ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਵਿਖੇ ਜ਼ਿਲ੍ਹਾ ਪੱਧਰੀ ਆੱਨਲਾਇਨ ਕੰਪਿਊਟਰ ਕੁਇਜ਼ ਕਰਵਾਇਆ ਗਿਆ

ਆੱਨਲਾਇਨ ਕੰਪਿਊਟਰ ਕੁਇਜ਼ਜਲੰਧਰ 22 ਨਵੰਬਰ (ਜਸਵਿੰਦਰ ਆਜ਼ਾਦ)- ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸ ) ਹੁਸ਼ਿਆਰਪੁਰ, ਸ੍ਰੀ ਮੋਹਨ ਸਿੰਘ ਲੇਹਲ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਆੱਨਲਾਇਨ ਕੰਪਿਊਟਰ ਕੁਇਜ਼ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਵਿਖੇ ਮਿਤੀ 16 ਨਵੰਬਰ 2019 ਨੂੰ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖੋ ਵੱਖਰੇ ਬਲਾਕਾਂ ਦੇ ਕਈ ਸਕੂਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
ਜ਼ਿਲ੍ਹੇ ਭਰ ਤੋਂ ਆਏ ਬੱਚਿਆਂ ਦੀ ਕੰਪਿਊਟਰ ਸਬੰਧੀ ਜਾਣਕਾਰੀ, ਪ੍ਰਸ਼ਨ ਉੱਤਰ ਅਤੇ ਅਨਮੋਲ ਲਿੱਪੀ ਦੀ ਟਾਈਪਿੰਗ ਦਾ ਮੁਕਾਬਲਾ 9ਵੀਂ ਅਤੇ 10ਵੀਂ ਜਮਾਤ ਪੱਧਰ ਤੇ ਕਰਵਾਇਆ ਗਿਆ । ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਖੁਆਸਪੁਰਹੀਰਾਂ ਸਕੂਲ ਦੇ ਕੰਪਿਊਟਰ ਫੈਕਲਟੀ ਸ਼੍ਰੀ ਨਰਿੰਦਰ ਸ਼ਰਮਾ ਅਤੇ ਸ਼੍ਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੇ ਨੇ ਇਸ ਮੁਕਾਬਲੇ ਵਿੱਚ ਬੜੀ ਰੁਚੀ ਦਿਖਾਈ, ਉਹਨਾਂ ਦੱਸਿਆ ਕਿ ਆਏ ਹੋਏ ਸਾਰੇ ਬੱਚਿਆਂ ਅਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ । ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਰਮਨਦੀਪ ਕੌਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੋਹਨ ਸਿੰਘ ਲੇਹਲ, ਸਰਕਲ ਕੋ ਆਰਡੀਨੇਟਰ ਸ਼੍ਰੀ ਦੀਪਕ ਅਰੋੜਾ ਅਤੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਭੇਜੇ ਗਏ ਕੰਪਿਊਟਰ ਮਾਹਿਰਾਂ ਮੈਡਮ ਕੁਸਮ ਅਤੇ ਮੈਡਮ ਨਵਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੌਕੇ ਪ੍ਰਦਾਨ ਕਰ ਕੇ ਵਿਦਿਆਰਥੀ ਭਵਿੱਖ ਵਿੱਚ ਕੰਪਿਊਟਰ ਵਿੱਚ ਮੁਹਾਰਤ ਹਾਸਲ ਕਰਨ ਲਈ ਪ੍ਰੇਰਿਤ ਕੀਤੇ ਜਾਂਦੇ ਰਹਿਣਗੇ, ਉਹਨਾਂ ਟੈਕਨੀਕਲ ਸਹਿਯੋਗ ਲਈ ਸ਼੍ਰੀ ਮਤੀ ਤਰਨਜੀਤ ਕੌਰ ਅਤੇ ਸ਼੍ਰੀ ਵਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।

Leave a Reply