ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

ਜਲੰਧਰ 2 ਦਸੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਣ ਲਈ ਕਾਲਜ ਦੇ ਰੈਡ ਰਿਬਨ ਕਲੱਬ ਦੁਆਰਾ ਦਇਆਨੰਦ ਆਯੁਰਵੇਦਿਕ ਕਾਲਜ, ਜਲੰਧਰ ਦੇ ਡਾ. ਰੇਨੂੰ ਬਾਲਾ ਦੇ ਲੈਕਚਰ ਦਾ ਆਯੋਜਨ ਕੀਤਾ ਗਿਆ। ਸਾਲ 2018 ਵਿੱਚ ਵਿਸ਼ਵ ਏਡਜ਼ ਦਿਵਸ ਦੀ 30 ਵੀਂ ਵਰ੍ਹੇਗੰਡ ਦਾ ਥੀਮ ਰੱਖਿਆ ਗਿਆ ਸੀ : – ਨੋ ਯੂਅਰ ਸਟੇਟਸ, ਯਾਨੀ ਆਪਣੀ ਸਥਿਤੀ ਜਾਣੋ। ਇਸ ਥੀਮ ਦੇ ਆਧਾਰ ਦੇ ਲੋਕਾਂ ਨੂੰ ਇਸ ਭਿਆਨਕ ਜਾਨਲੇਵਾ ਬੀਮਾਰੀ ਲਈ ਜਾਗਰੂਕ ਕਰਨ ਤੇ ਆਪਣੀ ਸਿਹਤ ਸਥਿਤੀ ਪ੍ਰਤੀ ਸਚੇਤ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਰੋਗ ਪ੍ਰਤੀ ਜਾਣਕਾਰੀ ਦਿੰਦੇ ਹੋਏ ਡਾ. ਰੇਨੂੰ ਬਾਲਾ ਨੇ ਏਡਜ਼ ਦੇ ਕਾਰਨ ਤੇ ਉਸ ਦੇ ਇਲਾਜ ਦੱਸਦੇ ਕਿਹਾ ਕਿ ਏਡਜ਼ ਦੇ ਜੀਵਾਣੂ ਮਨੁੱਖ ਦੀ ਇਮਿਉਨਿਟੀ ਪਾਵਰ ਨੂੰ ਘੱਟ ਕਰ ਦਿੰਦੇ ਹਨ ਅਤੇ ਉਹ ਰੋਗਾਂ ਨੂੰ ਜਨਮ ਦੇਣ ਦਾ ਕਾਰਨ ਬਣ ਜਾਂਦੇ ਹਨ ਅਤੇ ਇਸ ਦੀ ਰੋਕਥਾਮ ਬਿਲਕੁਲ ਸ਼ੁਰੂ ਤੋਂ ਹੀ ਹੋ ਸਕਦੀ ਹੈ ਪਰ ਇਨ੍ਹਾਂ ਦੇ ਲੱਛਣ ਬਾਅਦ ਵਿੱਚ ਪਤਾ ਲਗਦੇ ਹਨ। ਕਾਲਜ ਦੀ ਰੈਡ ਕਰਾਸ ਸੁਸਾਇਟੀ ਦੇ ਮੈਂਬਰਾਂ ਦੁਆਰਾ ਰੈਡ ਕਰਾਸ ਸੁਸਾਇਟੀ ਦੇ ਮੈਂਬਰਾਂ ਦੁਆਰਾ ਮੁਖ ਮਹਿਮਾਨ ਦਾ ਫੁਲਾਂ ਦੇ ਗੁਲਦਸਤੇ ਤੇ ਯਾਦ ਚਿੰਨ ਭੇਂਟ ਕੀਤਾ ਗਿਆ। ਪੀ. ਸੀ. ਐਮ. ਐਸ. ਕਾਲਜੀਏਟ ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸੁਮ ਮਿੱਡਾ ਜੀ ਨੇ ਮੈਡਮ ਡਾ. ਰੇਨੂੰ ਬਾਲਾ ਦਾ ਧੰਨਵਾਦ ਕੀਤਾ।

Leave a Reply