ਪਟਵਾਰ ਯੂਨੀਅਨ ਦਾ ਵਫਦ ਮਿਲਿਆ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ

patwar unionਪਟਿਆਲਾ, 25 ਜੂਨ (ਜਸਵਿੰਦਰ ਆਜ਼ਾਦ)- ਦੀ ਰੈਵਨਿਓ ਪਟਵਾਰ ਯੂਨੀਅਨ ਪੰਜਾਬ ਦਾ ਤਿੰਨ ਮੈਂਬਰੀ ਵਫਦ ਮੋਹਨ ਸਿੰਘ ਭੇਡਪੁਰਾ ਪ੍ਰਧਾਨ ਪੰਜਾਬ ਦੀ ਅਗਵਾਈ ਵਿਚ ਮਾਲ ਮੰਤਰੀ ਪੰਜਾਬ ਸz. ਗੁਰਪzzੀਤ ਸਿੰਘ ਕਾਗੜ ਨੂੰ ਮਿਲਿਆ ਸੀ ਇਕ ਪੱਤਰ ਮੰਗ ਦੇ ਰੂਪ ਵਿਚ ਸੋਪਿਆਂ ਗਿਆ ਜਿਸ ਵਿਚ ਦੱਸਿਆ ਗਿਆ ਕੀ 31.12.1985 ਤੱਕ ਪਟਵਾਰੀਆਂ ਨੂੰ ਇਕਸਾਰ ਤਨਖ਼ਾਹ ਮਿਲਦੀ ਸੀ। 25 ਫਰਵਰੀ 1991 ਨੂੰ ਵਿੱਤ ਵਿਭਾਗ ਪੰਜਾਬ ਵਲੋਂ 1.1.1986 ਤੋਂ 31.12.1995 ਤੱਕ ਦੋ ਗ੍ਰੇਡਾਂ ਵਿਚ ਵੰਡ ਦਿਤਾ ਗਿਆ । 50% ਪਟਵਾਰੀਆ ਨੂੰ ਜੂਨੀਅਰ ਮੰਨ ਕੇ 950-1800 ਦਾ ਸਕੇਲ ਦਿਤਾ ਗਿਆ ਅਤੇ 50% ਨੂੰ ਸੀਨੀਅਰ ਮੰਨ ਕੇ 1365-2410 ਦਾ ਸਕੇਲ ਦਿੱਤਾ ਗਿਆ । ਜੋ ਕੀ ਭਾਰਤੀ ਸੰਵਿਧਾਨ ਦੇ ਆਰਟੀਕਲ 39-ਡੀ ਦੀ ਉਲੰਘਣਾ ਹੈ। ਕਿਉਂਕਿ ਸੰਵਿਧਾਨ ਦੇ ਅਨੁਸਾਰ ਇਕੋ ਜਿਹਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਨਖ਼ਾਹ ਇਕਸਾਰ ਹੋਣੀ ਚਾਹੀਂਦੀ ਹੈ। ਕਿਉਂਕਿ ਪਟਵਾਰੀ ਇਕੋ ਜਿਹੀ ਟ੍ਰੇਨਿੰਗ ਕਰਦੇ ਹਨ ਅਤੇ ਪਟਵਾਰ ਸਰਕਲਾਂ ਦਾ ਕੰਮ ਵੀ ਇਕੋ ਜਿਹਾ ਹੀ ਕਰਦੇ ਹਨ। ਪੰਜਾਬ ਸਰਕਾਰ ਨੇ 19 ਮਈ, 1998 ਨੂੰ 01.01.1996 ਤੋਂ ਭਰਤੀ ਹੋਏ ਪਟਵਾਰੀਆਂ ਦਾ ਸਕੇਲ ਸੀਨੀਅਰ ਜੂਨੀਅਰ ਖਤਮ ਕਰਕੇ ਇਕ ਸਾਰ 3120-5160 ਦਾ ਕੀਤਾ ਗਿਆ ਸੀ। ਹੁਣ ਪਟਵਾਰੀਆਂ ਦੀ ਤਨਖ਼ਾਹ ਵਿਚ ਕੋਈ ਸੀਨੀਅਰ ਜੂਨੀਅਰ ਸਕੇਲ ਨਹੀਂ ਹੈ।
ਸੀਨੀਅਰ ਜੂਨੀਅਰ ਸਕੇਲ ਦਾ ਅਸਰ ਬਠਿੰਡਾ, ਤਰਨਤਾਨ, ਅੰਮ੍ਰਿੰਤਸਰ ਦੇ ਪਟਵਾਰੀਆਂ ਤੇ ਸਭ ਤੋਂ ਵੱਧ ਹੋਇਆ ਹੈ। ਉਪਰੋਕਤ ਜ਼ਿਲਿਆ ਵਿਚ ਭਰਤੀ ਹੋਏ ਪਟਵਾਰੀ 55000 ਰੁਪਏ ਤਨਖ਼ਾਹ ਲੈ ਰਹੇ ਹਨ। ਜਦੋਂ ਕਿ ਪਟਿਆਲਾ ਫਤਿਹਗੜz ਸਾਹਿਬ, ਕਪੂਰਥਲਾ ਵਿਚ ਭਰਤੀ ਹੋਏ ਪਟਵਾਰੀ 70,000/- ਰੁਪਏ ਤਨਖਾਹ ਲੈ ਰਹੇ ਹਨ। ਹੁਣ ਜ਼ਿਲਾ ਅਮ੍ਰਿੰਤਸਰ ਦੇ ਜੋ ਪਟਵਾਰੀ 1986 ਵਿਚ ਭਰਤੀ ਹੋਏ ਕਾਨੂੰਗੋ ਬਣ ਗਏ ਹਨ। ਉਨਾਂ ਦੀ ਤਨਖ਼ਾਹ ਪਟਿਆਲੇ ਦੇ 1991 ਵਿਚ ਭਰਤੀ ਹੋਏ ਪਟਵਾਰੀਆਂ ਤੋਂ ਘੱਟ ਹੈ। ਅਜ ਇਹ ਫਰਕ 15,000 ਰੁਪਏ ਦਾ ਹੈ । 1.1.2016 ਤੋਂ ਜਦੋਂ ਪੇ ਕਮਿਸ਼ਨ ਲਾਗੂ ਹੋਵੇਗਾ ਤਾਂ ਇਹ ਲਗਭਗ 30,000/ ਰੁਪਏ ਦਾ ਹੋ ਜਾਵੇਗਾ। ਇਹ ਤਾਂ ਜੋ ਪੰਜਾਬੀ ਦੀ ਕਹਾਵਤ ਹੈ (ਇਕ ਪੇਟ ਦੋ ਤੋੜੀਆ) ਸੋ ਪਟਵਾਰ ਯੂਨੀਅਨ ਨੇ ਵਿੱਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕੀ ਪੇ ਕਮਿਸ਼ਨ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਇਹ ਤਰੁੱਟੀ ਦੂਰ ਕਰਾਕੇ 31.12.1995 ਤਕ ਭਰਤੀ ਹੋਏ ਸਮੁੱਚੇ ਪਟਵਾਰੀਆਂ ਦੀ ਤਨਖ਼ਾਹ 1365-2410 ਦੇ ਸਕੇਲ ਮੁਤਾਬਕ ਫਿਕਸ ਕੀਤੀ ਜਾਵੇ ਅਤੇ ਬਣਦਾ ਬਕਾਇਆ ਦਿੱਤਾ ਜਾਵੇ। ਅੱਜ ਦੇ ਵਫਦ ਵਿਚ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖੇੜਾ – ਨਿਰਮਲ ਸਿੰਘ ਬਾਠ, ਆਦਿ ਹਾਜ਼ਰ ਸਨ।

Leave a Reply