ਪੀਅਰ ਲਰਨਿੰਗ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਪਾਇਆ ਗਿਆ ਭਾਰੀ ਉਤਸ਼ਾਹ

ਪੀਅਰ ਲਰਨਿੰਗਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ‘ਸਿੱਖਣਾਂ ਵੀ ਇਬਾਦਤ ਬਣ ਜਾਂਦਾ ਜੇ ਸਿੱਖਣ ਦਾ ਸਾਨੂੰ ਚਜ ਹੋਵੇ ,ਉਹਨੂੰ ਲੋੜ ਨਹੀਂ ਦਰ-ਦਰ ਮੰਗਣ ਦੀ ਜਿਹਦਾ ਸਿੱਖਣ ਦੇ ਨਾਲ ਹੀ ਹਜ ਹੋਵੇ”। ਇਹੀ ਸਿੱਖਣ ਸਖਾਉਣ ਦੀ ਪ੍ਰਕਿਰਿਆ ਪੀਅਰ ਲਰਨਿੰਗ ਦੇ ਰੂਪ ਵਿੱਚ (ਸਰਕਾਰੀ ਮਿਡਲ ਸਕੂਲ ਮਲਕਪੁਰ, ਬਲਾਕ ਬਟਾਲਾ 2) ਵਿਖੇ ਵਿਗਿਆਨ ਮੇਲੇ ਦੋਰਾਨ ਦੇਖੀ ਗਈ ਜਿਸ ਵਿੱਚ ਵਿਦਿਆਰਥੀਆਂ ਵਿੱਚ ਪੀਅਰ ਲਰਨਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਗਿਆ। ਵਿਦਿਆਰਥੀਆਂ ਵੱਲੋਂ ਵਿਗਿਆਨ ਵਿਸ਼ੇ ਦੀਆਂ ਵਖ ਵਖ ਗਤੀਵਿਧੀਆਂ ਕੀਤੀਆਂ ਗਈਆਂ। ਗੌਰਤਲਬ ਸੀ ਕਿ ਵਿਦਿਆਰਥੀਆਂ ਵਲੋਂ ਆਪਸ ਵਿੱਚ ਇਕ ਦੂਜੇ ਨੂੰ ਗਤੀਵਿਧੀਆਂ ਸਮਝਾਈਆਂ ਗਈਆਂ। ਵਿਦਿਆਰਥੀਆਂ ਦੇ ਮਾਪੇ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ ਗਈ। ਮਾਪੇ ਆਪਣੇਂ ਬਚਿਆਂ ਦੀਆ ਗਤੀਵਿਧੀਆਂ ਆਪਣੇਂ ਸਾਹਮਣੇ ਹੁੰਦਿਆਂ ਵੇਖ ਕੇ ਬਹੁਤ ਖੁਸ਼ ਹੋਏ । ਬਲਾਕ ਮੈਂਟਰ ਰਜਨੀਸ਼ ਕੁਮਾਰ ਜੀ ਵੱਲੋਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਨੂੰ ਬੜੀ ਬਾਰੀਕੀ ਨਾਲ ਦੇਖਿਆ ਗਿਆ ਤੇ ਵਿਦਿਆਰਥੀਆਂ ਤੌਂ ਬਹੁਤ ਪ੍ਰਭਾਵਿਤ ਵੀ ਹੋਏ। ਸਾਇੰਸ ਅਧਿਆਪਕ ਪ੍ਰਮੋਦ ਕੁਮਾਰ ਅਤੇ ਸਕੂਲ ਮੁਖੀ ਮਨਦੀਪ ਕੌਰ ਜੀ ਵੱਲੋਂ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸਕੂਲ ਦੇ ਸਮੂਹ ਸਟਾਫ ਨੇਂ ਵੀ ਸ਼ਮੂਲੀਅਤ ਕੀਤੀ।

Leave a Reply