ਕਸ਼ਯਪ ਸਮਾਜ ਦੇ ਪਰਿਵਾਰਾਂ ਦਾ 13ਵਾਂ ਸਲਾਨਾ ਪਰਿਵਾਰ ਸੰਮੇਲਨ

ਜਲੰਧਰ 30 ਅਪ੍ਰੈਲ (ਜਸਵਿੰਦਰ ਆਜ਼ਾਦ)- ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ (ਕਰਮਾ) ਵੱਲੋਂ ਕਸ਼ਯਪ ਸਮਾਜ ਦੇ ਪਰਿਵਾਰਾਂ ਦਾ 13ਵਾਂ ਸਲਾਨਾ ਪਰਿਵਾਰ ਸੰਮੇਲਨ 28-4-2019 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ. ਸਭ ਤੋਂ ਪਹਿਲਾਂ ਸੰਮੇਲਨ ਦੇ ਮੁੱਖ ਮਹਿਮਾਨ ਅਤੇ ਖਾਸ ਮਹਿਮਾਨਾਂ ਨੇ ਜਯੋਤੀ ਪ੍ਰਜਵਲਿਤ ਕੀਤੀ. ਇਸ ਤੋਂ ਬਾਦ ਸ਼ਿਰੀਨ ਨੇ ਗਣੇਸ਼ ਵੰਦਨਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ. ਕਰਮਾ ਦੇ ਸੰਯੋਜਕ ਸ਼੍ਰੀ ਨਰਿੰਦਰ ਕਸ਼ਯਪ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਗਲੀ ਕਾਰਵਾਈ ਲਈ ਸਟੇਜ ਸੈਕਟਰੀ ਸ਼੍ਰੀ ਅਸ਼ੋਕ ਟਾਂਡੀ ਅਤੇ ਆਰ.ਐਲ.ਬੱਲ ਨੂੰ ਸਚੇਜ ਚਲਾਉਣ ਲਈ ਕਿਹਾ. ਅਸ਼ੋਕ ਟਾਂਡੀ ਨੇ ਆਏ ਹੋਏ ਮੁੱਖ ਮਹਿਮਾਨ ਸ਼੍ਰੀ ਕਮਲ ਡੋਗਰਾ, ਸਤਪਾਲ ਮਹਿਰਾ, ਨਿਰਮਲ ਸਿੰਘ ਐਸ.ਐਸ. ਦਾ ਸਵਾਗਤ ਕੀਤਾ ਅਤੇ ਇਹਨਾਂ ਦੀ ਪਹਿਚਾਣ ਕਰਵਾਈ. ਇਸ ਤੋਂ ਬਾਦ ਆਰ.ਐਲ.ਬੱਲ ਨੇ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਸ. ਕੁਲਵੰਤ ਸਿੰਘ, ਸ਼੍ਰੀ ਓਮ ਭਾਰਦਵਾਜ ਅਤੇ ਭਾਰਤ ਭੂਸ਼ਣ ਭਾਰਤੀ ਦਾ ਸਵਾਗਤ ਕੀਤਾ. ਇਸ ਤੋਂ ਬਾਦ ਸੰਮੇਲਨ ‘ਚ ਆਏ ਹੋਏ ਪਰਿਵਾਰਾਂ ਦੀ ਇਕ ਦੂਸਰੇ ਨਾਲ ਪਹਿਚਾਣ ਕਰਵਾਨੀ ਸ਼ੁਰੂ ਹੋਈ. ਇਕ ਇਕ ਪਰਿਵਾਰ ਨੂੰ ਸਟੇਜ ਤੇ ਬੁਲਾ ਕੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਬਾਕੀ ਪਰਿਵਾਰਾਂ ਨੂੰ ਦਿੱਤੀ ਗਈ. ਇਸ ਦੌਰਾਨ ਮਾਸਟਰ ਕੁਲਪ੍ਰੀਤ ਸਿੰਘ, ਸ਼ਿਰੀਨ, ਰੋਬਿਨ ਅਤੇ ਹੈਂਡਸਮ ਕਸ਼ਯਪ ਨੇ ਆਏ ਹੋਏ ਮਹਿਮਾਨਾਂ ਦੇ ਮਨੋਰੰਜਨ ਲਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ.
ਇਸ ਦੌਰਾਨ ਕਰਮਾ ਵੱਲੋਂ ਕਸ਼ਯਪ ਸਮਾਜ ਦੀ ਸੇਵਾ ਕਰਨ ਵਾਲੇ ਸਾਥੀਆਂ ਸ. ਪ੍ਰਸ਼ੋਤਮ ਸਿੰਘ, ਸੂਬੇਦਾਰ ਮੇਜਰ ਹਰਭਜਨ ਸਿੰਘ, ਸੱਤਪਾਲ ਸਿੰਘ ਮੁੱਲੇ, ਬ੍ਰਿਜ ਮਹਿਰਾ ਜੰਮੂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਡਰ ਨਾਲ ਸਨਮਾਨਤ ਕੀਤਾ ਗਿਆ. ਇਸ ਤੋਂ ਬਾਦ ਕਸ਼ਯਪ ਸਮਾਜ ਦੇ ਉਭਰ ਰਹੇ ਨੌਜਵਾਨਾਂ ਡਾ. ਮਾਹਲਦੀਪ ਕੌਰ, ਰਾਜਨ ਡੋਗਰਾ, ਲਵਲੀਨ ਕੌਰ, ਕੁਲਪ੍ਰੀਤ ਸਿੰਘ, ਰਾਜਨ ਕਸ਼ਯਪ ਨੂੰ ਰਾਈਜ਼ਿੰਗ ਸਟਾਰ ਨਾਲ ਸਨਮਾਨਤ ਕੀਤਾ ਗਿਆ. ਇਸ ਤੋਂ ਅਲਾਵਾ ਐਸ.ਪੀ. ਧਰਮਵੀਰ ਸਿੰਘ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਕਸ਼ਯਪ ਰਤਨ ਅਵਾਡਰ ਨਾਲ ਸਨਮਾਨਤ ਕੀਤਾ ਗਿਆ. ਇਸ ਦੌਰਾਨ ਸੰਮੇਲਨ ਦੇ ਮੁੱਖ ਸ਼੍ਰੀ ਕਮਲ ਡੋਗਰਾ ਨੇ ਕਿਹਾ ਕਿ ਸਾਨੂੰ ਸਮਾਜ ‘ਚ ਆਪਣੀ ਪਹਿਚਾਣ ਬਨਾਉਣ ਲਈ ਸਮਾਜ ਦੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੋਵੇਗਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਹੋਵੇਗੀ. ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਸਮਾਜ ਦੇ ਬੱਚਿਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ. ਸ. ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਕਸ਼ਯਪ ਕ੍ਰਾਂਤੀ ਅਤੇ ਕਰਮਾ ਦੀ ਟੀਮ ਹੀ ਅਜਿਹਾ ਸੰਮੇਲਨ ਕਰਵਾਉਂਦੀ ਹੈ ਅਤੇ ਸਮਾਜ ਦੇ ਪਰਿਵਾਰਾਂ ਨੂੰ ਆਪਸ ‘ਚ ਜੋੜਦੀ ਹੈ. ਇਥੇ ਆ ਕੇ ਸਾਰਿਆਂ ਨੂੰ ਇਕ ਦੂਸਰੇ ਨਾਲ ਮਿਲਣ ਅਤੇ ਉਹਨਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ, ਜਿਸ ਨਾਲ ਸਾਨੂੰ ਬੱਚਿਆਂ ਦੇ ਰਿਸ਼ਤੇ ਕਰਨ ਵਿਚ ਵੀ ਅਸਾਨੀ ਹੁੰਦੀ ਹੈ. ਅਜਿਹੇ ਸੰਮੇਲਨ ਪੰਜਾਬ ਦੇ ਬਾਕੀ ਸ਼ਹਿਰਾਂ ‘ਚ ਵੀ ਹੋਣੇ ਚਾਹੀਦੇ ਹਨ ਅਤੇ ਕਰਮਾ ਟੀਮ ਨੂੰ ਇਸਦੀ ਪਹਿਲ ਕਰਨੀ ਚਾਹੀਦੀ ਹੈ. ਸ਼੍ਰੀ ਸਤਪਾਲ ਮਹਿਰਾ ਨੇ ਕਿਹਾ ਕਿ ਰਾਜਨੀਤੀ ‘ਚ ਕਸ਼ਯਪ ਸਮਾਜ ਦੀ ਕੋਈ ਹਿੱਸੇਦਾਰੀ ਨਹੀਂ ਹੈ. ਪੰਜਾਬ ‘ਚ ਕਿਤੇ ਵੀ ਇਹਨਾਂ ਦਾ ਕੋਈ ਰਾਜਨੀਤਿਕ ਵਜੂਦ ਨਹੀਂ ਹੈ. ਸਾਡਾ ਸਮਾਜ ਪਾਰਟੀਆਂ ਵਾਸਤੇ ਸਿਰਫ ਵੋਟ ਬੈਂਕ ਹੈ, ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈ. ਸਾਨੂੰ ਇਸਦੇ ਲਈ ਇਕਜੁਟ ਹੋ ਕੇ ਆਪਣੇ ਰਾਜਨੀਤਿਕ ਹੱਕ ਲੈਣੇ ਹੋਣਗੇ. ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸਮਾਜ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਾ ਹੋਵੇਗਾ ਤਾਂ ਹੀ ਸਾਡੇ ਸਮਾਜ ਦਾ ਕੋਈ ਭਲਾ ਹੋ ਸਕੇਗਾ.
ਇਸ ਤੋਂ ਬਾਦ ਕਰਮਾ ਟੀਮ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ. ਕਰਮਾ ਦੇ ਫਾਉਂਡਰ ਲਾਈਫ ਟਾਈਮ ਮੈਂਬਰ ਸ਼੍ਰੀ ਨਰਿੰਦਰ ਕਸ਼ਯਪ, ਕੁਲਵੀਰ ਚੰਦ, ਬਲਦੇਵ ਸਿੰਘ ਕੈਪਸਨ, ਸੁਸ਼ੀਲ ਕਸ਼ਯਪ, ਵਿਜੇ ਕੁਮਾਰ, ਜਗਦੀਸ਼ ਸਿੰਘ ਲਾਟੀ, ਜਗਦੀਪ ਕੁਮਾਰ ਬੱਬੂ, ਅਮਰੀਕ ਸਿੰਘ ਮੰਨੀ, ਬਲਦੇਵ ਰਾਜ ਪੰਨਾ, ਕਸ਼ਮੀਰ ਸਿੰਘ ਅਤੇ ਐਗਜੈਕਟਿਵ ਮੈਂਬਰ ਸ਼੍ਰੀ ਅਨਿਲ ਕੁਮਾਰ, ਰਾਜ ਕੁਮਾਰ, ਲੱਕੀ ਸੰਸੋਆ, ਅਜੇ ਕੁਮਾਰ, ਮੁਨੀਸ਼ ਬੱਲ, ਜਸਵਿੰਦਰ ਸਿੰਘ ਅਤੇ ਲੇਡੀਜ਼ ਵਿੰਗ ਵੱਲੋਂ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਨੀਤਾ, ਵੀਨਾ, ਸੁਜਾਤਾ ਬਮੋਤਰਾ, ਕਿਰਨ ਕਸ਼ਯਪ, ਨੇਹਾ, ਬਲਜੀਤ ਕੌਰ ਨੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਆਪਣੀ ਜਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ. ਇਸ ਮੌਕੇ ਕਸ਼ਯਪ ਸਮਾਜ ਦੇ ਪਰਿਵਾਰਾਂ ਦੀ ਸਲਾਨਾ ਡਾਇਰੀ ਪਹਿਚਾਣ 2019 ਦਾ ਅੰਕ ਰਿਲੀਜ ਕੀਤਾ ਗਿਆ. ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਨੇ ਕਿਹਾ ਕਿ ਹਰ ਸਾਲ ਸਮਾਜ ਦੇ ਪਰਿਵਾਰਾਂ ਦੀ ਡਾਇਰੈਕਟਰੀ ਕਰਮਾ ਟੀਮ ਵੱਲੋਂ ਛਾਪੀ ਜਾਂਦੀ ਹੈ. ਇਸਦੇ ਨਾਲ ਨਾਲ ਹੁਣ ਸਮਾਜ ਦੀ ਜਾਣਕਾਰੀ ਹਰ ਘਰ ਤੱਕ ਪਹੁੰਚਾਣ ਲਈ ਸਮਾਜ ਦੀ ਵੈਬਸਾਈਟ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ. ਕਰਮਾ ਟੀਮ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਹੋਣਹਾਰ ਜਰੂਰਤਮੰਦ ਬੱਚਿਆਂ ਨੂੰ ਪੜਾਈ ਲਈ ਮਦਦ, ਗਰੀਬ ਲੜਕੀਆਂ ਦੇ ਵਿਆਹ ਅਤੇ ਜਰੂਰਤਮੰਦ ਪਰਿਵਾਰ ਨੂੰ ਇਲਾਜ ਲਈ ਮਦਦ ਕੀਤੀ ਜਾਂਦੀ ਹੈ. ਹੁਣ ਇਸਦੇ ਲਈ ਵੈਲਫੇਅਰ ਫੰਡ ਸ਼ੁਰੂ ਕੀਤਾ ਗਿਆ ਹੈ, ਜਿਸਦਾ ਪੂਰਾ ਅਕਾਉਂਟ ਵੈਬਸਾਈਟ ਉਪਰ ਹੈ. ਕੋਈ ਵੀ ਮੈਂਬਰ ਆਪਣੇ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਖਰਚ ਦੀ ਜਾਣਕਾਰੀ ਲੈ ਸਕਦਾ ਹੈ. ਕਰਮਾ ਦਾ ਸਾਰਾ ਕੰਮ ਪੂਰੀ ਤਰ•ਾਂ ਪਾਰਦਰਸ਼ੀ ਢੰਗ ਨਾਲ ਕੀਤਾ ਜਾਂਦਾ ਹੈ. ਅਖੀਰ ‘ਚ ਕਰਮਾ ਦੇ ਪ੍ਰਧਾਨ ਪ੍ਰਿੰਸੀਪਲ ਕੁਲਵੀਰ ਚੰਦ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਰਮਾ ਟੀਮ ਅਤੇ ਸਾਰਿਆਂ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ.

Leave a Reply