ਖੰਨਾ ਅਤੇ ਸਕੱਤਰ ਸ਼੍ਰੀ ਰਵੀ ਮੈਨੀ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ, ਪੰਜਾਬ (ਏਡਿਡ ਅਤੇ ਅਣਏਡਿਡ) ਦੇ ਅਧੀਨ ਆਉਂਦੇ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਅਣਦੇਖਾ ਕਰ ਰਹੀ ਹੈ ਅਤੇ ਟਾਲ ਮਟੋਲ ਦੀ ਨੀਤੀ ਕਰ ਰਹੀ ਹੈ। ਸਰਕਾਰ ਦੀ ਇਸ ਤਰਾ ਦੇ ਵਿਹਾਰ ਨੂੂੰ ਲੈ ਕੇ ਮਜਬੂਰਨ ਨਾਨ-ਟੀਚਿੰਗ ਕਰਮਚਾਰੀ ਧਰਨਾ ਪ੍ਰਦਸ਼ਨ ਕਰ ਰਹੇ ਹਨ ਅਤੇ ਜਿਸ ਕਰਕੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਯੂਨੀਅਨ ਦੀਆ ਮੁੱਖ ਮੰਗਾਂ ਜਿਵੇਂ ਕਿ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ।
ਐਚ.ਐਮ.ਵੀ. ਯੁਨਿਟ ਦੇ ਪ੍ਰਧਾਨ ਸ਼੍ਰੀ ਰਮਨ ਬਹਿਲ ਨੇ ਸਰਕਾਰ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਰਹਿੰਦੇ ਇਨਾਂ ਮੰਗਾਂ ਨੂੰ ਪੂਰਾ ਕਰਨ ਲਈ ਧਿਆਨ ਨਹੀਂ ਦਿੱਤਾ ਤਾਂ ਇਸ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਐਚ.ਐਮ.ਵੀ. ਯੂਨਿਟ ਦੇ ਪੰਕਜ ਜੋਤੀ, ਲਖਵਿੰਦਰ ਸਿੰਘ, ਮਨੋਹਰ ਲਾਲ, ਰਜਤ ਉਪੱਲ, ਸੀਮਾ ਜੋਸ਼ੀ, ਸੋਨਿਆ ਕੁਮਾਰੀ, ਰਾਜੇਸ਼ ਕੁਮਾਰ, ਰਾਮ ਲੁਭਾਇਆ, ਰਿੱਖੀ ਰਾਮ ਪਾਲ, ਇੰਦੂ ਬਾਲਾ, ਸਰੋਜ ਆਰਿਆ, ਮਦਨ ਲਾਲ, ਰਾਜੇਸ਼ ਕਨੌਜਿਆ, ਗੁਰਦੇਵ ਵਿਰਦੀ, ਕੇਵਲ ਕ੍ਰਿਸ਼ਨ, ਰਜਿੰਦਰ ਕੁਮਾਰ, ਸ਼ਿਵ ਲਾਲ, ਨੰਦ ਲਾਲ, ਦੂਧ ਨਾਥ, ਕਰਮਚੰਦ ਪਾਠਕ, ਸੂਰਮ ਸਿੰਘ ਅਤੇ ਹੋਰ ਵੀ ਯੂਨਿਟ ਦੇ ਮੈਂਬਰ ਹਾਜ਼ਿਰ ਸਨ।

Leave a Reply