ਇਕ ਸੀ ਫਤਹਿ

poemਇਕ ਸੀ ਫਤਹਿ,
ਮਾਂ ਦਾ ਸੀ ਪਿਆਰਾ,
ਅੱਖੀਆਂ ਦਾ ਤਾਰਾ,
ਰਾਜਦੁਲਾਰਾ।

ਵੇਖਣ ਤੋਂ ਪਹਿਲਾਂ ਛਡ ਗਿਆ ਸੰਸਾਰ,
ਪਰਿਵਾਰ ਵੀ ਛਡ ਗਿਆ ਅਧ ਵਿਚਕਾਰ।

ਕੀਤੀ ਸਰਕਾਰ ਨੇਂ ਉਸ ਨਾਲ ਸਿਆਸਤ,
ਕਿਉਕਿ ਆਪਣੀ ਔਲਾਦ ਉੱਤੇ ਪਈ ਨਹੀਂ ਸੀ ਆਫਤ।

ਗੱਲਾਂ ਇੱਥੇ ਹੁੰਦੀਆਂ ਨੇਂ ਡਿਜੀਟਲ ਭਾਰਤ ਦੀਆਂ,
ਸਭ ਗੱਲਾਂ ਜਾਪਦੀਆਂ ਨੇਂ ਇਕ ਬੁਝਾਰਤ ਜਈਆਂ।

ਦੋ ਚਾਰ ਦਿਨ ਉਹਦਾ ਹੋਣਾਂ ਅਫਸੋਸ,
ਮਾਪਿਆਂ ਦਾ ਸਾਰੀ ਉਮਰ ਰਹੇਗਾ ਰੋਸ।

ਕਸੂਰ ਨਹੀਂ ਸੀ ਕੋਈ ਉਸ ਨੰਨੀ ਜਾਨ ਦਾ,
ਪਤਾ ਨਹੀਂ ਸੀ ਉਸ ਨੂੰ ਸਿਆਸਤਦਾਨ ਦਾ।

ਦੁਨੀਆਂ ਨੂੰ ਵਖਾਉਣ ਲਈ ਹਾਜਰੀ ਲਵਾ ਗਏ,
ਕਿੰਨੇਂ ਸੀ ਸੁੱਚੇਤ ਇਹ ਵੀ ਵਖਾ ਗਏ ।

ਸੁਨੀਲ ਦੀ ਦੁਆ ਵੀ ਨਾਂ ਸਕੀ ਫਤਹਿ ਨੂੰ ਬਚਾ,
ਛੋਟੀ ਜਿਹੀ ਜਿੰਦ ਗਈ ਸਭ ਨੂੰ ਰਵਾ।
-ਸੁਨੀਲ ਬਟਾਲੇ ਵਾਲਾ, 9814843555

Leave a Reply