ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ ਜਲੰਧਰ ਵਿੱਚ ਐਸ.ਡੀ.ਐਮ ਜਲੰਧਰ ਨੇ ਦਿੱਤਾ ਗਰੀਨ ਦੀਵਾਲੀ ਦਾ ਸੰਦੇਸ਼

ਜਲੰਧਰ 6 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਵਿਚ ਯੂਥ ਕਲੱਬ ਅਤੇ ਸੈਂਟਰਲ ਐਸੋਸੀਏਸ਼ਨ ਦੁਆਰਾ ਇਕ ਲੈਕਚਰ ਦਾ ਆਯੋਜਨ ਕਰਵਾਇਆ ਗਿਆ ਜਿਸਦੇ ਮੁਖ ਮਹਿਮਾਨ ਸ਼੍ਰੀ ਪਰਮਵੀਰ ਸਿੰਘ (ਆਈ.ਏ.ਐਸ) ਐਸ.ਡੀ.ਐਮ ਸਨ। ਉਹਨਾਂ ਨੇ ਆਪਣੇ ਲੈਕਚਰ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਜਿਸ ਨਾਲ ਦੇਸ਼ ਅਤੇ ਸਮਾਜ ਦਾ ਫਾਇਦਾ ਹੋਵੇ। ਉਹਨਾਂ ਨੇ ਬੱਚਿਆਂ ਨੂੰ ਪਟਾਖੇ ਨਾ ਚਲਾਉਣ ਦਾ ਸੁਨੇਹਾ ਦਿੰਦਿਆ ਕਿਹਾ ਕਿ ਭਾਰਤ ਵਿਚ ਜੇਕਰ ਇਕ ਵਿਅਕਤੀ ਵੀ ਇਕ ਪਟਾਖਾ ਜਲਾਵੇਗਾ ਤਾਂ ਉਹ ਵੀ ਵਾਤਾਵਰਣ ਨੂੰ ਬੇਹੱਦ ਪ੍ਰਦੂਸ਼ਿਤ ਕਰੇਗਾ। ਉਹਨਾਂ ਕਿਹਾ ਕਿ ਜੇਕਰ ਵਿਅਕਤੀ ਦੀ ਸੋਚ ਸਕਾਰਾਤਮਕ ਹੁੰਦੀ ਹੈ ਤਾਂ ਉਹ ਵੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਾਕਾਰਾਤਮਕ ਸੋਚ ਅਪਨਾਉਣ ਦੀ ਪ੍ਰੇਰਨਾ ਦਿੱਤੀ। ਇਸ ਮੋਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਮੁਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨੋਜਵਾਨ ਪੀੜੀ ਹੀ ਦੇਸ਼ ਅਤੇ ਸਮਾਜ ਨੂੰ ਬਦਲਣ ਦੀ ਹਿੰਮਤ ਰੱਖਦੀ ਹੈ ਅਤੇ ਮਨੁਖਤਾ ਦੀ ਸੇਵਾ ਕਰ ਸਕਦੀ ਹੈ।
ਇਸ ਮੋਕੇ ਤੇ ਕਾਲਜ ਦੇ ਫੈਸ਼ਨ ਡਿਜਾਈਨਿੰਗ ਵਿਭਾਗ ਵਲੋਂ ਦੋ ਰੋਜਾਂ ਪ੍ਰਦਰਸ਼ਨੀ ਕਮ ਸੇਲ ਦੀਵਾਲੀ ਫੈਸਟ 2018 ਲਗਾਈ ਗਈ ਜਿਸਦਾ ਉਦਘਾਟਨ ਜਲੰਧਰ ਦੇ ਐਸ.ਡੀ.ਐਮ ਸ਼੍ਰੀ ਪਰਮਵੀਰ ਸਿੰਘ ਨੇ ਕੀਤਾ। ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਦੁਆਰਾ ਤਿਆਰ ਕੀਤਾ ਗਿਆ ਸਮਾਨ ਪ੍ਰਦਰਸਿਤ ਕੀਤਾ ਗਿਆ ਜਿਸ ਵਿਚ ਵਾਲ ਹੈਗਿੰਗ, ਬੈਗਸ, ਕੁਸ਼ਨ ਕਵਰ, ਜੈਲ ਕੈਡਲਜ, ਫੈਸੀ ਦੀਵੇ, ਫਲਾਵਰ ਪਾਟਸ, ਡਿਜ਼ਾਈਨਰ ਡਰੈਸਜ, ਲਾਈਟਨਿੰਗ ਲੈਂਪਸ ਅਤੇ ਹੋਰ ਬਹੁਤ ਸਾਰੀਆ ਆਕਰਸ਼ਕ ਵਸਤੂਆ ਨਾਲ ਗ੍ਰਾਹਕਾਂ ਨੂੰ ਆਕਰਸ਼ਿਤ ਕੀਤਾ। ਇਸ ਤੋਂ ਇਲਾਵਾ ਯੂ.ਜੀ.ਸੀ ਦੇ ਅੰਤਰਗਤ ਚਲ ਰਹੇ ਨਵੇ ਕੋਰਸ ਬੀ.ਵਾਕ ਦੇ ਵਿਦਿਆਰਥੀਆਂ ਨੇ ਅਧਿਾਆਪਕਾ ਦੇ ਸਹਿਯੋਗ ਨਾਲ ਚਾਕਲੇਟ ਅਤੇ ਜਿਊਲਰੀ ਬਣਾ ਕੇ ਆਪਣਾ ਹੁਨਰ ਦਿਖਾਇਆ। ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ, ਅਧਿਆਪਕਾ ਅਤੇ ਕਾਲਜੇ ਦੇ ਆਸ ਪਾਸ ਦੇ ਲੋਕਾਂ ਨੇ ਵੀ ਸਮਾਨ ਖਰੀਦਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਕਿਹਾ ਕਿ ਕਾਲਜ ਦਾ ਉਦੇਸ਼ ਸਾਡੇ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਗਿਆਨ ਦੇਣਾਂ ਹੀ ਨਹੀਂ ਹੈ ਬਾਲਿਕਾਂ ਇਸ ਗਿਆਨ ਨੂੰ ਆਪਣੇ ਵਿਹਾਰਕ ਜਿਵਨ ਵਿਚ ਉਪਯੋਗ ਕਰਨ ਦਾ ਮੋਕਾ ਪ੍ਰਦਾਨ ਕਰਨਾ ਹੀ ਸਾਡਾ ਮਕਸਦ ਹੈ। ਇਸ ਮੋਕੇ ਤੇ ਫੈਸ਼ਨ ਡਿਜਾਈਨਿੰਗ ਵਿਭਾਗ ਤੇ ਮੁਖੀ ਸ਼੍ਰੀਮਤੀ ਸੁਨੀਤਾ ਭੱਲਾ, ਪ੍ਰੋ ਸਰਬਜੀਲ ਅਨੇਜਾ, ਪ੍ਰੋ ਗੀਤਾ ਕਾਹੋਲ, ਪ੍ਰੋ ਉਜਲਾ ਜੋਸ਼ੀ, ਪ੍ਰੋ ਸੁਨੀਤਾ ਸਰਮਾ, ਪ੍ਰੋ ਸ਼ੁਸਮਾ ਸ਼ਰਮਾ ਅਤੇ ਹੋਰ ਸਟਾਫ ਮੈਬਰ ਮੋਜੂਦ ਸਨ।

Leave a Reply