ਸਮਾਜ ਦੀ ਅਨੁਸ਼ਾਸਨ ਵਿੱਚ ਰਹਿ ਕੇ ਕਾਨੂੰਨ ਅਨੁਸਾਰ ਨਿਰਪੱਖਤਾ ਨਾਲ ਕੀਤੀ ਜਾਵੇ ਸੇਵਾ- ਡੀ.ਜੀ.ਪੀ./ਇੰਟੈਲੀਜੈਂਸ

ਪੀ.ਏ.ਪੀ.ਜਲੰਧਰ ਛਾਉਣੀ ਵਿਖੇ ਹੋਈ ਬੈਚ ਨੰਬਰ 170 ਦੀ ਸ਼ਾਨਦਾਰ ਪਾਸਿੰਗ ਆਊਟ ਪਰੇਡ
ਜਲੰਧਰ 12 ਅਕਤੂਬਰ (ਜਸਵਿੰਦਰ ਆਜ਼ਾਦ)- ਪੰਜਾਬ ਆਰਮਡ ਪੁਲਿਸ ਸਿਖਲਾਈ ਕੇਂਦਰ ਜਲੰਧਰ ਛਾਉਣੀ ਵਿਖੇ ਅੱਜ ਬੈਚ ਨੰਬਰ 170 ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ ਜਿਸ ਵਿੱਚ ਆਰਮਡ ਕੇਡਰ ਦੀਆਂ ਵੱਖ-ਵੱਖ ਬਟਾਲੀਅਨਾਂ/ਯੂਨਿਟਾਂ ਦੇ ਕੁੱਲ 385 ਰਿਕਰੂਟ ਆਪਣੀ ਮੁੱਢਲੀ ਸਿਖਲਾਈ ਹਾਸਿਲ ਕਰਨ ਤੋਂ ਬਾਅਦ ਪਾਸ ਆਊਟ ਹੋਏ। ਇਨਾਂ ਜਵਾਨਾਂ ਨੂੰ ਮੁੱਢਲੀ ਸਿਖਲਾਈ ਦੌਰਾਨ ਆਊਟਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਸਿਖਲਾਈ ਦਿੱਤੀ ਗਈ।
ਇਸ ਮੌਕੇ ਸ੍ਰੀ ਦਿਨਕਰ ਗੁਪਤਾ ਡੀ.ਜੀ.ਪੀ./ਇੰਟੈਲੀਜੈਂਸ ਪੰਜਾਬ ਵਲੋਂ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸਿਖਲਾਈ ਵਿਚੋਂ ਪਾਸ ਹੋਣ ‘ਤੇ ਜਵਾਨਾਂ ਨੂੰ ਵਧਾਈ ਅਤੇ ਚੰਗੇ ਪੁਲਿਸ ਅਫ਼ਸਰ ਬਣਨ ਦੀ ਨਸੀਹਤ ਦਿੰਦਿਆਂ ਸ੍ਰੀ ਦਿਨਕਰ ਗੁਪਤਾ ਵਲੋਂ ਸਮਾਜ ਦੀ ਅਨੁਸਾਸ਼ਨ ਵਿੱਚ ਰਹਿ ਕੇ ਕਾਨੂੰਨ ਅਨੁਸਾਰ ਅਤੇ ਨਿਰਪੱਖਤਾ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਗਈ। ਉਨਾਂ ਨੇ ਜਵਾਨਾਂ ਨੂੰ ਦੱਸਿਆ ਕਿ ਅਨੁਸਾਸ਼ਨ ਮਹਿਕਮੇ ਦੀ ਨੀਂਹ ਹੈ ਅਤੇ ਅਨੁਸ਼ਾਸਨ ਹੀ ਇਕ ਆਰਗੇਨਾਈਜੇਸ਼ਨ ਨੂੰ ਅੱਗੇ ਲੈ ਕੇ ਜਾਂਦਾ ਹੈ। ਉਨਾਂ ਜਵਾਨਾਂ ਨੂੰ ਮਿਹਨਤ ,ਲਗਨ ਅਤੇ ਅੱਛੇ ਤਰੀਕੇ ਨਾਲ ਡਿਊਟੀ ਕਰਨ ਦੀ ਪ੍ਰੇਰਣਾ ਵੀ ਦਿੱਤੀ।
ਇਸ ਮੌਕੇ ਉਨਾਂ ਵਲੋਂ ਸਿਖਲਾਈ ਦੌਰਾਨ ਅੱਛੀ ਕਾਰਗੁਜ਼ਾਰੀ ਦਿਖਾਉਣ ਵਾਲੇ ਜਵਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਬੈਚ ਨੰਬਰ 170 ਵਿਚੋਂ ਰਿ : ਸਿ : ਮਨੀਤ ਬੈਨੀਵਾਲ ਨੰਬਰ 36/793 ਨੂੰ ਆਲ ਰਾਊਂਡ ਫਸਟ, ਰਿ : ਸਿ : ਮਲਕੀਤ ਸਿੰਘ ਨੰਬਰ 36/785 ਨੂੰ ਆਲ ਰਾਊਂਡ ਸੈਕਿੰਡ ਅਤੇ ਫਸਟ ਇੰਨ ਇੰਨਡੋਰ ਰਿ : ਿਸ : ਚਰਨਜੀਤ ਸਿੰਘ ਨੰਬਰ 1-ਸੀ/776 ਨੂੰ ਬੈਸਟ ਇੰਨ ਸ਼ੂਟਿੰਗ ਅਤੇ ਰਿ : ਸਿ : ਸਤਨਾਮ ਸਿੰਘ ਨੰਬਰ 1-ਸੀ/ 398 ਨੂੰ ਬੈਸਟ ਇੰਨ ਡਰਿੱਲ ਐਲਾਨਿਆ ਗਿਆ।
ਇਸ ਮੌਕੇ ਸ੍ਰੀ ਕੁਲਦੀਪ ਸਿੰਘ ਏ.ਡੀ.ਜੀ.ਪੀ./ਆਰਮਡ ਬਨਜ਼, ਸ੍ਰੀ ਤੇਜਿੰਦਰ ਪਾਲ ਸਿੰਘ ਆਈ.ਜੀ.ਪੀ/ ਆਪਰੇਸ਼ਨ ਐਂਡ ਟਰੇਨਿੰਗ, ਸ੍ਰੀ ਜਸਕਰਨ ਸਿੰਘ ਆਈ.ਜੀ.ਪੀ./ਪੀ.ਏ.ਪੀ., ਸ੍ਰੀ ਐਸ.ਕੇ.ਕਾਲੀਆ ਡੀ.ਆਈ.ਜੀ. (ਪ੍ਰਸ਼ਾਸਨ) ਪੀ.ਏ.ਪੀ., ਸ੍ਰੀ ਪਵਨ ਕੁਮਾਰ ਉਪਲ ਡੀ.ਆਈ.ਜੀ. ਟਰੇਨਿੰਗ ਪੀ.ਏ.ਪੀ. ਤੇ ਵੱਖ-ਵੱਖ ਬਟਾਲੀਅਨਾਂ ਦੇ ਕਮਾਂਡੈਂਟ , ਸੀਨੀਅਰ ਤੇ ਸੇਵਾ ਮੁਕਤ ਪੁਲਿਸ ਅਫ਼ਸਰ, ਪਿ੍ਰੰਸੀਪਲ ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਅਤੇ ਦਰਸ਼ਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪਾਸਿੰਗ ਆਊਟ ਪਰੇਡ ਤੋਂ ਬਾਅਦ ਬੈਂਡ ਡਿਸਪਲੇ, ਹਾਰਸ ਸ਼ੋਅਲ ਅਤੇ ਬੈਚ ਨੰਬਰ 170 ਦੇ ਜਵਾਨਾਂ ਵਲੋਂ ਵੈਪਨ ਹੈਂਡਲਿੰਗ ਸ਼ੋਅ ਅਤੇ ਭੰਗੜਾ ਸ਼ੋਅ ਪੇਸ਼ ਕੀਤਾ ਗਿਆ।

Leave a Reply