ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਗਰਲਜ਼ ਸਕੂਲ, ਜਲੰਧਰ ਵਿੱਚ ਮਾਇੰਡ ਪਾਵਰ ਤੇ ਮੈਮਰੀ ਸਕਿਲਜ਼ ਕਰਵਾਇਆ ਗਿਆ

ਜਲੰਧਰ 14 ਦਸੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਗਰਲਜ਼ ਸਕੂਲ, ਜਲੰਧਰ ਵਿੱਚ ਮਾਇੰਡ ਪਾਵਰ ਤੇ ਮੈਮਰੀ ਸਕਿਲਜ਼ ਦੈਨਿਕ ਭਾਸਕਰ ਵਲੋਂ ਕਰਵਾਇਆ ਗਿਆ। ਜਿਸ ਵਿੱਚ ਡੀ. ਏ. ਵੀ. ਕਾਲਜ, ਜਲੰਧਰ ਦੇ ਫਿਜਿਕਜ਼ ਵਿਭਾਗ ਦੇ ਮੁੱਖੀ ਕੰਵਰ ਰਾਜੀਵ ਆਪਣੇ ਲੈਕਚਰ ਰਾਹੀਂ ਵਿਦਿਆਰਥੀਆਂ ਦੇ ਰੂਬਰੂ ਹੋਏ। ਜੀਵਨ ਵਿੱਚ ਸਫਲਤਾ ਦੀ ਪਰਿਭਾਸ਼ਾ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਨੇ ਸਫਲਤਾ ਦੇ ਮੂਲ ਮੰਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੇ ਸੁਪਨਿਆਂ ਨੂੰ ਧਿਆਨ ਵਿੱਚ ਰਖਦੇ ਹੋਏ ਜ਼ਿੰਦਗੀ ਵਿੱਚ ਸਹੀ ਰਸਤਾ ਅਖਤਿਆਰ ਕਰਨ ਦੀ ਪਹਿਚਾਣ ਕਰਨੀ ਚਾਹੀਦੀ ਹੈ। ਉਸ ਲਈ ਆਤਮ ਵਿਸ਼ਵਾਸ, ਉਸਾਰੂ ਸੋਚ ਤੇ ਸਾਕਾਰਾਤਮਕ ਕਲਪਨਾ ਸ਼ਕਤੀ, ਲਗਨ, ਦ੍ਰਿੜ ਇਰਾਦਾ ਤੇ ਸਖਤ ਮਿਹਨਤ ਕਰਨ ਦਾ ਸੰਕਲਪ ਅਤਿਅੰਤ ਜ਼ਰੂਰੀ ਹੈ। ਆਪਣੇ ਵਿਚਾਰ ਪ੍ਰਵਾਹ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਯਾਦਾਸ਼ਤ ਨੂੰ ਕਾਇਮ ਰੱਖਣ ਦੇ ਢੰਗ ਦੱਸੇ ਤੇ ਇਸ ਨਾਲ ਸੰਬੰਧਿਤ ਛੋਟੀਆਂ ਗਤੀਵਿਧੀਆਂ ਕਰਵਾਈਆਂ ਵਿਦਿਆਰਥੀਆਂ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਦੀ ਪਹਿਚਾਣ ਕਰਨ ਦੇ ਫਾਇਦੇ ਦੱਸ ਕੇ ਉਨ੍ਹਾਂ ਨੂੰ ਇਮਤਿਹਾਨਾ ਦੀ ਤਿਆਰੀ ਕਰਨ ਦੇ ਗੁਰ ਦੱਸੇ। ਜੋ ਵਿਦਿਆਰਥੀਆਂ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਉਪਰੰਤ ਪ੍ਰਿੰਸੀਪਲ ਕਾਲਜੀਏਟ ਸਕੂਲ ਦੇ ਇੰਚਾਰਜ ਮੈਡਮ ਕੁਮਸ ਮਿੱਡਾ ਜੀ ਨੇ ਮੁੱਖ ਮਹਿਮਾਨ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤਾ।

Leave a Reply