ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਗਰਲਜ਼ ਸਕੂਲ ਦੀ ਗਿਆਰਵੀਂ ਦੀ ਵਿਦਿਆਰਥਣ ਖੁਸ਼ੀ ਬਤਰਾ ਕਖਕ ਸੋਲੋ ਡਾਂਸ ਵਿਚ ਦੂਸਰੇ ਸਥਾਨ ਤੇ ਰਹੀ

ਜਲੰਧਰ 15 ਦਸੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਗਰਲਜ਼ ਸਕੂਲ, ਜਲੰਧਰ ਦੀ ਐਸ. ਐਸ. ਸੀ. 1 ਦੀ ਵਿਦਿਆਰਥਣ ਕੁਮਾਰੀ ਖੁਸ਼ੀ ਬਤਰਾ ਨੇ ਸਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ਆਯੋਜਿਤ ਕਥਕ ਸੋਲੋ ਡਾਂਸ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਵਰਨਣਯੋਗ ਹੈ ਕਿ ਖੁਸ਼ੀ ਬਤਰਾ ਬਹੁਤ ਹੀ ਮੋਧਾਵੀ ਵਿਦਿਆਰਥਣ ਹੈ ਉਹਨੇ ਟੀ. ਵੀ. ਰਿਅਲਟੀ ਸ਼ੋ ਕਿਸਮੇ ਕਿਤਨਾ ਹੈ ਦਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਡਾਂਸ ਕਲਾ ਵਿਚ ਪਾਰੰਗਤ ਕੁਮਾਰੀ ਖੁਸ਼ੀ ਬਤਰਾ ਨੇ ਚੰਡੀਗੜ ਵਿੱਚ ਸਪੋਰਟਸ ਕਾਉਂਸਿਲ ਵਲੋਂ ਆਯੋਜਿਤ ਸੋਲੋ ਸੈਮੀ ਕਲਾਸਿਕਲ ਡਾਂਸ ਕੈਟੇਗਰੀ ਵਿੱਚ ਸਵਰਨ ਪਦਕ ਪ੍ਰਾਪਤ ਕੀਤਾ ਕੇ. ਐਲ. ਸਹਿਗਲ ਮੈਮੋਰਿਅਲ ਵਿੱਚ ਕਰਵਾਏ ਗਏ ਯੁਥ ਆਈਕਨ ਆਫ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਿਛਲੇ ਦਿਨੀਂ ਲੁਧਿਆਨਾ ਵਿੱਚ ਆਯੋਜਿਤ ਪੰਜਾਬ ਟੈਲੇਂਟ 2018 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਕੁਮਾਰੀ ਖੁਸ਼ੀ ਬਤਰਾ ਐਸ. ਡੀ. ਕਾਲਜੀਏਟ ਸਕੂਲ ਵਿਚ ਡਾ. ਸੁਗੰਧੀ ਭੰਡਾਰੀ ਕੋਲੋਂ ਸਿੱਖ ਰਹੀ ਹੈ ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸੁਮ ਮਿਢਾ ਨੇ ਇਸ ਵਿਦਿਆਰਥਣ ਨੂੰ ਉਹਦੀ ਇਸ ਕਾਮਯਾਬੀ ਤੇ ਵਧਾਈ ਦਿੱਤੀ

Leave a Reply