ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਦੇ ਕਮਪਿਊਟਰ ਐਡ ਆਈ.ਟੀ ਬਲਾਕ ਨੇ ਪੀ.ਟੀ.ਐਮ ਦਾ ਆਯੋਜਨ ਕੀਤਾ

ਜਲੰਧਰ 19 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਦੇ ਪੋਸਟ ਗਰੈਜੂਏਟ ਕਮਪਿਊਟਰ ਸਾਇੰਸ ਐਡ ਆਈ.ਟੀ ਵਿਭਾਗ ਵਿਚ ਬੀ.ਸੀ.ਏ ਕਲਾਸਾਂ ਲਈ ਪੇਰੇਟਸ ਟੀਚਰ ਮੀਟਿੰਗ ਕਰਵਾਈ ਗਈ। ਅਧਿਆਪਕਾ ਅਤੇ ਮਾਪਿਆ ਦੇ ਵਿਚਕਾਰ ਵਿਦਿਆਰਥੀਆਂ ਦੀਆਂ ਸਮੈਸਟਰ ਪ੍ਰੀਖਿਆਵਾ ਅਤੇ ਹੋਰ ਗਤੀਵਿਧੀਆਂ ਦੇ ਸੰਬੰਧ ਵਿਚ ਚਰਚਾ ਕੀਤੀ ਗਈ। ਇਸ ਪੀ.ਟੀ.ਐਮ ਦਾ ਉਦੇਸ਼, ਵਿਦਿਆਰਥੀਆਂ ਨੂੰ ਪੜਾਈ ਪ੍ਰਤੀ ਸੁਚੇਤ ਕਰਨਾ ਸੀ। ਆਈ.ਟੀ ਬਲਾਕ ਦੇ ਇੰਚਾਰਜ ਸ੍ਰੀਮਤੀ ਸ਼ੁਸਮਾ ਸ਼ਰਮਾ ਅਤੇ ਵਿਭਾਗ ਦੇ ਮੁਖੀ ਸ੍ਰੀਮਤੀ ਸਿਵਾਨੀ ਸ਼ਰਮਾਂ ਨੇ ਵਿਦਿਆਰਥੀਆਂ ਨੂੰ ਸੁਭਕਾਮਨਾਵਾ ਦੇਣ ਲਈ ਸੰਬੋਧਨ ਕੀਤਾ।

Leave a Reply