ਉਹ ਸਮਾਂ ਹੁਣ ਕਿੱਥੋਂ ਆਉਣਾ

yashu jaanਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ

ਕੁੜੀਆਂ – ਮੁੰਡੇ ਸ਼ਰਮ ਸੀ ਕਰਦੇ,
ਅਸੂਲ ਹੁੰਦੇ ਸੀ ਹਰ ਇੱਕ ਘਰ ਦੇ,
ਜਿੰਨਾ ਮਰਜ਼ੀ ਜੋਸ਼ ਹੁੰਦਾ ਸੀ,
ਲੋਕੀ ਲੜਨੇ ਤੋਂ ਸੀ ਡਰਦੇ,
ਅੱਜ ਦੇ ਦੌਰ ‘ ਚ ਗੋਲੀਆਂ ਚੱਲਣ,
ਬਿਨ੍ਹਾਂ ਗੱਲ ਤੋਂ ਬੰਦਾ ਖਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ

ਯਾਰ ਸੀ ਬੂਹਾ ਨਾ ਖੜਕਾਉਂਦੇ,
ਡਰਦੇ ਨਾ ਸੀ ਅੰਦਰ ਆਉਂਦੇ,
ਇੱਕ – ਦੂਜੇ ਦੀ ਭੈਣ ਦੇਖ ਕੇ,
ਅੱਖਾਂ ਤੋਂ ਸੀ ਨੀਵੀਂ ਪਾਉਂਦੇ,
ਨਾਮ ਨਹੀਂ ਸੀ ਲੈਂਦਾ ਕੋਈ,
ਭੈਣਾਂ ਨੂੰ ਸੀ ਭੈਣ ਹੀ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ

ਮੋਬਾਈਲਾਂ ਵਾਲੀ ਬੀਮਾਰੀ ਨਹੀਂ ਸੀ,
ਅੱਖਾਂ ਵਿੱਚ ਹੁਸ਼ਿਆਰੀ ਨਹੀਂ ਸੀ,
ਮਾਪੇ ਰਿਸ਼ਤਾ ਕਰ ਦਿੰਦੇ ਸੀ,
ਔਲਾਦਾਂ ਵਿੱਚ ਗੱਦਾਰੀ ਨਹੀਂ ਸੀ,
ਮੈਂ ਨਹੀਂ ਉੱਥੇ ਵਿਆਹ ਕਰਾਉਣਾ,
ਏਦਾਂ ਨਹੀਂ ਸੀ ਕੋਈ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ

ਬੜੇ ਪਿਆਰ ਨਾਲ ਗੱਲ ਹੁੰਦੀ ਸੀ,
ਉਦੋਂ ਪਚਦੀ ਭੱਲ ਹੁੰਦੀ ਸੀ,
ਮਿੱਠਾ ਬੋਲਕੇ ਦਿਲ ਸੀ ਜਿੱਤਦੇ,
ਹਰ ਇੱਕ ਮੁਸ਼ਕਿਲ ਹੱਲ ਹੁੰਦੀ ਸੀ,
ਯਸ਼ੂ ਜਾਨ ਸਭ ਨਿਮਰ ਹੁੰਦੇ ਸੀ,
ਕੋਈ ਨਾ ਸੀ ਟੁੱਟਕੇ ਪੈਂਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ

ਨਾ ਓਪੋ, ਵੀਵੋ ਦਾ ਸੀ ਸਿਆਪਾ,
ਨਾ ਫ਼ੋਨਾਂ ਕੋਲੋਂ ਤੰਗ ਸੀ ਮਾਪਾ,
ਪਾਰਕ ਬਣ ਗਏ ਪਿਆਰ ਦੇ ਅੱਡੇ,
ਪੁਲਸ ਮਾਰਦੀ ਰੋਜ਼ ਹੀ ਛਾਪਾ,
ਮਾਂ – ਪਿਓ ਦੀ ਆਖੀ ਗੱਲ ਨੂੰ,
ਹਰ ਧੀ – ਪੁੱਤ ਸੀ ਹੱਸੇਕੇ ਸਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ
-ਯਸ਼ੂ ਜਾਨ, 9115921994

Leave a Reply